HOME ਨਰਕ ਭਰੀ ਜਿੰਦਗੀ ਜਿਉਣ ਲਈ ਮਜਬੂਰ ਹਨ ਪਿੰਡ ਮੱਲ੍ਹਾ ਵਾਸੀ

ਨਰਕ ਭਰੀ ਜਿੰਦਗੀ ਜਿਉਣ ਲਈ ਮਜਬੂਰ ਹਨ ਪਿੰਡ ਮੱਲ੍ਹਾ ਵਾਸੀ

4
ਰਾਏਕੋਟ,  (ਸਮਾਜ ਵੀਕਲੀ)   ਗੁਰਭਿੰਦਰ ਗੁਰੀ :- ਪਿਛਲੇ ਕਈ ਸਾਲਾ ਤੋ ਪਿੰਡ ਮੱਲ੍ਹਾ ਦੇ ਵੱਡੇ ਖੂਹ ਨਜਦੀਕ ਗ੍ਰਾਮ ਪੰਚਾਇਤ ਮੱਲ੍ਹਾ ਦੀ ਜਗ੍ਹਾ ਤੇ ਕੂੜਾ-ਕਰਕਟ ਸੁੱਟ ਕੇ ਰੂੜੀਆ ਲੱਗੀਆ ਹੋਈਆ ਹਨ।ਇਨ੍ਹਾ ਰੂੜੀਆ ਨੂੰ ਚੁਕਾਉਣ ਲਈ ਅੱਜ ਪਿੰਡ ਮੱਲ੍ਹਾ ਦੇ ਵਾਰਡ ਨੰਬਰ ਅੱਠ ਦੇ ਪੰਚ ਗੁਰਚਰਨ ਸਿੰਘ ਚੰਨਾ ਅਤੇ ਵਾਰਡ ਨੰਬਰ ਨੌ ਦੀ ਪੰਚ ਮਨਜੀਤ ਕੌਰ ਦੀ ਅਗਵਾਈ ਹੇਠ ਦੋਵੇ ਵਾਰਡ ਦਾ ਇੱਕਠ ਕੀਤਾ ਗਿਆ।ਇਸ ਮੌਕੇ  ਗੁਰਵਿੰਦਰ ਸਿੰਘ ਆਸਟਰੇਲੀਆ ਵਾਲੇ, ਪਰਮਜੀਤ ਸਿੰਘ ਫੌਜੀ, ਗੁਰਮੀਤ ਸਿੰਘ ਗੋਪੀ, ਗੁਰਦੀਪ ਸਿੰਘ ਆਦਿ ਨੇ ਕਿਹਾ ਕਿ ਫਰਵਰੀ 2026 ਵਿਚ ਨੇੜਲੇ ਘਰਾ ਦੇ ਲੋਕਾ ਨੇ ਗ੍ਰਾਮ ਪੰਚਾਇਤ ਮੱਲ੍ਹਾ ਨੂੰ ਸਹਿਮਤੀ ਦਿੱਤੀ ਸੀ ਕਿ ਇਸ ਸਾਮਲਾਟ ਵਿਚ ਰੂੜੀਆ ਚੁੱਕਾ ਕੇ ਸੁੰਦਰ ਪਾਰਕ ਬਣਾਇਆ ਜਾਵੇ ਤਾਂ ਗ੍ਰਾਮ ਪੰਚਾਇਤ ਮੱਲ੍ਹਾ ਨੇ 28 ਮਾਰਚ 2026 ਨੂੰ ਮਤਾ ਪਾਸ ਕਰਕੇ ਰੂੜੀਆ ਚੁੱਕਣੀਆ ਸੁਰੂ ਕਰ ਦਿੱਤੀਆ ਪਰ ਦੋ-ਚਾਰ ਘਰਾ ਵੱਲੋ ਵਿਰੋਧ ਕਰਨ ਤੇ ਗ੍ਰਾਮ ਪੰਚਾਇਤ ਦਾ ਕੰਮ ਅੱਧ ਵਿਚਕਾਰ ਹੀ ਰੁੱਕ ਗਿਆ ਉਨ੍ਹਾ ਕਿਹਾ ਕਿ ਮੌਜੂਦਾ ਸਮੇਂ ਇਸ ਸਾਮਲਾਟ ਵਿਚ ਵੱਡੀ ਪੱਧਰ ਤੇ ਕੂੜਾ-ਕਰਕਟ ਸੁੱਟਿਆ ਜਾਦਾ ਹੈ ਅਤੇ ਇੱਕ-ਦੋ ਘਰਾ ਵੱਲੋ ਸੀਵਰੇਜ ਦੇ ਪਾਇਪਾ ਵਿਚ ਪਸੂਆ ਦਾ ਗੋਹਾ,ਪਲਾਸਟਿਕ ਦੇ ਲਫਾਫੇ ਰੋੜ ਕੇ ਪਾਇਪ ਬੰਦ ਕਰ ਦਿੱਤੇ ਹਨ।ਜਿਸ ਨਾਲ ਸੀਵਰੇਜ ਦੀ ਹੋਦੀਆ ਬੰਦ ਹੋ ਕੇ ਪਾਣੀ ਓਵਰ ਫਲੋਅ ਹੋ ਕੇ ਨੇੜਿਓ ਦੀ ਲੰਘਦੀ ਸੜਕ ਅਤੇ ਪੰਚਾਇਤੀ ਸਾਮਲਾਟ ਵਿਚ ਪੈ ਰਿਹਾ ਹੈ।