HOME ਡੱਲਾ ਵਾਸੀਆ ਨੇ ਚੋਰ ਫੜ੍ਹ ਕੇ ਹਠੂਰ ਪੁਲਿਸ ਹਵਾਲੇ ਕੀਤਾ

ਡੱਲਾ ਵਾਸੀਆ ਨੇ ਚੋਰ ਫੜ੍ਹ ਕੇ ਹਠੂਰ ਪੁਲਿਸ ਹਵਾਲੇ ਕੀਤਾ

5
ਰਾਏਕੋਟ,  (ਸਮਾਜ ਵੀਕਲੀ)   ( ਗੁਰਭਿੰਦਰ ਗੁਰੀ )  ਡੱਲਾ ਦੇ ਇੱਕ ਐਨ ਆਰ ਆਈ ਦੀ ਬੰਦ ਪਈ ਕੋਠੀ ਵਿਚ ਕੀਮਤੀ ਸਮਾਨ ਚੋਰੀ ਕਰਨ ਵਾਲਾ ਚੋਰ ਫੜ੍ਹ ਕੇ ਪਿੰਡ ਵਾਸੀਆ ਨੇ ਪੁਲਿਸ ਥਾਣਾ ਹਠੂਰ ਦੇ ਹਵਾਲੇ ਕੀਤਾ।ਇਸ ਸਬੰਧੀ ਜਾਣਕਾਰੀ ਦਿੰਦਿਆ ਪ੍ਰਧਾਨ ਨਿਰਮਲ ਸਿੰਘ ਡੱਲਾ ਨੇ ਦੱਸਿਆ ਕਿ ਜਗਦੇਵ ਸਿੰਘ ਫੌਜੀ ਜੋ ਪਿਛਲੇ ਲੰਮੇ ਸਮੇਂ ਤੋ ਆਪਣੇ ਪਰਿਵਾਰ ਸਮੇਂਤ ਇੱਟਲੀ ਵਿਖੇ ਰਹਿ ਰਹੇ ਹਨ।ਅੱਜ ਉਨ੍ਹਾ ਦੀ ਬੰਦ ਪਈ ਕੋਠੀ ਵਿਚ ਕੰਧ ਟੱਪ ਕੇ ਚੋਰ ਦਾਖਲ ਹੋ ਗਿਆ।ਜਿਸ ਦਾ ਜਦੋ ਨੇੜਲੇ ਘਰਾ ਵਾਲਿਆ ਨੂੰ ਪਤਾ ਲੱਗਾ ਤਾਂ ਪਿੰਡ ਵਾਸੀਆ ਨੇ ਕੋਠੀ ਨੂੰ ਚਾਰੇ ਪਾਸਿਓ ਘੇਰ ਲਿਆ ਅਤੇ ਕੋਠੀ ਵਿਚ ਚੋਰ ਨੂੰ ਫੜ੍ਹ ਲਿਆ।ਉਨ੍ਹਾ ਦੱਸਿਆ ਕਿ ਚੋਰ ਕੋਲੋ ਦੋ ਮੋਬਾਇਲ,15 ਟੂਟੀਆ, ਪਿੱਤਲ ਦੇ ਬਰਤਨ, ਚਾਰ ਘੜੀਆ ਅਤੇ ਹੋਰ ਕੀਮਤੀ ਸਮਾਨ ਬਰਾਮਦ ਕੀਤਾ ਗਿਆ ਹੈ।ਉਨ੍ਹਾ ਕਿਹਾ ਕਿ ਚੋਰ ਆਪਣੇ ਆਪ ਨੂੰ ਜਗਰਾਉ ਦਾ ਰਹਿਣ ਵਾਲਾ ਦੱਸਦਾ ਹੈ ਜਿਸ ਨੂੰ ਸਹੀ-ਸਲਾਮਤ ਪੁਲਿਸ ਥਾਣਾ ਹਠੂਰ ਨੂੰ ਫੜ੍ਹਾ ਦਿੱਤਾ ਹੈ।ਇਸ ਮੌਕੇ ਸਮੂਹ ਪਿੰਡ ਡੱਲਾ ਵਾਸੀਆ ਨੇ ਪੁਲਿਸ ਪ੍ਰਸਾਸਨ ਤੋ ਮੰਗ ਕੀਤੀ ਕਿ ਚੋਰ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਪਿੰਡ ਵਿਚ ਪਿਛਲੇ ਸਮੇਂ ਹੋਈਆ ਹੋਰ ਚੋਰੀਆ ਦੀ ਵੀ ਪੜ੍ਹਤਾਲ ਕੀਤੀ ਜਾਵੇ।ਇਸ ਸਬੰਧੀ ਜਦੋ ਥਾਣਾ ਹਠੂਰ ਦੇ ਇਚਾਰਜ ਗੁਰਸੇਵਕ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਜਦੋ ਕੋਈ ਚੋਰ ਖਿਲਾਫ ਬਿਆਨ ਦਰਜ ਕਰਵਾਏਗਾ ਤਾਂ ਚੋਰ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article186 ਸਕੂਲੀ ਬੱਚਿਆ ਨੂੰ ਸਟੇਸਨਰੀ ਵੰਡੀ
Next articleਇੱਕ ਮਹੀਨਾ ਪਹਿਲਾ ਗੁੰਮ ਹੋਈ ਔਰਤ ਹਠੂਰ ਪੁਲਿਸ ਨੇ ਵਾਰਸਾ ਹਵਾਲੇ ਕਰ ਦਿੱਤਾ