ਬਲਾਚੌਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਗੁਰੂ ਹਰਿਗੋਬਿੰਦ ਢਾਡੀ ਸਭਾ ਪੰਜਾਬ ਦੀ ਅਹਿਮ ਮੀਟਿੰਗ ਢਾਡੀ ਕੰਧਾਰਾ ਸਿੰਘ ਪੰਨੂੰ ਦੇ ਘਰ ਪਿੰਡ ਟੰਡੋਹ ਵਿਖੇ ਸਭਾ ਦੇ ਪ੍ਰਧਾਨ ਕਸ਼ਮੀਰ ਸਿੰਘ ਕਾਦਰ ਦੀ ਪ੍ਰਧਾਨਗੀ ਹੇਠ ਹੋਈ । ਇਸ ਮੀਟਿੰਗ ਵਿੱਚ ਢਾਡੀ ਸਿੰਘਾਂ ਨੂੰ ਆ ਰਹੀਆਂ ਮੁਸ਼ਕਿਲਾਂ ਵਾਰੇ ਅਹਿਮ ਮੁੱਦੇ ਵਿਚਾਰੇ ਗਏ । ਬਾਬਾ ਬੋਹੜ ਢਾਡੀ ਕੰਧਾਰਾ ਸਿੰਘ ਪੰਨੂੰ ਨੇ ਮੀਟਿੰਗ ਵਿੱਚ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮੈਂ ਆਪਣੀ ਜਿੰਦਗੀ ਦੇ ਪੰਜਾਹ ਸਾਲ ਢਾਡੀ ਕਲਾ ਦੀ ਸੇਵਾ ਕੀਤੀ ਪਰ ਕਿਸੇ ਵੀ ਸਰਕਾਰ ਨੇ ਮੈਨੂੰ ਬਣਦਾ ਸਨਮਾਨ ਨਹੀਂ ਦਿੱਤਾ। ਢਾਡੀ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਕਸ਼ਮੀਰ ਸਿੰਘ ਕਾਦਰ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਵਿਰਾਸਤੀ ਕਲਾ ਨਾਲੋ ਟੁੱਟ ਕੇ ਪੋਪ ਸੰਗੀਤ ਦੀ ਦੀਵਾਨੀ ਬਣਦੀ ਜਾ ਰਹੀ ਹੈ ਇਸ ਦਾ ਸਿੱਧਾ ਕਾਰਨ ਇਹ ਹੈ ਕਿ ਸਰਕਾਰਾਂ ਵਲੋਂ ਢਾਡੀ ਕਲਾ ਤੇ ਢਾਡੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ । ਇਸ ਮੀਟਿੰਗ ਵਿੱਚ ਪੰਥਕ ਬਜ਼ੁਰਗ ਬਾਬਾ ਬੋਹੜ ਢਾਡੀ ਗਿਆਨੀ ਕੰਧਾਰਾ ਸਿੰਘ ਪੰਨੂੰ ਨੂੰ ਸਰਬ ਸੰਮਤੀ ਨਾਲ ਗੁਰੂ ਹਰਗੌਬਿੰਦ ਢਾਡੀ ਸਭਾ ਪੰਜਾਬ ਦਾ ਵਿੱਤ ਸਕੱਤਰ ਨਿਯੁਕਤ ਕੀਤਾ ਗਿਆ। ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਸਭਾ ਵੱਲੋਂ ਪੰਜਾਬ ਭਰ ਵਿੱਚ ਜ਼ਿਲਾ ਪ੍ਰਧਾਨ ਲਗਾਏ ਜਾਣਗੇ ਅਤੇ ਢਾਡੀਆਂ ਨੂੰ ਸਿੱਖੀ ਦਾ ਪ੍ਰਚਾਰ ਕਰਨ ਲਈ ਅਤੇ ਨੋਜਵਾਨਾਂ ਨੂੰ ਸਿੱਖੀ ਨਾਲ ਜੋੜਨ ਲਈ ਢਾਡੀ ਦਰਬਾਰ ਕਰਵਾਏ ਜਾਣਗੇ। ਇਸ ਮੌਕੇ ਗੁਰੂ ਹਰਗੋਬਿੰਦ ਢਾਡੀ ਸਭਾ ਦੇ ਸੂਬਾ ਪ੍ਰਧਾਨ ਕਸ਼ਮੀਰ ਸਿੰਘ ਕਾਦਰ ਵਲੋਂ ਗਿਆਨੀ ਕੰਧਾਰਾ ਸਿੰਘ ਪੰਨੂੰ ਨੂੰ ਨਿਯੁਕਤੀ ਪੱਤਰ ਸੌਂਪਿਆ ਗਿਆ । ਇਸ ਮੀਟਿੰਗ ਵਿੱਚ ਪੰਜਾਬ ਦੇ ਪ੍ਰਧਾਨ ਕਸ਼ਮੀਰ ਸਿੰਘ ਕਾਦਰ, ਢਾਡੀ ਕੰਧਾਰਾ ਸਿੰਘ ਵਿੱਤ ਸਕੱਤਰ, ਢਾਡੀ ਹਰਪਾਲ ਸਿੰਘ ਫਗਵਾੜਾ, ਸ਼ਮਸ਼ੇਰ ਸਿੰਘ ਭੋਜੇਮਾਜਰਾ,ਢਾਡੀ ਹਰਪ੍ਰੀਤ ਸਿੰਘ ਹੀਰਾ, ਸੋਹਣ ਸਿੰਘ ਚਾਹਲ ਬੀਬੀ ਸੰਦੀਪ ਕੌਰ ਜਨਰਲ ਸਕੱਤਰ ਪੰਜਾਬ ਆਦਿ ਢਾਡੀ ਸਿੰਘ ਹਾਜ਼ਿਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






