ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰਪਾਲ ਸਿੰਘ ਕਲੇਰ )– ਏਰੀਆ ਯੂਥ ਅਲਾਇੰਸ ਟੀਮ ਵਲੋਂ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਪਿੰਡ ਸੋਭੂਵਾਲ ਵਿਖੇ ਨੇੜੇ ਟੋਲ ਪਲਾਜ਼ਾ ਜੀਓਵਾਲ ਬੱਛੂਆਂ ਵਿਖੇ 26 ਜੁਲਾਈ ਨੂੰ ਸਵੇਰੇ 5 ਵਜੇ ਐਥਲੈਟਿਕਸ ਮੀਟ ਕਰਵਾਈ ਜਾ ਰਹੀ । ਜਿਸ ਵਿਚ 1600 ਮੀਟਰ ਰੇਸ ਲੜਕੇ ਜਿੰਨਾ ਦੀ ਉਮਰ 18 ਸਾਲ ਤੋਂ ਉੱਪਰ ਭਾਗ ਲੈ ਸਕਦੇ ਹਨ। ਉਨਾਂ ਦੱਸਿਆ ਕਿ ਪਹਿਲੇ ਦੂਸਰੇ ਤੇ ਤੀਸਰੇ ਸਥਾਨ ਤੇ ਰਹਿਣ ਵਾਲਿਆ ਨੂੰ 2100 ਰੁਪਏ ਅਤੇ ਮੈਡਲ, 1500 ਰੁਪਏ ਅਤੇ ਮੈਡਲ ਅਤੇ 1100 ਰੁਪਏ ਅਤੇ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸੇ ਤਰ੍ਹਾਂ ਲੜਕੀਆਂ ਦੀ 800 ਮੀਟਰ ਰੇਸ ਕਰਵਾਈ ਜਾਵੇਗੀ ਜਿਸ ਵਿੱਚ 18 ਸਾਲ ਤੋਂ ਉਪਰ ਦੀ ਉਮਰ ਵਾਲੀਆਂ ਲੜਕੀਆ ਭਾਗ ਲੈ ਸਕਦੀਆ ਹਨ। ਪਹਿਲੇ , ਦੂਸਰੇ ਤੇ ਤੀਸਰੇ ਸਥਾਨ ਤੇ ਰਹਿਣ ਵਾਲੀਆਂ ਲੜਕੀਆਂ ਨੂੰ 1500 ਰੁਪਏ ਮੈਡਲ, 1200 ਰੁਪਏ ਮੈਡਲ ਅਤੇ 900 ਰੁਪਏ ਅਤੇ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸੇ ਤਰ੍ਹਾਂ 400 ਮੀਟਰ ਰੇਸ ਲੜਕੇ ਅੰਡਰ 18 ਸਾਲ ਵਾਲੇ ਵੀ ਭਾਗ ਲੈ ਸਕਣਗੇ। ਪਹਿਲਾ , ਦੂਸਰੇ ਤੇ ਤੀਸਰੇ ਸਥਾਨ ਤੇ ਰਹਿਣ ਵਾਲਿਆ ਨੂੰ 1100 ਰੁਪਏ ਮੈਡਲ, 800 ਰੁਪਏ ਅਤੇ ਮੈਡਲ, 600 ਰੁਪਏ ਅਤੇ ਮੈਡਲ ਨਾਲ ਨਿਵਾਜਿਆ ਜਾਵੇਗਾ। ਇਸੇ ਤਰਾ 100 ਮੀਟਰ ਰੇਸ ਵਿਚ 13 ਸਾਲ ਤੋਂ ਘੱਟ ਉਮਰ ਦੇ ਲੜਕੇ ਲੜਕੀਆਂ ਭਾਗ ਲੈਣਗੇ। ਪਹਿਲੇ , ਦੂਸਰੇ ਤੇ ਤੀਸਰੇ ਸਥਾਨ ਤੇ ਰਹਿਣ ਵਾਲਿਆ ਨੂੰ ਰੁਪਏ ਅਤੇ ਮੈਡਲ, 400 ਰੁਪਏ ਅਤੇ ਮੈਡਲ , 300ਅਤੇ ਰੁਪਏ ਅਤੇ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸੇ ਲੜੀ ਤਹਿਤ 200 ਮੀਟਰ ਰੇਸ ਵਿੱਚ 50 ਸਾਲ ਤੋਂ ਉੱਪਰ ਉਮਰ ਵਾਲੇ ਭਾਗ ਲੈਣਗੇ। ਪਹਿਲੇ , ਦੂਸਰੇ ਤੇ ਤੀਸਰੇ ਸਥਾਨ ਤੇ ਰਹਿਣ ਵਾਲਿਆਂ ਖਿਡਾਰੀਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਏਰੀਆ ਯੂਥ ਅਲਾਇੰਸ ਦੇ ਮੈਬਰਾਂ ਵਲੋਂ ਸਾਰਿਆਂ ਨੂੰ ਇਸ ਅਥਲੈਟਿਕ ਮੀਟ ਵਿਚ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ।ਇਸ ਮੌਕੇ ਏਰੀਆ ਯੂਥ ਅਲਾਇੰਸ ਮੈਂਬਰ ਵਿੱਚ ਰਾਜ ਖਟਾਣਾ, ਅਮਰੀਕ ਸਿੰਘ ਬਛੋੜੀ, ਦੁਰਗੇਸ਼ ਜੰਡੀ, ਰਾਕੇਸ਼ ਟਕਾਰਲਾ, ਨਵਦੀਪ, ਰਮਨ ਭਰਥਲਾ, ਵਿੱਕੀ ਉਧਨਵਾਲ ਪਿੰਡ ਸੋਭੂਵਾਲ ਦੇ ਖੇਡ ਮੈਦਾਨ ਵਿੱਚ ਸਰਪੰਚ ਸੋਭੂਵਾਲ, ਜੀਤ ਭੂੰਬਲਾ, ਸੁਨੀਲ ਆਦਿ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly






