ਰਾਏਕੋਟ (ਸਮਾਜ ਵੀਕਲੀ) ਗੁਰਭਿੰਦਰ ਗੁਰੀ :- ਥਾਣਾ ਹਠੂਰ ਦੀ ਪੁਲਿਸ ਨੇ ਗੱਡੀ ਖੋਹਣ ਵਾਲੇ ਛੇ ਦੋਸੀਆ ਨੂੰ ਗ੍ਰਿਫਤਾਰ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਹਠੂਰ ਦੇ ਇੰਚਾਰਜ ਗੁਰਸੇਵਕ ਸਿੰਘ ਨੇ ਦੱਸਿਆ ਕਿ ਬੀਤੇ ਬੁੱਧਵਾਰ ਦੀ ਸਵੇਰ ਗੋਲੂ ਕੁਮਾਰ ਪੁੱਤਰ ਬਨਾਰਸੀ ਸਿੰਘ ਵਾਸੀ ਪੁਰੇਣੀ ਕਲਾਂ ਜ਼ਿਲ੍ਹਾ ਭੋਜਪੁਰ (ਬਿਹਾਰ) ਹਾਲ ਵਾਸੀ ਆਰ ਐਨ ਸੀ ਪਲਾਂਟ ਗਾਗੇਵਾਲ (ਬਰਨਾਲਾ) ਅਤੇ ਅਜੀਤ ਕੁਮਾਰ ਪੁੱਤਰ ਸਤਰੂਧਨ ਰਾਏ ਵਾਸੀ ਬਜਾਰਬਿਠੀ ਜ਼ਿਲ੍ਹਾ ਛਪਰਾ (ਬਿਹਾਰ) ਹਾਲ ਵਾਸੀ ਆਰ ਐਨ ਸੀ ਪਲਾਂਟ ਪਲਾਂਟ ਗਾਗੇਵਾਲ ( ਬਰਨਾਲਾ) ਤੋਂ ਉਨ੍ਹਾ ਦੀ ਕੰਪਨੀ ਦੀ ਬਲੈਰੋ ਕੈਪਰ ਗੱਡੀ ਨੰਬਰ ਪੀਬੀ 03 ਬੀ ਜੇ6072 ਅਤੇ ਉਨ੍ਹਾ ਦੇ ਮੋਬਾਇਲ ਫੋਨ ਸਮੇਂਤ ਛੇ ਅਣਪਛਾਤੇ ਵਿਅਕਤੀਆਂ ਨੇ ਮਾਰੂ ਹਥਿਆਰਾ ਨਾਲ ਕੁੱਟਮਾਰ ਕਰਕੇ ਇਨ੍ਹਾ ਨੂੰ ਗੱਡੀ ਵਿੱਚ ਹੀ ਅਗਵਾਹ ਕਰਕੇ ਹਲਵਾਰਾ (ਸੁਧਾਰ) ਵਿਖੇ ਛੱਡ ਗਏ ਸਨ ਅਤੇ ਗੱਡੀ ਖੋਹ ਕੇ ਫਰਾਰ ਹੋ ਗਏ ਸਨ, ਇਸ ਸਬੰਧੀ ਗੋਲੂ ਕੁਮਾਰ ਦੇ ਬਿਆਨਾ ਦੇ ਅਧਾਰ ਤੇ ਮੁਕੱਦਮਾ ਨੰਬਰ 120 15-7-2026 ਧਾਰਾ 140(3), 310(2) ਬੀਐਨਐਸ ਤਹਿਤ ਥਾਣਾ ਹਠੂਰ ਵਿਖੇ ਵਾਧਾ ਜੁਰਮ ਅ/ਧ 317(2) ਬੀਐਨਐਸ ਦਰਜ ਮੁਕੱਦਮਾ ਕੀਤਾ ਗਿਆ ਸੀ।ਥਾਣਾ ਮੁੱਖੀ ਗੁਰਸੇਵਕ ਸਿੰਘ ਨੇ ਦੱਸਿਆ ਕਿ ਐਸ.ਐਸ.ਪੀ ਸਾਹਿਬ ਲੁਧਿਆਣਾ (ਦਿਹਾਤੀ) ਅਤੇ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਰਾਏਕੋਟ ਵੱਲੋ ਵੱਖ-ਵੱਖ ਪੁਲਿਸ ਦੀਆ ਟੀਮਾ ਬਣਾ ਕੇ ਦੋਸੀਆ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਸੀ।ਜਿਨ੍ਹਾ ਨੂੰ ਅੱਜ ਗ੍ਰਿਫਤਾਰ ਕਰ ਲਿਆ ਹੈ ਉਨ੍ਹਾ ਦੱਸਿਆ ਕਿ ਗ੍ਰਿਫਤਾਰ ਕੀਤੇ ਦੋਸੀ ਗੁਰਗਿਆਨ ਸਿੰਘ ਉਰਫ ਲਾਡੀ ਪੁੱਤਰ ਗੁਰਜੰਟ ਸਿੰਘ, ਜਸਪ੍ਰੀਤ ਸਿੰਘ ਜੱਸੀ ਪੁੱਤਰ ਸੁਰਜੀਤ ਸਿੰਘ,ਜਗਦੀਪ ਸਿੰਘ ਗੱਗ ਪੁੱਤਰ ਬਿੱਕਰ ਸਿੰਘ,ਮਨਜਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ,ਪਰਮਿੰਦਰਜੀਤ ਸਿੰਘ ਵਿੱਕੀ ਪੁੱਤਰ ਸੁਖਵਿੰਦਰ ਸਿੰਘ ਪਿੰਡ ਦੇਹੜਕਾ,ਇਕਬਾਲ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਕੋਠੇ ਰਾਹਲਾ ਨੂੰ ਕਾਬੂ ਕਰਕੇ ਇੰਨਾ ਤੋ ਖੋਹ ਕੀਤੀ ਗੱਡੀ,ਵਾਰਦਾਤ ਵਿੱਚ ਵਰਤਿਆ ਛੋਟਾ ਹਾਥੀ ਨੰਬਰ ਪੀਬੀ 05 ਪੀ 9906 ਅਤੇ ਖੋਹ ਕੀਤਾ ਮੋਬਾਇਲ ਫੋਨ,ਮਾਰੂ ਹਥਿਆਰ ਬਰਾਮਦ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ, ਅੱਗੇ ਪੁੱਛਗਿੱਛ ਜਾਰੀ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






