HOME ਜਨਤਕ ਅਤੇ ਜਮਹੂਰੀ ਜੱਥੇਬੰਦੀਆਂ ਨੇ ਪੁਲਿਸ ਵੱਲੋਂ ਸਫ਼ਾਈ ਕਾਮਿਆਂ ਉੱਤੇ ਕੀਤੇ ਅੰਨ੍ਹੇ...

ਜਨਤਕ ਅਤੇ ਜਮਹੂਰੀ ਜੱਥੇਬੰਦੀਆਂ ਨੇ ਪੁਲਿਸ ਵੱਲੋਂ ਸਫ਼ਾਈ ਕਾਮਿਆਂ ਉੱਤੇ ਕੀਤੇ ਅੰਨ੍ਹੇ ਜ਼ਬਰ ਦੀ ਸਖ਼ਤ ਨਿਖੇਧੀ

3
23 ਜੁਲਾਈ ਨੂੰ ਪੁਲਿਸ ਜ਼ਬਰ ਵਿਰੁੱਧ ਦਾਣਾ ਮੰਡੀ ਬਰਨਾਲਾ ਵਿਖੇ ਰੈਲੀ ਕਰਕੇ ਰੋਸ ਮਾਰਚ ਕਰਨ ਦਾ ਫ਼ੈਸਲਾ 
ਨਰਾਇਣ ਦੱਤ   (ਸਮਾਜ ਵੀਕਲੀ)   ਬਰਨਾਲਾ ਪੁਲਿਸ ਨੇ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਸਫਾਈ ਸੇਵਕਾਂ ਨੂੰ ਬਹੁਤ  ਨਾਲ ਕੁੱਟਿਆ। ਔਰਤਾਂ ਦੇ ਸਿਰਾਂ ਤੇ ਸਿੱਧੀਆਂ ਡਾਂਗਾਂ ਵਰ੍ਹਾਈਆਂ ਗਈਆਂ। ਜਿਸ ਕਾਰਨ ਕਈ ਔਰਤ ਸਫ਼ਾਈ ਸੇਵਕਾਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ। ਬਰਨਾਲਾ ਪੁਲਿਸ ਪ੍ਰਸ਼ਾਸਨ ਵੱਲੋਂ ਹਾਕਮ ਧਿਰ ਆਮ ਆਦਮੀ ਪਾਰਟੀ ਦੀ ਸ਼ਹਿ ਤੇ ਸਫ਼ਾਈ ਕਰਮੀਆਂ ਦਾ ਸੰਘਰਸ਼ ਖਿਡਾਉਣ ਲਈ ਕੀਤੇ ਜਬਰ ਦਾ  ਜਥੇਬੰਦੀਆਂ ਨੇ ਸਖ਼ਤ ਨੋਟਿਸ ਲਿਆ। ਸਮੂਹ ਜੱਥੇਬੰਦੀਆਂ ਵੱਲੋਂ ਸਫਾਈ ਕਾਮਿਆਂ ਦੇ ਸੰਘਰਸ਼ ਦੀ ਹਿਮਾਇਤ ਵਿੱਚ ਅਤੇ ਪੁਲਿਸ ਦੇ ਰਵੱਈਏ ਖਿਲਾਫ਼ 23-07-26 ਨੂੰ ਦਾਣਾ ਮੰਡੀ ਬਰਨਾਲਾ ਵਿੱਚ ਸ਼ਾਮ 4 ਵਜੇ ਇਕੱਤਰ ਹੋ ਕੇ ਪੁਲਿਸ ਜ਼ਬਰ ਖ਼ਿਲਾਫ਼ ਰੋਸ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਗਿਆ ਹੈ। ਸਾਰੀਆਂ ਜਨਤਕ ਜਥੇਬੰਦੀਆਂ ਅਤੇ ਇਨਸਾਫ ਪਸੰਦ ਨਾਗਰਿਕਾਂ ਨੂੰ ਕੱਲ੍ਹ ਦੇ ਮੁਜ਼ਾਹਰੇ ਵਿੱਚ ਸਮੇਂ ਸਿਰ ਜਰੂਰ ਸ਼ਾਮਲ ਹੋਣ ਦੀ ਅਪੀਲ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article*”ਬਲਾਚੌਰ ‘ਚ ਨੁਮਾਇੰਦਗੀ ਦਾ ਅਸੰਤੁਲਨ” “ਅੱਖੋਂ ਪਰੋਖੇ ਹੋ ਰਹੇ ਸਮਾਜ”*
Next articleਪਿੰਡ ਕਰੀਮਪੁਰ ਧਿਆਨੀ ਵਿਖੇ ‘ਆਪ’ ਆਗੂ ਅਸ਼ੋਕ ਕਟਾਰੀਆ ਨੇ ਲੋੜਵੰਦਾਂ ਨੂੰ ਵੰਡੀਆਂ ਰਾਸ਼ਨ ਕਿੱਟਾਂ