ਬਲਾਚੌਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਕਮਾਲਪੁਰ ਦੇ ਕੱਟ ਕੋਲ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਕੁਲਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਹਗੀਰ ਤੋਂ ਸੂਚਨਾ ਦਿੱਤੀ ਕਿ ਕਮਾਲਪੁਰ ਕੱਟ ਨਜਦੀਕ ਐਕਸੀਡੈਂਟ ਹੋ ਗਿਆ ਹੈ ਮੌਕੇ ਤੇ ਜਾ ਕੇ ਦੇਖਿਆ ਤਾਂ ਪਤਾ ਲੱਗਿਆ ਕਿ ਇੱਕ ਸਕੂਟਰੀ ਪੀ ਬੀ 74ਬੀ 7150 ਜਿਸ ਨੂੰ ਕਿ ਅਮਨਦੀਪ ਕੌਰ ਪੁੱਤਰੀ ਤਾਰਾ ਸਿੰਘ ਵਾਸੀ ਪਰਾਗਪੁਰ ਜ਼ਿਲਾਂ -ਸ.ਭ.ਸ ਨਗਰ ਚਲਾ ਰਹੀ ਸੀ ਇਹ ਬਲਾਚੌਰ ਤੌ ਰੋਪੜ੍ਹ ਵੱਲ ਗ਼ਲਤ ਦਿਸ਼ਾ ਤੋਂ ਨਹਿਰ ਵਾਲੇ ਪਾਸੇ ਜਾ ਰਹੀ ਸੀ ਜਦੋਂ ਸਕੂਟਰੀ ਕੱਟ ਦੇ ਨਜ਼ਦੀਕ ਪਹੁੰਚੀ ਤਾ ਸਕੂਟਰੀ ਨੂੰ ਕੋਈ ਅਣਪਛਾਤਾ ਵਾਹਨ ਫੇਂਟ ਮਾਰ ਗਿਆ ਜਿਸ ਨਾਲ ਸਕੂਟਰੀ ਸਵਾਰ ਸੜਕ ਤੇ ਡਿੱਗ ਪਈ।ਜਿਸ ਨਾਲ ਉਹ ਜਖਮੀ ਹੋ ਗਈ ਜਿਸ ਨੂੰ ਐਸ ਐਸ ਐਫ ਦੀ ਟੀਮ ਵਲੋਂ ਇਲਾਜ਼ ਲਈ ਸਿਵਲ ਹਸਪਾਲ ਬਲਾਚੌਰ ਪਹੁੰਚਾਇਆ ਗਿਆ ।ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






