HOME ਜ਼ਿਲ੍ਹਾ ਜਲੰਧਰ ਪਿੰਡ ਹਰੀਪੁਰ ਵਿਖੇ ਜੈਨ ਇਰੀਗਰੇਸ਼ਨ ਸਿਸਟਮ ਲਿਮਟਿਡ ਕੰਪਨੀ ਜਲਗਾਉਂ ਮਹਾਂਰਾਸ਼ਟਰ...

ਜ਼ਿਲ੍ਹਾ ਜਲੰਧਰ ਪਿੰਡ ਹਰੀਪੁਰ ਵਿਖੇ ਜੈਨ ਇਰੀਗਰੇਸ਼ਨ ਸਿਸਟਮ ਲਿਮਟਿਡ ਕੰਪਨੀ ਜਲਗਾਉਂ ਮਹਾਂਰਾਸ਼ਟਰ ਵੱਲੋਂ ਸੈਮੀਨਾਰ 20 ਨੂੰ

2
ਜਲੰਧਰ/ਲੁਧਿਆਣਾ    (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਜੈਨ ਇਰੀਗਰੇਸ਼ਨ ਸਿਸਟਮ ਲਿਮਟਿਡ ਕੰਪਨੀ ਜਲਗਾਉਂ ਮਹਾਂਰਾਸ਼ਟਰ ਵੱਲੋਂ ਸਵ. ਪਦਮਸ਼੍ਰੀ ਭਵਰ ਲਾਲ ਹੀਰਾ ਲਾਲ ਜੈਨ ਅਤੇ
ਕਲਮ ਦੇ ਧਨੀ ਸੀਨੀਅਰ ਪੱਤਰਕਾਰ ਸਵ. ਸ੍ਰ: ਝਰਮਲ ਸਿੰਘ ਦੀ ਮਿੱਠੀ ਯਾਦ ਨੂੰ ਸਮਰਪਿਤ ਧਰਤੀ ਬਚਾਓ, ਪਾਣੀ ਬਚਾਓ ਵਿਸ਼ੇ ਸੰਬੰਧੀ ਵਿਸ਼ੇਸ਼ ਸੈਮੀਨਾਰ 20 ਜੁਲਾਈ ਦਿਨ ਸੋਮਵਾਰ ਨੂੰ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਆਦਮਪੁਰ ਦੇ ਨੇੜਲੇ ਪਿੰਡ ਹਰੀਪੁਰ ਜ਼ਿਲ੍ਹਾ ਜਲੰਧਰ ਦੇ ਪੰਚਾਇਤ ਘਰ ਵਿਖੇ ਬਾਬੂ ਅਜਿਤ ਜੈਨ (ਐਮ.ਡੀ.) ਜੈਨ ਇਰੀਗਰੇਸ਼ਨ ਜਲਗਾਉਂ ਮਹਾਂਰਾਸ਼ਟਰ ਅਤੇ ਗੁਰੂ ਅੰਗਦ ਦੇਵ ਵਾਤਾਵਰਨ ਸੁਸਾਇਟੀ ਪਿੰਡ ਝੋਕ ਹਰੀਹਰ ਜ਼ਿਲ੍ਹਾ ਫਿਰੋਜ਼ਪੁਰ ਅਤੇ ਸਮੂਹ ਗ੍ਰਾਮ ਪੰਚਾਇਤ ਪਿੰਡ ਹਰੀਪੁਰ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆ ਨਿਰਮਲ ਸਿੰਘ ਅਤੇ ਕਰਮਵੀਰ ਸਿੰਘ ਨੇ ਸਾਝੇ ਤੌਰ ਤੇ ਦੱਸਿਆ ਕਿ ਇਸ ਸੈਮੀਨਾਰ ਮੌਕੇ ਬਾਗਬਾਨੀ ਵਿਭਾਗ ਜਲੰਧਰ ਦੇ ਉਪ-ਡਾਇਰੈਕਟਰ ਨਰਿੰਦਰ ਪਾਲ ਕਲਸੀ, ਪੁਖਰਾਜ ਹਰਬਲ ਕੇਅਰ ਦੇ ਐਮ ਡੀ ਸੁਖਜੀਤ ਸਿੰਘ ਚੀਮਾ, ਬਾਗਬਾਨੀ ਵਿਭਾਗ ਜੋਬਨਪ੍ਰੀਤ ਸਿੰਘ, ਪਾਣੀ ਅਤੇ ਭੂਮੀ ਸੰਭਾਲ ਵਿਭਾਗ ਤੋਂ ਇੰਜਨੀਅਰ ਰੁਪਿੰਦਰ ਕੁਮਾਰ, ਖੇਤੀਬਾੜੀ ਵਿਭਾਗ ਜਲੰਧਰ ਤੋ ਡਾਕਟਰ ਰਣਧੀਰ ਸਿੰਘ ਅਤੇ ਹੋਰ ਖੇਤੀ ਮਾਹਿਰ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ ਅਤੇ ਪਾਣੀ ਅਤੇ ਧਰਤੀ ਦੇ ਬਚਾਅ ਲਈ ਜਾਗਰੂਕ ਕਰਨਗੇ। ਇਸ ਮੌਕੇ ਜੈਨ ਇਰੀਗਰੇਸ਼ਨ ਸਿਸਟਮ ਲਿਮਟਿਡ ਕੰਪਨੀ ਵੱਲੋਂ ਡਰਿਪ ਸਿਸਟਮ ਸੱਚਾਈ, ਟਿਸ਼ੂ ਪਾਈਪ ਫੈਕਟਰੀ, ਜੂਸ ਫੈਕਟਰੀ, ਨਰਸਰੀ ਪੌਦਿਆਂ ਦੀ ਅਤੇ ਬੀਜਾਂ ਬਾਰੇ ਜਾਣਕਾਰੀ ਦੇਣਗੇ। ਪ੍ਰਬੰਧਕਾਂ ਨੇ ਦੱਸਿਆ ਕਿ ਗੁਰੂ ਅੰਗਦ ਦੇਵ ਵਾਤਾਵਰਨ ਸੁਸਾਇਟੀ ਪਿੰਡ ਝੋਕ ਹਰੀ ਹਰ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਜੈਨ ਇਰੀਗੇਸ਼ਨ ਦੇ ਸਹਿਯੋਗ ਨਾਲ ਪੂਰੇ ਪੰਜਾਬ ਦੇ ਹਰ ਪਿੰਡ ‘ਚ ਧਰਤੀ ਬਚਾਓ ਪਾਣੀ ਬਚਾਓ ਦੇ ਮਿਸ਼ਨ ਨੂੰ ਲੈ ਕੇ ਕੈਂਪ ਲਗਾਏ ਜਾਣਗੇ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਜੀਵਿਤ ਲਿਵਰ ਡੋਨਰ ਟ੍ਰਾਂਸਪਲਾਂਟ: ਆਪਣੇ ਪਿਆਰਿਆਂ ਨੂੰ ਨਵੀਂ ਜ਼ਿੰਦਗੀ ਦੇਣ ਦਾ ਸਭ ਤੋਂ ਵੱਡਾ ਤੋਹਫ਼ਾ
Next articleਨਰਕ ਭਰੀ ਜਿੰਦਗੀ ਜਿਉਣ ਲਈ ਮਜਬੂਰ ਹਨ ਪਿੰਡ ਮੱਲ੍ਹਾ ਵਾਸੀ