HOME ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਵੱਲੋਂ ਬਰਨਾਲਾ ਵਿਖੇ ਸਫ਼ਾਈ ਕਰਮੀਆਂ ਤੇ ਹੋਏ...

ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਵੱਲੋਂ ਬਰਨਾਲਾ ਵਿਖੇ ਸਫ਼ਾਈ ਕਰਮੀਆਂ ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਹਲਕਾ ਸੈਂਟਰਲ ਵਿਖੇ ਮੁੱਖ ਮੰਤਰੀ ਦਾ ਪੁਤਲਾ ਫੂਕ ਪ੍ਰਦਰਸ਼ਨ

3

ਲੁਧਿਆਣਾ  (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਅੱਜ ਸ਼੍ਰੋਮਣੀ ਅਕਾਲੀ ਦਲ ਹਲਕਾ ਸੈਂਟਰਲ ਇਸਤਰੀ ਵਿੰਗ ਵੱਲੋਂ ਬੀਤੇ ਦਿਨੀਂ ਬਰਨਾਲਾ ਵਿਖੇ ਹੋਏ ਪੰਜਾਬ ਸਰਕਾਰ ਦੇ ਹੁਕਮਾਂ ਤੇ ਉਥੋਂ ਦੀ ਪੁਲਿਸ ਨੇ ਨਗਰ ਨਿਗਮ ਬਰਨਾਲਾ ਦੀਆਂ ਸਫ਼ਾਈ ਕਰਮਚਾਰੀ ਮਹਿਲਾਵਾਂ ਦੀ ਜੋ ਸ਼ਰੇਆਮ ਕੁੱਟਮਾਰ ਹੋਈ ਦੀ ਨਿਖੇਧੀ ਕੀਤੀ ਅਤੇ ਘਟਨਾ ਨੂੰ ਸ਼ਰਮਨਾਕ ਅਤੇ ਨਿੰਦਣਯੋਗ ਦੱਸਿਆ । ਜਿਸਦੇ ਵਿਰੋਧ ਵਜੋਂ ਅੱਜ ਬਾਬਾ ਥਾਨ ਸਿੰਘ ਚੌਕ ਤੇ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫੂਕਿਆ ਗਿਆ । ਇਸ ਮੌਕੇ ਇਸਤਰੀ ਵਿੰਗ ਦੇ ਬੁਲਾਰਿਆਂ ਨੇ ਦੱਸਿਆ ਕਿ ਇਸ ਜੁਲਮ ਦਾ ਜਵਾਬ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਜਨਤਾ ਦੇਵੇਗੀ । ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਮਿਤ ਗੋਸਾਈਂ, ਇਸਤਰੀ ਵਿੰਗ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਸਿਬੀਆ, ਸਰਕਲ ਪ੍ਰਧਾਨ ਭਗਤ ਮੁੰਨਾ, ਕਵਲਜੀਤ ਸਿੰਘ, ਸ਼ਬਨਮ ਧਿੰਗਾਂਨ, ਦਰਸ਼ਨਾਂ ਰਾਣੀ, ਜਸਬੀਰ ਕੌਰ, ਸ਼ੰਮੀ ਜੀ, ਪਰਮਿੰਦਰ ਕੌਰ, ਸਰੋਜ, ਪੂਨਮ, ਸੁਰਿੰਦਰ ਕੌਰ, ਗੁਰਦੀਪ ਕੌਰ, ਕੁਲਦੀਪ ਕੌਰ, ਆਂਚਲ , ਮਹਿੰਦਰ ਸਿੰਘ, ਸਿਮਰ ਆਹੂਜਾ ਆਦਿ ਮੌਜੂਦ ਸਨ ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਆਈ ਡੀ ਪੀ ਡੀ ਵੱਲੋਂ ਵਿਦਿਆਰਥੀਆਂ ’ਤੇ ਬੇਰਹਿਮ ਪੁਲਿਸ ਹਮਲੇ ਦੀ ਨਿੰਦਾ ਪੈਲਟ ਗਨਾਂ ’ਤੇ ਪਾਬੰਦੀ ਦੀ ਮੰਗ
Next articleਅਮਨਜੀਤ ਸਿੰਘ ਖਹਿਰਾ ਨਾਲ ਦੁੱਖ ਦਾ ਪ੍ਰਗਟਾਵਾ