ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਅੱਜ ਪਿੰਡ ਸੱਲ੍ਹ ਕਲ੍ਹਾ ਅਤੇ ਸੱਲ੍ਹ ਖ਼ੁਰਦ ਵਿਖੇ ਡੇਗੂ ਐਕਟੀਵਿਟੀ ਕੀਤੀ ਗਈ।ਡਾ ਗੁਰਿੰਦਰਜੀਤ ਸਿੰਘ ਸਿਵਲ ਸਰਜਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਚਰਨਜੀਤ ਕੁਮਾਰ ਐਸ ਐਮ ਓ ਸੁੱਜੋਂ ਦੀ ਰਹਿਨੁਮਾਈ ਹੇਠ ਪਿੰਡ ਸੱਲ੍ਹ ਕਲ੍ਹਾ ਅਤੇ ਸੱਲ੍ਹ ਖ਼ੁਰਦ ਵਿਖੇ ਡੇਗੂ ਐਕਟੀਵਿਟੀ ਕੀਤੀ ਗਈ। ਦੋਵੇਂ ਪਿੰਡਾਂ ਵਿੱਚ ਘਰ ਘਰ ਜਾ ਕੇ ਫਰਿੱਜਾਂ, ਗਮਲਿਆਂ, ਕੂਲਰਾਂ ਅਤੇ ਟਾਇਰਾਂ ਵਿੱਚ ਪਾਣੀ ਨੂੰ ਚੱਕ ਕੀਤਾ ਅਤੇ ਹਰ ਹਫ਼ਤੇ ਵਿੱਚ ਇੱਕ ਵਾਰ ਕੂਲਰਾਂ ਆਦਿ ਦੀ ਸਫਾਈ ਕਰਨੀ ਚਾਹੀਦੀ ਹੈ ਨਹੀਂ ਤਾਂ ਡੇਂਗੂ ਪੈਦਾ ਹੁੰਦਾ ਹੈ। ਇਸ ਵਿੱਚ ਕਰਨ ਅਤੇ ਆਸ਼ਾ ਵਰਕਰ ਕੁਲਵਿੰਦਰ ਕੌਰ ਨੇ ਆਪਣੀ ਡਿਊਟੀ ਨਿਭਾਈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly






