ਮਾਲੇਰਕੋਟਲਾ (ਸਮਾਜ ਵੀਕਲੀ) (ਕੁਲਵੰਤ ਸਿੰਘ ਮੁਹਾਲੀ) ਬੀਤੇ ਦਿਨੀ ਬਰਨਾਲਾ ਵਿਖੇ ਸਫਾਈ ਕਰਮਚਾਰੀਆਂ ਤੇ ਹੋਏ ਲਾਠੀ ਚਾਰਜ ਦੇ ਮਾਮਲੇ ਚੋਂ ਰਾਸ਼ਟਰੀ ਸਫਾਈ ਕਮਿਸ਼ਨ ਨੇ ਲਾਠੀ ਚਾਰਜ ਦਾ ਸੂ ਮੋਟੋ ਲੈਂਦੇ ਹੋਏ ਪੰਜਾਬ ਸਰਕਾਰ ਤੋਂ ਇੱਕ ਹਫਤੇ ਦੇ ਅੰਦਰ ਅੰਦਰ ਰਿਪੋਰਟ ਤਲਬ ਕੀਤੀ ਹੈ।ਲੰਬੇ ਸਮੇਂ ਤੋਂ ਚੱਲ ਰਹੀ ਹੜਤਾਲ ਵਿਚਕਾਰ ਨਗਰ ਨਿਗਮ ਦੀ ਟੀਮ ਵੱਲੋਂ ਪੁਲਿਸ ਦੀ ਨਿਗਰਾਨੀ ਹੇਠ ਕੂੜਾ ਚੁੱਕ ਕੇ ਜਾਣ ਦਾ ਵਿਰੋਧ ਕਰ ਰਹੇ ਸਫਾਈ ਕਰਮਚਾਰੀ ਕਰਮਚਾਰੀਆਂ ਤੇ ਬੇਰਹਿਮੀ ਨਾਲ ਕੀਤੇ ਲਾਠੀ ਚਾਰਜ ਨੇ ਸੱਤਾਧਾਰੀ ਪਾਰਟੀ ਦੇ ਆਗੂਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਕਿ ਐਸ ਐਚ ਓ ਸਿਟੀ ਥਾਣਾ ਅਤੇ ਡੀਐਸਪੀ ਬਰਨਾਲਾ ਨੂੰ ਸਸਪੈਂਡ ਕਰਨਾ ਚਾਹੀਦਾ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾ.ਬੀ.ਆਰ ਅੰਬੇਡਕਰ ਹਿਊਮਨ ਰਾਈਟਸ ਐਂਡ ਵੈਲਫੇਅਰ ਫਾਊਡੇਸ਼ਨ ਦੀ ਜ਼ਿਲ੍ਹਾ ਬਰਨਾਲਾ ਇਕਾਈ ਦੇ ਪ੍ਰਧਾਨ ਮਾ ਭੁਪਿੰਦਰ ਸਿੰਘ ਢਿੱਲੋ ਨੇ ਜਾਰੀ ਕੀਤੇ ਪ੍ਰੈਸ ਨੋਟ ਰਾਹੀਂ ਕੀਤਾ। ਜ਼ਿਲ੍ਹਾ ਪ੍ਰਧਾਨ ਨੇ ਸ੍ਰੀ ਢਿੱਲੋ ਨੇ ਅੱਗੇ ਕਿਹਾ ਕਿ ਮੌਜੂਦਾ ਸਰਕਾਰ ਦੇ ਰਾਜ ਵਿੱਚ ਪੁਲਿਸ ਦਾ ਗੁੰਡਾ ਰਾਜ ਬਣ ਚੁੱਕਿਆ ਹੈ,ਇਨ੍ਹਾਂ ਗੁੰਡੇ ਅਫਸਰਾਂ ਨੇ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਸਗੋਂ ਅਤਿਆਚਾਰ ਤੋਂ ਡਰਦੇ ਮਾਰੇ ਦੁਕਾਨਾਂ ਵਿੱਚ ਲੁਕੀਆਂ ਔਰਤਾਂ ਨੂੰ ਦੁਕਾਨਾਂ ਅੰਦਰੋਂ ਕੱਢ-ਕੱਢ ਕੇ ਛੱਲੀਆਂ ਵਾਂਗੂ ਕੁੱਟਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹੋ ਜਿਹੇ ਅਫਸਰਾਂ ਜਿਹੜੇ ਸੜਕਾਂ ਉਪਰ ਵੀ ਔਰਤਾਂ ਦੀ ਕੁੱਟਮਾਰ ਕਰਦੇ ਤਾਂ ਥਾਣਿਆਂ ਵਿੱਚ ਔਰਤਾਂ ਦਾ ਕਿਹੋ ਜਿਹਾ ਹਾਲ ਕਰਦੇ ਹੋਣਗੇ, ਇਹ ਤਾਂ ਰੱਬ ਹੀ ਜਾਣਦਾ। ਇਸ ਲਈ ਅਜਿਹੇ ਅਫਸਰਾਂ ਨੂੰ ਸਸਪੈਂਡ ਕਰਨਾ ਚਾਹੀਦਾ ਹੈ। ਸਫਾਈ ਸੇਵਕਾਂ ਵੱਲੋਂ ਚੱਲ ਰਹੇ ਇਸ ਧਰਨੇ ਵਿੱਚ ਅੱਜ ਡਾਕਟਰ ਬੀ ਆਰ ਅੰਬੇਡਕਰ ਹਿਊਮਨ ਰਾਈਟਸ ਐਂਡ ਵੈਲਫੇਅਰ ਫਾਊਡੇਸ਼ਨ ਰਜਿਸਟਰ ਪੰਜਾਬ ਜ਼ਿਲ੍ਹਾ ਬਰਨਾਲਾ ਵੱਲੋਂ ਪ੍ਰਧਾਨ ਸਾਹਿਬ ਭੁਪਿੰਦਰ ਸਿੰਘ ਢਿੱਲੋ ਦੀ ਅਗਵਾਈ ਵਿੱਚ ਸਮੂਹ ਅਹੁਦੇਦਾਰ ਵੱਲੋਂ ਸਮੂਲੀਅਤ ਕਰਕੇ ਪੂਰਨ ਹਮਾਇਤ ਦਾ ਐਲਾਨ ਕੀਤਾ ਹੈ।ਅੱਜ ਦੇ ਧਰਨੇ ਵਿੱਚ ਜ਼ਿਲ੍ਹਾ ਪ੍ਰਧਾਨ ਮਾ.ਭੁਪਿੰਦਰ ਸਿੰਘ ਢਿੱਲੋਂ, ਜਰਨੈਲ ਸਿੰਘ ਮੀਤ ਪ੍ਰਧਾਨ,, ਕਰਮਜੀਤ ਸਿੰਘ ਮੀਤ ਪ੍ਰਧਾਨ, ਰਣਜੀਤ ਸਿੰਘ ਜੱਗੀ ਜ਼ੋਨ ਇੰਚਾਰਜ, ਕ੍ਰਿਸ਼ਨ ਸਿੰਘ ਪ੍ਰੈਸ ਸਕੱਤਰ, ਚਮਕੌਰ ਸਿੰਘ ਖਜਾਨਚੀ, ਬਲੌਰ ਸਿੰਘ ਮੈਂਬਰ, ਸਰਨਜੋਤ ਸਿੰਘ ਸਲਾਹਕਾਰ,, ਹਰਮੀਤ ਸਿੰਘ ਮੈਂਬਰ,, ਅਵਤਾਰ ਕੌਰ ਜਨਰਲ ਸੈਕਟਰੀ,ਡਾ. ਜਗਤਾਰ ਸਿੰਘ ਦੀਦਾਰਗੜ੍ਹ ਪ੍ਰਧਾਨ ਡਾ. ਭੀਮ ਆਰਮੀ ਪੰਜਾਬ, ਮਨੋਜ ਕੁਮਾਰ ਸਲਾਹਕਾਰ ਅਤੇ ਬਿਕਰਮ ਸਿੰਘ ਸ਼ਾਮਿਲ ਹੋਏ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly





