HOME ਨਸ਼ਾ ਤਸਕਰੀ ਦੇ ਅੰਤਰ ਰਾਸ਼ਟਰੀ ਗਿਰੋਹ ਦੇ ਮੈਂਬਰ 6 ਕਿਲੋ 577 ਗ੍ਰਾਮ...

ਨਸ਼ਾ ਤਸਕਰੀ ਦੇ ਅੰਤਰ ਰਾਸ਼ਟਰੀ ਗਿਰੋਹ ਦੇ ਮੈਂਬਰ 6 ਕਿਲੋ 577 ਗ੍ਰਾਮ ਅਫੀਮ ਸਮੇਤ ਕਾਬੂ

2
ਨਵਾਂਸ਼ਹਿਰ   (ਸਮਾਜ ਵੀਕਲੀ)   (ਜਤਿੰਦਰਪਾਲ ਸਿੰਘ ਕਲੇਰ): ਤੁਸ਼ਾਰ ਗੁਪਤਾ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਦੀਆਂ ਹਦਾਇਤਾਂ ਮੁਤਾਬਿਕ, ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ. ਕਪਤਾਨ ਪੁਲਿਸ ਜਾਂਚ ਅਤੇ ਜਤਿੰਦਰ ਚੌਹਾਨ ਪੀ.ਪੀ.ਐਸ. ਉਪ ਕਪਤਾਨ ਪੁਲਿਸ ਜਾਂਚ ਸ਼ਹੀਦ ਭਗਤ ਸਿੰਘ ਨਗਰ  ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਪੁਲਿਸ ਵੱਲੋਂ ਨਸ਼ਾ ਸਮੱਗਲਰਾਂ ਅਤੇ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਨੂੰ ਜਾਰੀ ਰੱਖਦਿਆਂ ਸੀ ਆਈ ਏ ਇੰਸਪੈਕਟਰ ਨੀਰਜ ਚੋਧਰੀ ਦੀ ਯੋਗ ਅਗਵਾਈ ਵਿੱਚ ਅੰਤਰਰਾਸ਼ਟਰੀ ਨਸ਼ਾ ਤਸਕਰੀ ਗਿਰੋਹ ਦੇ 4 ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਕੁੱਲ 6 ਕਿਲੋ 577 ਗ੍ਰਾਮ ਅਫੀਮ ਬਰਾਮਦ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਗਈ ਹੈ। ਪਹਿਲਾ ਮਾਮਲੇ ਵਿੱਚ ਏ.ਐਸ.ਆਈ. ਨਿਰਮਲ ਸਿੰਘ ਸੀ.ਆਈ.ਏ. ਸਟਾਫ ਨਵਾਂਸ਼ਹਿਰ ਵੱਲੋਂ ਸਿਮਰਨਜੀਤ ਸਿੰਘ ਉਰਫ ਹੈਪੀ ਪੁੱਤਰ ਹਰਭਜਨ ਸਿੰਘ ਵਾਸੀ ਦੁਧਾਲਾ ਥਾਣਾ ਰਾਹੋਂ ਅਤੇ ਮਨਪ੍ਰੀਤ ਸਿੰਘ ਉਰਫ ਮੰਨਾ ਪੁੱਤਰ ਕੁਲਵਿੰਦਰ ਸਿੰਘ ਵਾਸੀ ਮੋਰਾਂਵਾਲੀ ਥਾਣਾ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਖ਼ਿਲਾਫ਼ ਮੁਕੱਦਮਾ ਥਾਣਾ ਔੜ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਦਰਜ ਕੀਤਾ ਗਿਆ। ਪੁੱਛਗਿਛ ਦੌਰਾਨ ਦੋਸ਼ੀਆਂ ਨੇ ਮੰਨਿਆ ਕਿ ਉਹ ਆਪਣੀ ਸਨੈਪਚੈਟ ਆਈ.