HOME ਨੀਟ ਪੇਪਰ ਲੀਕ ਹੋਣ ‘ਤੇ ਅੰਦੋਲਨ ਕਰ ਰਹੇ ਦਿੱਲੀ ਵਿੱਚ ਵਿਦਿਆਰਥੀਆਂ ‘ਤੇ...

ਨੀਟ ਪੇਪਰ ਲੀਕ ਹੋਣ ‘ਤੇ ਅੰਦੋਲਨ ਕਰ ਰਹੇ ਦਿੱਲੀ ਵਿੱਚ ਵਿਦਿਆਰਥੀਆਂ ‘ਤੇ ਹੋਏ ਤਸ਼ੱਦਦ ਖ਼ਿਲਾਫ਼ ਹਲਕਾ ਦੱਖਣੀ ਦੇ ਕਾਂਗਰਸੀ ਵਰਕਰ ਬਾਵਾ ਦੀ ਅਗਵਾਈ ਵਿੱਚ ਸੜਕਾਂ ‘ਤੇ ਉਤਰੇ- ਹੱਥਾਂ ਵਿੱਚ ਫੜੇ ਸਲੋਗਨ

27
ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵੱਲੋਂ ਅੰਦੋਲਨਕਾਰੀਆਂ ਨਾਲ ਖੜ ਕੇ ਗ੍ਰਿਫਤਾਰੀ ਦੇਣਾ ਭਾਰਤ ਦੇ ਸੱਚੇ ਸਪੂਤ ਹੋਣ ਦਾ ਪ੍ਰਮਾਣ– ਬਾਵਾ

  ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.)– ਦਿੱਲੀ ਵਿੱਚ ਨੌਜਵਾਨ ਵਿਦਿਆਰਥੀਆਂ ‘ਤੇ ਅੰਨ੍ਹੇਵਾਹ ਤਸ਼ੱਦਦ ਦੀਆਂ ਤਸਵੀਰਾਂ ਨੇ ਹਰ ਮਨੁੱਖ ਦਾ ਦਿਲ ਦਹਿਲਾ ਦਿੱਤਾ ਪਰ ਭਾਜਪਾ ਦੀ ਕੇਂਦਰ ਸਰਕਾਰ ਨੇ ਅੱਤਿਆਚਾਰ ਦੀਆਂ ਸਭ ਹੱਦਾਂ ਬੰਨ੍ਹੇ ਟੱਪੇ। ਇਹ ਸ਼ਬਦ ਅੱਜ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਏ.ਆਈ.ਸੀ.ਸੀ. (ਓ.ਬੀ.ਸੀ.) ਇੰਚਾਰਜ ਹਿਮਾਚਲ ਪ੍ਰਦੇਸ਼ ਨੇ ਦਿੱਲੀ ਤਸ਼ੱਦਦ ਖ਼ਿਲਾਫ਼ ਹਲਕਾ ਦੱਖਣੀ ਵਿੱਚ ਸੜਕਾਂ ‘ਤੇ ਵਿਰੋਧ ਜਿਤਾਉਂਦੇ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਮੀਡੀਆ ਸਾਹਮਣੇ ਕਹੇ ਜਦੋਂ ਉਹਨਾਂ ਦੇ ਹੱਥਾਂ ਵਿੱਚ ਤਸ਼ੱਦਦ ਦੀਆਂ ਤਸਵੀਰਾਂ ਦੇ ਪੋਸਟਰ ਪਕੜੇ ਹੋਏ ਸਨ।ਸ਼੍ਰੀ ਬਾਵਾ ਨੇ ਕਿਹਾ ਕਿ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵੱਲੋਂ ਸੜਕਾਂ ‘ਤੇ ਉੱਤਰ ਕੇ ਸ਼ਾਂਤਮਈ ਅੰਦੋਲਨ ਕਰ ਰਹੇ ਵਿਦਿਆਰਥੀਆਂ ਨਾਲ ਖੜ ਕੇ ਗ੍ਰਿਫਤਾਰੀਆਂ ਦਿੱਤੀਆਂ ਅਤੇ ਨੌਜਵਾਨ ਬੱਚਿਆਂ ਦੀਆਂ ਮੰਗਾਂ ਨੂੰ ਪੂਰਨ ਸਮਰਥਨ ਦੇ ਕੇ ਭਾਜਪਾ ਦੀ ਅੰਨ੍ਹੀ ਬੋਲੀ ਕਠੋਰ ਦਿਲ ਸਰਕਾਰ ਖ਼ਿਲਾਫ਼ ਸਖਤ ਸਟੈਂਡ ਲਿਆ। ਉਹਨਾਂ ਕਿਹਾ ਕਿ ਦੇਸ਼ ਦੇ ਕੋਨੇ-ਕੋਨੇ ਤੋਂ ਆਏ ਸਟੂਡੈਂਟ ਬੇਟੇ ਅਤੇ ਬੇਟੀਆਂ ‘ਤੇ ਦਿੱਲੀ ਪੁਲਸ ਵੱਲੋਂ ਕੀਤੇ ਤਸ਼ੱਦਦ ਨੇ ਹਰ ਇਨਸਾਨ ਦੀ ਅੱਖ ਵਿੱਚ ਅੱਥਰੂ ਲਿਆ ਦਿੱਤੇ। ਆਖਿਰ ਉਹ ਕੀ ਕਹਿ ਰਹੇ ਸਨ..? ਸਿਰਫ਼ ਇਨਸਾਫ਼ ਹੀ ਤਾਂ ਮੰਗ ਰਹੇ ਸਨ। ਸਿੱਖਿਆ ਮੰਤਰੀ ਦਾ ਅਸਤੀਫਾ ਨੀਟ ਪੇਪਰ ਲੀਕ ਦੇ ਮੁੱਦੇ ‘ਤੇ ਮੰਗ ਰਹੇ ਸਨ ਪਰ ਸਰਕਾਰ ਅੰਦਰ ਜਨਰਲ ਡਾਇਰ ਦੀ ਰੂਹ ਪ੍ਰਵੇਸ਼ ਕਰਨਾ, ਆਪਣੇ ਹੀ ਬੱਚਿਆਂ ‘ਤੇ ਲਾਠੀਆਂ ਚਲਾਉਣਾ, ਅੱਥਰੂ ਗੈਸ ਦੇ ਗੋਲੇ ਛੱਡਣਾ, ਨੰਨ੍ਹੀਆਂ ਬੇਟੀਆਂ ‘ਤੇ ਪੁਲਿਸ ਕਰਮੀਆਂ ਦੇ ਡੰਡੇ ਚਲਾਉਣ ‘ਤੇ ਹਰ ਔਲਾਦ ਵਾਲਾ ਇਨਸਾਨ ਰਹਿਮ ਕਰੇਗਾ ਪਰ ਸਾਡਾ ਹਾਕਮ ਬਿਨਾਂ ਔਲਾਦ ਵਾਲਾ ਹੈ। ਸ਼ਾਇਦ ਇਸ ਲਈ ਹੀ ਤਸ਼ੱਦਦ ਕਰਵਾ ਰਿਹਾ ਹੈ। ਉਹਨਾਂ ਕਿਹਾ ਕਿ ਗੁਰਦੁਆਰਾ ਬੰਗਲਾ ਸਾਹਿਬ (ਦਿੱਲੀ) ਦੇ ਪ੍ਰਬੰਧਕਾਂ ਵੱਲੋਂ ਨੌਜਵਾਨ ਬੱਚੇ ਬੱਚੀਆਂ ਨੂੰ ਅੰਦਰ ਬੁਲਾ ਕੇ ਲੰਗਰ ਪਾਣੀ ਦੇ ਨਾਲ-ਨਾਲ ਦਵਾਈ ਅਤੇ ਠਹਿਰਨ ਲਈ ਢਾਰਸ ਦੇਣਾ ਸਰਾਹਨਾਯੋਗ ਹੈ। ਗੁਰੂ ਸਾਹਿਬਾਨ ਦੇ ਦਰਸਾਏ ਰਸਤੇ ‘ਤੇ ਚੱਲਣਾ ਹੈ। ਇਸ ਸਮੇਂ ਵਰਿੰਦਰ ਭੱਲਾ, ਮਮਤਾ ਰਾਣੀ, ਗੁਰਨਾਮ ਸਿੰਘ ਕਲੇਰ, ਮਾ. ਹਰਦੇਵ ਬਾਵਾ, ਕਿਰਨ ਕਪੂਰ, ਅਮਰਜੀਤ ਕੌਰ, ਨਿਧੀ ਕਪੂਰ, ਵੀਨਾ ਰਾਣੀ, ਰੇਖਾ ਰਾਣੀ, ਲਲਿਤਾ ਦੇਵੀ, ਗੌਰੀ ਰਾਣੀ, ਮਨਦੀਪ ਸਿੰਘ, ਵੀਰਪਾਲ ਸਿੰਘ, ਮਨਜੀਤ ਕੌਰ ਸਰੋਏ, ਮਨਿੰਦਰ ਸਿੰਘ ਊਬੀ, ਗੌਰਵ ਸਰੋਏ, ਗਗਨਦੀਪ ਕੌਰ, ਰਾਜਵਿੰਦਰ ਕੌਰ, ਮਮਤਾ ਰਾਣੀ ਭੱਟੀ, ਹਰਸ਼ ਸ਼੍ਰੀਵਾਸਤਵ, ਨੰਦਨ ਤਿਵਾੜੀ, ਪਰਮਾਤਮਾ ਤਿਵਾੜੀ, ਅਮਨਦੀਪ ਸਿੰਘ, ਗਗਨਦੀਪ ਸਿੰਘ, ਸੁਖਵਿੰਦਰ ਜਗਦੇਵ, ਅਮਰਪਾਲ ਸਿੰਘ, ਪੀ.ਐਨ ਗੁਲਾਟੀ, ਹਰਜੀਤ ਸਿੰਘ, ਗੁਰਵਿੰਦਰ ਸਿੰਘ, ਦੀਪ ਗਿੱਲ, ਜਸਮੀਤ ਸਿੰਘ, ਮਨਦੀਪ ਸਿੰਘ, ਜਸਵੀਰ ਸਿੰਘ, ਜਤਿੰਦਰ ਵਰਮਾ, ਅਭੀਜੀਤ ਆਦਿ ਹਾਜ਼ਰ ਸਨ ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸੁਨੀਲ ਮੌਦਗਿਲ ਲੁਧਿਆਣਾ ਵਿੱਚ ਨਾਰਾਜ਼ ਅਤੇ ਰੁੱਸੇ ਹੋਏ ਵਰਕਰਾਂ ਦੀ ਘਰ ਵਾਪਸੀ ਕਰਵਾ ਰਚਨਗੇ ਨਵਾਂ ਇਤਿਹਾਸ : ਅਨਿਲ ਮਿੱਤਲ
Next articleSAMAJ WEEKLY = 23/07/2026