HOME ