HOME *ਸੜਕਾਂ,ਪੁਲ, ਸੀਵਰੇਜ ਤੇ ਨਹਿਰੀ ਪਾਣੀ ਨਾਲ ਬਲਾਚੌਰ ਹਲਕੇ ਦਾ ਹੋ ਰਿਹਾ ਚੌਮੁਖੀ...

*ਸੜਕਾਂ,ਪੁਲ, ਸੀਵਰੇਜ ਤੇ ਨਹਿਰੀ ਪਾਣੀ ਨਾਲ ਬਲਾਚੌਰ ਹਲਕੇ ਦਾ ਹੋ ਰਿਹਾ ਚੌਮੁਖੀ ਵਿਕਾਸ: ਸਰਪੰਚ ਭੂੰਬਲਾ*

1
ਸਰਪੰਚ ਰਾਮ ਸਰੂਪ ਭੂੰਬਲਾ
ਬਲਾਚੌਰ  (ਸਮਾਜ ਵੀਕਲੀ)  ( ਜਤਿੰਦਰ ਪਾਲ ਸਿੰਘ ਕਲੇਰ ) ਸ਼ਾਂਤ ਅਤੇ ਨਿਰਮਲ ਸੁਭਾਅ ਦੀ ਮਾਲਕ  ਸੰਤੋਸ਼ ਕਟਾਰੀਆ ਵਿਧਾਇਕਾ ਵਿਧਾਨ ਸਭਾ ਹਲਕਾ ਬਲਾਚੌਰ ਦੀ ਯੋਗ ਅਗਵਾਈ ਹੇਠ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਨਾਲ ਸਮੁੱਚੇ ਹਲਕੇ ਦੀ ਨੁਹਾਰ ਬਦਲ ਰਹੀ ਹੈ। ਇਹ ਪ੍ਰਗਟਾਵਾ ਸਰਪੰਚ ਰਾਮ ਸਰੂਪ ਭੂੰਬਲਾ ਭੂਰੀਵਾਲੇ ਮਾਲੇਵਾਲ ਨੇ ਇਲਾਕੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਵਿਧਾਇਕਾ ਸੰਤੋਸ਼ ਕਟਾਰੀਆ ਦੇ ਨਿਰਦੇਸ਼ਾਂ ਤਹਿਤ ਜਿੱਥੇ ਸੜਕਾਂ, ਪੁਲੀਆਂ ਅਤੇ ਹੋਰ ਬੁਨਿਆਦੀ ਢਾਂਚੇ ਨੂੰ ਵੱਡੀ ਤਰਜੀਹ ਦਿੱਤੀ ਜਾ ਰਹੀ ਹੈ, ਉੱਥੇ ਹੀ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਆਮ ਲੋਕਾਂ ਦੇ ਘਰ-ਘਰ ਤੱਕ ਪਹੁੰਚਾਇਆ ਜਾ ਰਿਹਾ ਹੈ।ਸਰਪੰਚ ਰਾਮ ਸਰੂਪ ਭੂੰਬਲਾ ਨੇ ਦੱਸਿਆ ਕਿ ਹਲਕੇ ਅੰਦਰ ਵਿਕਾਸ ਕਾਰਜਾਂ ਦੀ ਲੜੀ ਤਹਿਤ ਵੱਡੇ ਪੱਧਰ ‘ਤੇ ਕੰਮ ਮੁਕੰਮਲ ਕੀਤੇ ਗਏ ਹਨ  ਇਸੇ ਲੜੀ ਤਹਿਤ ਪਿੰਡ ਭੂਰੀਵਾਲੇ ਮਾਲੇਵਾਲ ਵਿਖੇ ਧਾਰਮਿਕ ਅਸਥਾਨ ਸਿੱਧ ਬਾਬਾ ਜੰਬੂ ਜੀਤ ਜੀ ਦੇ ਸਥਾਨ ਨੂੰ ਜਾਣ ਵਾਲੀ ਸੜਕ ਨੂੰ ਚੌੜਾ ਕਰਕੇ 12.50 ਫੁੱਟ ਬਣਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਲਗਭਗ 1.50 ਕਿਲੋਮੀਟਰ ਸੜਕ ਨੂੰ ਕੰਕਰੀਟ ਨਾਲ 18 ਫੁੱਟ ਚੌੜਾ ਕਰਕੇ ਬਣਾਇਆ ਗਿਆ ਹੈ।ਪਿੰਡ ਵਿੱਚ 8 ਗਲੀਆਂ ਪੱਕੀਆਂ ਕੀਤੀਆਂ ਗਈਆਂ ਹਨ ਅਤੇ 1500 ਫੁੱਟ ਦੇ ਕਰੀਬ ਸੀਵਰੇਜ ਪਾਈਪ ਲਾਈਨਾਂ ਪਾਈਆਂ ਗਈਆਂ ਹਨ।ਖੱਡ ਅਤੇ ਕਿਸਾਨਾਂ ਦੇ ਖੇਤਾਂ ਨੂੰ ਖੋਰੇ ਤੋਂ ਬਚਾਉਣ ਲਈ ਲੱਖਾਂ ਰੁਪਏ ਦੀ ਲਾਗਤ ਨਾਲ ਡੰਗੇ ਪੱਕੀਆਂ ਦਿਵਾਰਾਂ ਲਗਾਏ ਗਏ ਹਨ।ਪਿੰਡ ਦੇ ਦੋਨਾਂ ਸਕੂਲਾਂ ਦੇ ਸੁਧਾਰ ਲਈ  ਲਗਭਗ 40 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈ ਅਤੇ ਖੇਤੀਬਾੜੀ ਲਈ ਨਹਿਰੀ ਪਾਣੀ ਦੀ ਸੁਵਿਧਾ ਵੀ ਯਕੀਨੀ ਬਣਾਈ ਗਈ ਹੈ।ਸਰਪੰਚ ਭੂੰਬਲਾ ਨੇ ਅੱਗੇ ਆਖਿਆ ਕਿ ਵਿਧਾਇਕਾ ਸੰਤੋਸ਼ ਕਟਾਰੀਆ ਇਲਾਕੇ ਦੇ ਹਰਮਨਪਿਆਰੇ ਆਗੂ ਹਨ, ਜਿਨ੍ਹਾਂ ਨੇ ਆਪਣੇ ਕੰਮਾਂ ਨਾਲ ਹਰ ਵਰਗ ਦਾ ਦਿਲ ਜਿੱਤਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਹਲਕੇ ਦੇ ਵਿਕਾਸ ਕਾਰਜਾਂ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਹਠੂਰ ਦੀ ਮੁੱਖ ਫਿਰਨੀ ਤੇ ਪ੍ਰੀਮਿਕਸ ਪਾਉਣ ਦਾ ਕੰਮ ਸੁਰੂ
Next articleਢਾਡੀ ਕੰਧਾਰਾ ਸਿੰਘ ਪੰਨੂੰ ਗੁਰੂ ਹਰਗੋਬਿੰਦ ਢਾਡੀ ਸਭਾ ਦੇ ਸੂਬਾ ਵਿੱਤ ਸਕੱਤਰ ਬਣੇ