ਡੀ. ਰਾਹੀਂ ਬਣੇ ਦੋਸਤ ਦੀਸ਼ਾਤ ਠਾਕੁਰ ਉਰਫ ਦੀ (ਜੋ ਵਿਦੇਸ਼ ਅਮਰੀਕਾ ਵਿੱਚ ਰਹਿੰਦਾ ਹੈ) ਦੇ ਕਹਿਣ ’ਤੇ ਉਸ ਵੱਲੋਂ ਭੇਜੀ ਹੋਈ ਅਫੀਮ ਪਾਰਸਲ ਰਾਹੀਂ ਵਿਦੇਸ਼ ਅਮਰੀਕਾ ਅਤੇ ਕੈਨੇਡਾ ਵਿੱਚ ਭੇਜੇ ਗਏ ਪਤੇ ’ਤੇ ਕੋਰੀਅਰ ਕਰਦੇ ਸਨ। ਪੁੱਛਗਿਛ ਦੇ ਆਧਾਰ ’ਤੇ ਕਸਟਮ ਆਫਿਸ ਦਿੱਲੀ ਤੋਂ ਇਨ੍ਹਾਂ ਵੱਲੋਂ ਭੇਜੇ ਪੰਜ ਪਾਰਸਲਾਂ ਵਿੱਚੋਂ ਕੁੱਲ 03 ਕਿਲੋ 577 ਗ੍ਰਾਮ ਅਫੀਮ ਬਰਾਮਦ ਕੀਤੀ ਗਈ। ਇਸ ਮਾਮਲੇ ਵਿੱਚ ਮੁਕੱਦਮੇ ਵਿੱਚ ਧਾਰਾ 18 ਐਨਡੀਪੀਐਸ ਐਕਟ ਦਾ ਵਾਧਾ ਕੀਤਾ ਗਿਆ ਅਤੇ ਅਫੀਮ ਪਹੁੰਚਾਉਣ ਵਾਲੇ ਸੰਜੇ ਠਾਕੁਰ ਪੁੱਤਰ ਰਣਜੀਤ ਸਿੰਘ ਵਾਸੀ ਜਹਾਨਖੇਲਾ ਥਾਣਾ ਸਦਰ ਹੁਸ਼ਿਆਰਪੁਰ ਨੂੰ ਮੁਕੱਦਮੇ ਵਿੱਚ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ। ਪੁਲਿਸ ਨੇ ਸਿਮਰਨਜੀਤ ਸਿੰਘ ਉਰਫ ਹੈਪੀ ਪੁੱਤਰ ਹਰਭਜਨ ਸਿੰਘ ਵਾਸੀ ਦੁਧਾਲਾ ਥਾਣਾ ਰਾਹੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਮਨਪ੍ਰੀਤ ਸਿੰਘ ਉਰਫ ਮੰਨਾ ਪੁੱਤਰ ਕੁਲਵਿੰਦਰ ਸਿੰਘ ਵਾਸੀ ਮੋਰਾਂਵਾਲੀ ਥਾਣਾ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਸੰਜੇ ਠਾਕੁਰ ਪੁੱਤਰ ਰਣਜੀਤ ਸਿੰਘ ਵਾਸੀ ਜਹਾਨਖੇਲਾ ਥਾਣਾ ਸਦਰ ਹੁਸ਼ਿਆਰਪੁਰ ਦੀ ਗ੍ਰਿਫ਼ਤਾਰੀ ਬਾਕੀ ਹੈ ਤੇ ਕੁੱਲ ਬਰਾਮਦਗੀ 25.05 ਗ੍ਰਾਮ ਹੈਰੋਇਨ, 3 ਕਿਲੋ 577 ਗ੍ਰਾਮ ਅਫੀਮ, ਅਤੇ ਸਕੂਟਰੀ ਮਾਰਕਾ ਐਕਟਿਵਾ ਨੰਬਰ ਪੀਬੀ 24 ਡੀ 3093 ਹੈ।ਦੂਜੇ ਮਾਮਲੇ ਵਿੱਚ ਏ.ਐਸ.ਆਈ. ਅਮਰੀਕ ਸਿੰਘ ਸੀ.ਆਈ.