ਉਨ੍ਹਾ ਕਿਹਾ ਕਿ ਇਹ ਗੰਦਾ ਪਾਣੀ ਜਿਥੇ ਨੇੜਲੇ ਘਰਾ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਹੈ ਅਤੇ ਉਥੇ ਕਿਸੇ ਭਿਆਨਿਕ ਬਿਮਾਰੀਆ ਨੂੰ ਵੀ ਸੱਦਾ ਦੇ ਰਿਹਾ ਹੈ।ਉਨ੍ਹਾ ਪ੍ਰਸਾਸਨ ਤੋ ਮੰਗ ਕੀਤੀ ਕਿ ਸੀਵਰੇਜ ਦਾ ਬੰਦ ਪਿਆ ਪਾਣੀ ਚਾਲੂ ਕੀਤਾ ਜਾਵੇ ਅਤੇ ਪੰਚਾਇਤੀ ਜਮੀਨ ਵਿਚ ਰੂੜੀਆ ਚੁੱਕਾ ਕੇ ਪਾਰਕ ਬਣਾਇਆ ਜਾਵੇ।ਇਸ ਸਬੰਧੀ ਜਦੋ ਸਰਪੰਚ ਗੁਰਮੇਲ ਸਿੰਘ ਮੱਲ੍ਹਾ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਇਸ ਸਮੱਸਿਆ ਸਬੰਧੀ ਅਸੀ ਪੰਚਾਇਤੀ ਤੌਰ ਤੇ 28 ਮਾਰਚ 2026 ਨੂੰ ਮੰਗ ਪੱਤਰ ਦੇ ਚੁੱਕੇ ਹਾਂ ਜਿਨ੍ਹਾ ਨੇ 01 ਅਪ੍ਰੈਲ 2026 ਨੂੰ ਪੁਲਿਸ ਥਾਣਾ ਹਠੂਰ ਨੂੰ ਭੇਜ ਦਿੱਤੀ ਹੈ ਪਰ ਅੱਜ 111 ਦਿਨ ਬੀਤ ਜਾਣ ਦੇ ਬਾਵਜੂਦ ਕੋਈ ਕਾਰਵਾਈ ਨਹੀ ਹੋਈ।ਇਸ ਮੌਕੇ ਉਨ੍ਹਾ ਨਾਲ ਸੁਖਵਿੰਦਰ ਸਿੰਘ ਸੁੱਖਾ, ਜਗਮੋਹਣ ਸਿੰਘ ਜੇ ਈ, ਗੁਰਦੀਪ ਸਿੰਘ, ਕਰਮਜੀਤ ਸਿੰਘ, ਕੁਲਦੀਪ ਸਿੰਘ .ਦਿਲਬਾਗ ਸਿੰਘ, ਮੰਨਾ ਸਿੰਘ, ਨਿਹਾਲ ਸਿੰਘ, ਜੱਗੀ ਸਿੰਘ, ਹਰਪਾਲ ਸਿੰਘ ਆਦਿ ਹਾਜ਼ਰ ਸਨ।ਇਸ ਸਬੰਧੀ ਜਦੋ ਥਾਣਾ ਹਠੂਰ ਦੇ ਇੰਚਾਰਜ ਗੁਰਸੇਵਕ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਪੰਚਾਇਤੀ ਜਮੀਨ ਦੀ ਕਾਰਵਾਈ ਲਈ ਜਦੋ ਵੀ ਬੀਡੀਪੀਓ ਸਾਹਿਬ ਪੁਲਿਸ ਦੀ ਸਹਾਇਤਾ ਲੈਣ ਦੀ ਮੰਗ ਕਰਨਗੇ ਤਾਂ ਹਠੂਰ ਪੁਲਿਸ ਸਹਾਇਤਾ ਦੇਣ ਲਈ ਤਿਆਰ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਜ਼ਿਲ੍ਹਾ ਜਲੰਧਰ ਪਿੰਡ ਹਰੀਪੁਰ ਵਿਖੇ ਜੈਨ ਇਰੀਗਰੇਸ਼ਨ ਸਿਸਟਮ ਲਿਮਟਿਡ ਕੰਪਨੀ ਜਲਗਾਉਂ ਮਹਾਂਰਾਸ਼ਟਰ ਵੱਲੋਂ ਸੈਮੀਨਾਰ 20 ਨੂੰ
Next article‘ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਵੱਖ-ਵੱਖ ਇਲਾਕਿਆਂ ਵਿੱਚ ਲੋਕ ਮਿਲਣੀਆਂ ਕਰਕੇ ਵਿਕਾਸ ਅਤੇ ਲੋਕ ਭਲਾਈ ਦੇ ਕੰਮਾਂ ਨੂੰ ਕੀਤਾ ਉਜਾਗਰ