HOME ਹਰ ਦਿਲ ਅਜੀਜ਼ ਬਸਪਾ ਆਗੂ ਸਤਨਾਮ ਚਾਹਲ ਦਾ ਦੇਹਾਂਤ, ਪਿੰਡ ਚਾਹਲਾ ਵਿਖੇ...

ਹਰ ਦਿਲ ਅਜੀਜ਼ ਬਸਪਾ ਆਗੂ ਸਤਨਾਮ ਚਾਹਲ ਦਾ ਦੇਹਾਂਤ, ਪਿੰਡ ਚਾਹਲਾ ਵਿਖੇ ਅੱਜ ਹੋਵੇਗਾ ਅੰਤਿਮ ਸੰਸਕਾਰ

4
ਬਸਪਾ ਆਗੂ ਸਤਨਾਮ ਚਾਹਲ
ਨਵਾਂਸ਼ਹਿਰ /ਕਾਠਗੜ੍ਹ,  (ਸਮਾਜ ਵੀਕਲੀ)   (ਜਤਿੰਦਰਪਾਲ ਸਿੰਘ ਕਲੇਰ) : ਇਲਾਕੇ ਦੀ ਜਾਣੀ-ਪਛਾਣੀ, ਬੇਹੱਦ ਨੇਕਦਿਲ ਅਤੇ ਮਿਲਾਪੜੇ ਸੁਭਾਅ ਦੀ ਸ਼ਖਸੀਅਤ ਅਤੇ ਹਰਦਿਲ ਅਜੀਜ਼ ਸਤਨਾਮ ਚਾਹਲ ਅੱਜ ਦੁਪਹਿਰ ਤਕਰੀਬਨ 2 ਵਜੇ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ  ਵਿੱਚ ਜਾ ਬਿਰਾਜੇ ਹਨ। ਉਹ 63 ਵਰ੍ਹਿਆਂ ਦੇ ਸਨ। ਬੇਹੱਦ ਮਿਲਣਸਾਰ ਅਤੇ ਚੰਗੇ ਇਨਸਾਨ ਹੋਣ ਕਰਕੇ ਉਨ੍ਹਾਂ ਦੇ ਅਚਾਨਕ ਚਲੇ ਜਾਣ ਨਾਲ ਪਰਿਵਾਰ ਸਮੇਤ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪਰਿਵਾਰ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਸਵਰਗੀ ਸਤਨਾਮ ਚਾਹਲ ਦਾ ਅੰਤਿਮ ਸੰਸਕਾਰ ਅੱਜ 18 ਜੁਲਾਈ ਨੂੰ ਉਨ੍ਹਾਂ ਦੇ ਜੱਦੀ ਪਿੰਡ ਚਾਹਲਾਂ ਨੇੜੇ ਕਾਠਗੜ੍ਹ ਵਿਖੇ ਦੁਪਹਿਰ ਤਕਰੀਬਨ 1 ਵਜੇ ਕੀਤਾ ਜਾਵੇਗਾ। ਇਸ ਦੁੱਖ ਦੀ ਘੜੀ ਵਿੱਚ ਵੱਖ-ਵੱਖ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਸ਼ਖਸੀਅਤਾਂ ਨੇ ਪਰਿਵਾਰ ਨਾਲ ਡੂੰਘੇ ਦੁੱਖ ਅਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleहिन्दुओं की किस्में – बकौल आरएसएस मुखिया
Next articleਯੂਕੇ ਵਿੱਚ ਸਿੱਖ ਵਿਰੋਧੀ ਨਫ਼ਰਤੀ ਘਟਨਾਵਾਂ ਵਿੱਚ ਚਿੰਤਾਜਨਕ ਵਾਧੇ ਦਾ ਦਾਅਵਾ