HOME ਨਹਿਰੀ ਵਿਭਾਗ ਖਿਲਾਫ ਕਿਸਾਨਾ ਨੇ ਕੀਤਾ ਰੋਸ ਪ੍ਰਦਰਸਨ

ਨਹਿਰੀ ਵਿਭਾਗ ਖਿਲਾਫ ਕਿਸਾਨਾ ਨੇ ਕੀਤਾ ਰੋਸ ਪ੍ਰਦਰਸਨ

1
ਰਾਏਕੋਟ,  (ਸਮਾਜ ਵੀਕਲੀ)    ਗੁਰਭਿੰਦਰ ਗੁਰੀ :- ਪਿਛਲੇ ਪੰਦਰਾਂ ਦਿਨ ਤੋਂ ਪਿੰਡ ਰਸੂਲਪੁਰ (ਮੱਲ੍ਹਾ) ਦੇ ਦੋ ਮੋਘਿਆ ਵਿਚ ਪਾਣੀ ਬੰਦ ਹੋਣ ਕਰਕੇ ਝੋਨੇ ਦੇ ਖੇਤ ਪਾਣੀ ਬਿਨਾਂ ਸੁੱਕ ਰਹੇ ਹਨ।ਇਸ ਗੰਭੀਰ ਸਮੱਸਿਆ ਨੂੰ ਮੱਦੇਨਜਰ ਰੱਖਦਿਆ ਅੱਜ ਪੇਡੂ ਮਜਦੂਰ ਯੂਨੀਅਨ ਦੇ ਜਿਲ੍ਹਾ ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ ਦੀ ਅਗਵਾਈ ਹੇਠ ਨਹਿਰੀ ਵਿਭਾਗ ਖਿਲਾਫ ਪਿੰਡ ਰਸੂਲਪੁਰ ਵਿਖੇ ਰੋਸ ਪ੍ਰਦਰਸਨ ਕੀਤਾ ਗਿਆ।ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਕਮੇਟੀ ਮੈਂਬਰ ਰਮਨ ਸਿੰਘ ਗਿੱਲ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਅਵਤਾਰ ਸਿੰਘ ਰਸੂਲਪੁਰ ਨੇ ਦੱਸਿਆ ਕਿ ਇਸ ਰਜਬਾਹੇ ਤੋਂ ਪਿੰਡ ਰਸੂਲਪੁਰ ਨੂੰ ਦੋ ਮੋਘੇ ‘ਦੈੜਾਂ ਵਾਲਾ ਨੰਬਰ 30266’ ਅਤੇ ‘ਡਾਂਗੀਆਂ ਦੇ ਪੁੱਲ ਵਾਲਾ ਨੰਬਰ 33290’ ਲਗਦੇ ਹਨ। ਉਨ੍ਹਾਂ ਦੱਸਿਆ ਕਿ ਦੈੜਾਂ ਵਾਲੇ ਮੋਘੇ ਤੋਂ 1300 ਏਕੜ ਅਤੇ ਡਾਂਗੀਆ ਦੇ ਪੁੱਲ ਵਾਲੇ ਮੋਘੇ ਤੋਂ 1000 ਏਕੜ ਖੇਤਾਂ ਨੂੰ ਪਾਣੀ ਲੱਗਦਾ ਹੈ ਪਰ ਪਿੰਡ ਰਸੂਲਪੁਰ (ਮੱਲ੍ਹਾ) ਨੂੰ ਲੱਗਦੇ ਉਕਤ ਮੋਘੇ ਰਜਬਾਹੇ ਵਿੱਚ ਨਾ ਮਾਤਰ ਪਾਣੀ ਆਉਣ ਕਾਰਨ ਦੋਵੇਂ ਮੋਘੇ ਨਹਿਰੀ ਪਾਣੀ ਤੋਂ ਸੱਖਣੇ ਹਨ। ਮੋਘਿਆਂ ਵਿੱਚ ਨਹਿਰੀ ਪਾਣੀ ਨਾ ਆਉਣ ਕਾਰਨ ਰਸੂਲਪੁਰ ਦੇ ਕਿਸਾਨਾਂ ਵਿੱਚ ਭਾਰੀ ਰੋਸ਼ ਹੈ।