HOME *”ਬਲਾਚੌਰ ‘ਚ ਨੁਮਾਇੰਦਗੀ ਦਾ ਅਸੰਤੁਲਨ” “ਅੱਖੋਂ ਪਰੋਖੇ ਹੋ ਰਹੇ ਸਮਾਜ”*

*”ਬਲਾਚੌਰ ‘ਚ ਨੁਮਾਇੰਦਗੀ ਦਾ ਅਸੰਤੁਲਨ” “ਅੱਖੋਂ ਪਰੋਖੇ ਹੋ ਰਹੇ ਸਮਾਜ”*

1
ਉੱਘੇ ਸਮਾਜ ਸੇਵੀ ਅਤੇ ਸਾਬਕਾ ਸਰਪੰਚ ਬੇਲਾ ਤਾਜੋਵਾਲ ਜਗਦੀਸ਼ ਸਿੰਘ ਰੰਧਾਵਾ
ਬਲਾਚੌਰ   (ਸਮਾਜ ਵੀਕਲੀ)   (ਜਤਿੰਦਰ ਸਿੰਘ ਕਲੇਰ ) ਉੱਘੇ ਸਮਾਜ ਸੇਵੀ ਅਤੇ ਸਾਬਕਾ ਸਰਪੰਚ ਬੇਲਾ ਤਾਜੋਵਾਲ ਜਗਦੀਸ਼ ਸਿੰਘ ਰੰਧਾਵਾ ਨੇ ਕਾਠਗੜ੍ਹ ਵਿਖੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਬਲਾਚੌਰ ਹਲਕਾ ਪੰਜਾਬ ਦੀ ਰਾਜਨੀਤੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਇੱਥੇ ਜੱਟ, ਬ੍ਰਾਹਮਣ, ਰਾਜਪੂਤ, ਸੈਣੀ ਸਮੇਤ ਕਈ ਸਮਾਜ ਸਦੀਆਂ ਤੋਂ ਭਾਈਚਾਰੇ ਨਾਲ ਰਹਿੰਦੇ ਆਏ ਹਨ। ਪਰ ਅਫਸੋਸ ਦੀ ਗੱਲ ਹੈ ਕਿ ਅੱਜ ਹਲਕੇ ਦੇ ਮੁੱਖ ਅਹੁਦਿਆਂ ‘ਤੇ ਸਿਰਫ ਇੱਕ ਹੀ ਸਮਾਜ ਦੀ ਨੁਮਾਇੰਦਗੀ ਦੇਖਣ ਨੂੰ ਮਿਲ ਰਹੀ ਹੈ। ਹਲਕੇ ਦਾ ਐਮ.ਐਲ.ਏ, ਜਿਲ੍ਹਾ ਪਲੈਨਿੰਗ ਬੋਰਡ ਦਾ ਚੇਅਰਮੈਨ, ਮਾਰਕੀਟ ਕਮੇਟੀ ਦਾ ਚੇਅਰਮੈਨ ਅਤੇ ਬਲਾਕ ਸੰਮਤੀ ਦਾ ਚੇਅਰਮੈਨ – ਇਹ ਸਾਰੇ ਅਹੁਦੇ ਇੱਕ ਹੀ ਸਮਾਜ ਨੂੰ ਦੇ ਦਿੱਤੇ ਗਏ ਹਨ। ਜਦੋਂਕਿ ਬਾਕੀ ਸਮਾਜਾਂ ਦੀ ਵੱਡੀ ਆਬਾਦੀ ਦੇ ਬਾਵਜੂਦ ਉਨ੍ਹਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਲੋਕਤੰਤਰ ਦੀ ਭਾਵਨਾ ਇਹ ਹੈ ਕਿ ਹਰ ਵਰਗ ਨੂੰ ਬਰਾਬਰ ਮੌਕਾ ਮਿਲੇ। ਜੇਕਰ ਨੁਮਾਇੰਦਗੀ ਇਸ ਤਰ੍ਹਾਂ ਇੱਕ ਪਾਸੜ ਰਹੇਗੀ ਤਾਂ ਲੋਕਾਂ ‘ਚ ਨਿਰਾਸ਼ਾ ਅਤੇ ਰੋਸ ਵਧਣਾ ਸੁਭਾਵਿਕ ਹੈ। ਬਲਾਚੌਰ ਹਲਕੇ ਦੀ ਖੂਬਸੂਰਤੀ ਹੀ ਇਸਦੀ ਸਮਾਜਿਕ ਵਿਭਿੰਨਤਾ ਹੈ। ਜੱਟ ਕਿਸਾਨੀ ਕਰਦਾ ਹੈ, ਬ੍ਰਾਹਮਣ ਪੜ੍ਹਾਈ ਨਾਲ ਜੁੜਿਆ ਹੈ, ਰਾਜਪੂਤ ਅਤੇ ਸੈਣੀ ਸਮਾਜ ਵੀ ਹਲਕੇ ਦੀ ਤਰੱਕੀ ‘ਚ ਅਹਿਮ ਯੋਗਦਾਨ ਪਾਉਂਦੇ ਹਨ। ਪਰ ਜਦੋਂ ਸਾਰੇ ਅਹੁਦੇ ਇੱਕ ਪਾਸੇ ਕੇਂਦਰਿਤ ਹੋ ਜਾਣ ਤਾਂ ਬਾਕੀ ਸਮਾਜਾਂ ਦੇ ਲੋਕ ਆਪਣੇ ਆਪ ਨੂੰ ਅਣਗੌਲਿਆ ਮਹਿਸੂਸ ਕਰਦੇ ਹਨ। ਅੱਜ ਸੜਕ, ਸਕੂਲ, ਹਸਪਤਾਲ ਅਤੇ ਵਿਕਾਸ ਦੇ ਕੰਮਾਂ ਲਈ ਲੋਕਾਂ ਨੂੰ ਕਈ ਵਾਰ ਇਹ ਸੁਣਨ ਨੂੰ ਮਿਲਦਾ ਹੈ ਕਿ “ਤੁਹਾਡਾ ਕੋਈ ਬੰਦਾ ਉੱਪਰ ਨਹੀਂ ਹੈ”। ਇਹ ਰਵੱਈਆ ਨਾ ਸਿਰਫ਼ ਸਮਾਜਿਕ ਭਾਈਚਾਰੇ ਨੂੰ ਕਮਜ਼ੋਰ ਕਰਦਾ ਹੈ ਸਗੋਂ ਲੋਕਤੰਤਰ ਦੇ ਮੂਲ ਸਿਧਾਂਤਾਂ ਦੇ ਵੀ ਵਿਰੁੱਧ ਹੈ। ਸੱਤਾ ‘ਚ ਬੈਠੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਇਸ ਅਸੰਤੁਲਨ ਨੂੰ ਸਮਝਣ ਅਤੇ ਸਾਰੇ ਸਮਾਜਾਂ ਨੂੰ ਨਾਲ ਲੈ ਕੇ ਚੱਲਣ। ਬਲਾਚੌਰ ਦੇ ਲੋਕ ਕਿਸੇ ਦੇ ਵਿਰੋਧੀ ਨਹੀਂ ਹਨ। ਉਨ੍ਹਾਂ ਦੀ ਸਿਰਫ ਇਹ ਮੰਗ ਹੈ ਕਿ ਹਲਕੇ ਦੇ ਵਿਕਾਸ ਅਤੇ ਫੈਸਲਿਆਂ ‘ਚ ਹਰ ਸਮਾਜ ਦੀ ਹਿੱਸੇਦਾਰੀ ਹੋਵੇ। ਜੇਕਰ ਸਾਰੇ ਅਹੁਦੇ ਇੱਕ ਹੀ ਸਮਾਜ ਕੋਲ ਰਹਿਣਗੇ ਤਾਂ ਦੂਜੇ ਸਮਾਜਾਂ ਦੇ ਨੌਜਵਾਨਾਂ ‘ਚ ਇਹ ਸੁਨੇਹਾ ਜਾਵੇਗਾ ਕਿ ਉਨ੍ਹਾਂ ਲਈ ਕੋਈ ਥਾਂ ਨਹੀਂ ਹੈ। ਇਹ ਸਥਿਤੀ ਲੰਬੇ ਸਮੇਂ ਲਈ ਹਲਕੇ ਲਈ ਠੀਕ ਨਹੀਂ। ਅਸੀਂ ਸਰਕਾਰ ਅਤੇ ਪਾਰਟੀ ਹਾਈਕਮਾਨ ਤੋਂ ਮੰਗ ਕਰਦੇ ਹਾਂ ਕਿ ਆਉਣ ਵਾਲੇ ਸਮੇਂ ‘ਚ ਨਿਯੁਕਤੀਆਂ ਕਰਦੇ ਸਮੇਂ ਸਮਾਜਿਕ ਸੰਤੁਲਨ ਦਾ ਧਿਆਨ ਰੱਖਿਆ ਜਾਵੇ। ਤਾਂ ਜੋ ਬਲਾਚੌਰ ਹਲਕਾ ਫਿਰ ਤੋਂ ਪਿਆਰ, ਭਾਈਚਾਰੇ ਅਤੇ ਬਰਾਬਰੀ ਦੀ ਮਿਸਾਲ ਬਣ ਸਕੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬ੍ਰਿਗੇਡੀਅਰ ਰਾਜ ਕੁਮਾਰ ਵਲੋਂ ਪਿੰਡ ਧਕਤਾਣਾ ਵਿਖੇ ਚੌਧਰੀ ਹਰੀਸ਼ ਭਾਟੀਆ ਦੀ ਸਿਹਤ ਦਾ ਪਤਾ ਲਿਆ