ਏ. ਸਟਾਫ ਨਵਾਂਸ਼ਹਿਰ ਸਮੇਤ ਸਾਥੀ ਕਰਮਚਾਰੀਆਂ ਨੇ ਸੰਜੇ ਠਾਕੁਰ ਪੁੱਤਰ ਰਣਜੀਤ ਸਿੰਘ ਵਾਸੀ ਜਹਾਨਖੇਲਾ ਥਾਣਾ ਸਦਰ ਹੁਸ਼ਿਆਰਪੁਰ ਅਤੇ ਗੁਰਮਿੰਦਰ ਸਿੰਘ ਉਰਫ ਗੁਰੀ ਪੁੱਤਰ ਬਚਿੱਤਰ ਸਿੰਘ ਵਾਸੀ ਜੰਡੌਰ ਥਾਣਾ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਕਾਬੂ ਕੀਤਾ। ਇਨ੍ਹਾਂ ਦੇ ਕਬਜ਼ੇ ਵਿੱਚੋਂ 03 ਕਿਲੋਗ੍ਰਾਮ ਅਫੀਮ ਬਰਾਮਦ ਕਰਕੇ ਐਨਡੀਪੀਐਸ ਐਕਟ ਤਹਿਤ  ਮੁਕੱਦਮਾ ਦਰਜ ਕੀਤਾ ਗਿਆ। ਪੁੱਛਗਿਛ ਦੌਰਾਨ ਦੋਸ਼ੀ ਸੰਜੇ ਠਾਕੁਰ ਨੇ ਮੰਨਿਆ ਕਿ ਉਹ ਆਪਣੇ ਰਿਸ਼ਤੇ ਵਿੱਚ ਲੱਗਦੇ ਭੂਆ ਦੇ ਲੜਕੇ ਦੀਸ਼ਾਤ ਠਾਕੁਰ ਉਰਫ ਦੀ (ਪੁੱਤਰ ਕੁਲਵੀਰ, ਵਾਸੀ ਪਿੰਡ ਭਾਣੋਵਾਲ ਥਾਣਾ ਗੜ੍ਹਦੀਵਾਲ ਜ਼ਿਲ੍ਹਾ ਹੁਸ਼ਿਆਰਪੁਰ, ਹਾਲ ਨਿਵਾਸੀ ਅਮਰੀਕਾ) ਦੇ ਕਹਿਣ ’ਤੇ ਨਵਾਂਸ਼ਹਿਰ ਏਰੀਆ ਵਿੱਚ ਅਫੀਮ ਦੀ ਸਪਲਾਈ ਕਰਦਾ ਸੀ ਅਤੇ ਇੱਥੋਂ ਅਫੀਮ ਵਿਦੇਸ਼ ਵਿੱਚ ਕੋਰੀਅਰ ਕੀਤੀ ਜਾਂਦੀ ਸੀ।  ਇਸ ਮਾਮਲੇ ਵਿੱਚ ਆਰੋਪੀ ਸੰਜੇ ਠਾਕੁਰ ਪੁੱਤਰ ਰਣਜੀਤ ਸਿੰਘ ਵਾਸੀ ਜਹਾਨਖੇਲਾ ਥਾਣਾ ਸਦਰ ਹੁਸ਼ਿਆਰਪੁਰ ਤੇ ਗੁਰਮਿੰਦਰ ਸਿੰਘ ਉਰਫ ਗੁਰੀ ਪੁੱਤਰ ਬਚਿੱਤਰ ਸਿੰਘ ਵਾਸੀ ਜੰਡੌਰ ਥਾਣਾ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਕੁੱਲ ਬਰਾਮਦਗੀ: 03 ਕਿਲੋਗ੍ਰਾਮ ਅਫੀਮ ਸਮੇਤ ਮੋਟਰਸਾਈਕਲ ਮਾਰਕਾ ਸਪਲੈਂਡਰ ਬਿਨਾ ਨੰਬਰੀ ਹੈ।  – ਦੋਸ਼ੀਆਂ ਦੇ ਖ਼ਿਲਾਫ਼ ਦਰਜ ਪਹਿਲੇ ਮੁਕੱਦਮੇ  ਸਿਮਰਨਜੀਤ ਸਿੰਘ ਉਰਫ ਹੈਪੀ ਪੁੱਤਰ ਹਰਭਜਨ ਸਿੰਘ ਵਾਸੀ ਦੁਧਾਲਾ ਥਾਣਾ ਰਾਹੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਖ਼ਿਲਾਫ਼ ਪਹਿਲਾਂ ਵੀ ਅਸਲਾ ਐਕਟ ਥਾਣਾ ਬਲਾਚੌਰ ਵਿਖੇ ਮਾਮਲਾ ਦਰਜ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleAndy Burnham as Prime Minister: How Long Could He Last?
Next article*ਜੀਸੀਐਲ ਬ੍ਰੋਕਿੰਗ ਨੇ ਲੁਧਿਆਣਾ ਵਿੱਚ ਨਵੀਂ ਸ਼ਾਖਾ ਦਾ ਸ਼ੁਭਾਰੰਭ ਕੀਤਾ, ਉੱਤਰੀ ਭਾਰਤ ਵਿੱਚ ਵਿਸਥਾਰ ਨੂੰ ਮਿਲੀ ਨਵੀਂ ਰਫ਼ਤਾਰ*