ਇਸ ਮੌਕੇ ਕਿਸਾਨ ਮੋਹਣ ਸਿੰਘ, ਰੁਪਿੰਦਰ ਸਿੰਘ, ਜੋਰਾ ਸਿੰਘ ਅਤੇ ਅਜਮੇਰ ਸਿੰਘ ਨੇ ਦੱਸਿਆ ਕਿ ਪਿੰਡ ਰਸੂਲਪੁਰ ਦੇ ਦੋਵੇਂ ਮੋਘੇ ਟੇਲਾਂ ਤੇ ਪੈਂਦੇ ਹਨ।ਜਿਸ ਕਾਰਨ ਖੇਤਾਂ ਨੂੰ ਨਹਿਰੀ ਪਾਣੀ ਦੀ ਹਮੇਸ਼ਾ ਕਿੱਲਤ ਰਹਿੰਦੀ ਪਰ ਇਸ ਵਾਰ ਪਹਿਲਾਂ ਜਿਨ੍ਹਾਂ ਨਹਿਰੀ ਪਾਣੀ ਵੀ ਨਹੀਂ ਮਿਲ ਰਿਹਾ। ਉਨ੍ਹਾਂ ਮੰਗ ਕੀਤੀ ਉਕਤ ਰਜਬਾਹੇ ਤੋਂ ਪਿੰਡ ਰਸੂਲਪੁਰ ਦੇ ਮੋਘਿਆਂ ਨੂੰ ਪੂਰਾ ਨਹਿਰੀ ਪਾਣੀ ਛੱਡਿਆ ਜਾਵੇ। ਇਸ ਮੌਕੇ ਕਾਮਰੇਡ ਗੁਰਚਰਨ ਸਿੰਘ ਰਸੂਲਪੁਰ, ਗੁਰਮੀਤ ਸਿੰਘ ਸਿੱਧੂ, ਹਰਪ੍ਰੀਤ ਸਿੰਘ,ਸੁਖਪ੍ਰੀਤ ਸਿੰਘ, ਜਸਵੀਰ ਸਿੰਘ, ਮਨਜੀਤ ਸਿੰਘ, ਭਜਨ ਸਿੰਘ, ਅਮਰੀਕ ਸਿੰਘ, ਸਰਬਜੀਤ ਸਿੰਘ ਨੇ  ਕਿਹਾ ਕਿ ਪਿੰਡ ਰਸੂਲਪੁਰ ਲਈ ਉਕਤ ਮੋਘਿਆ ਤੋਂ ਇਲਾਵਾ ਪਿੰਡ ਵਾਸਤੇ ਇੱਕ ਹੋਰ ਮੋਘਾ ਮਨਜ਼ੂਰ ਕੀਤਾ ਜਾਵੇ ਤਾਂ ਕਿ ਰਸੂਲਪੁਰ ਦੇ ਖੇਤਾਂ ਨੂੰ ਨਹਿਰੀ ਪਾਣੀ ਠੀਕ ਢੰਗ ਨਾਲ ਮਿਲ ਸਕੇ।ਇਸ ਸਬੰਧੀ ਜਦੋ ਨਹਿਰੀ ਵਿਭਾਗ ਦੇ ਜੇ ਈ ਰੱਜਤ ਅਗਰਵਾਲ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਜਦੋ ਸਾਡੇ ਕੋਲ ਕੋਈ ਕਿਸਾਨਾ ਦੀ ਸਿਕਾਇਤ ਆਵੇਗੀ ਤਾਂ ਕਾਰਵਾਈ ਕੀਤੀ  ਜਾਵੇਗੀ।

 

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਹਠੂਰ ਪੁਲਿਸ ਨੇ ਗੱਡੀ ਖੋਹਣ ਵਾਲਿਆ ਨੂੰ ਗ੍ਰਿਫਤਾਰ ਕੀਤਾ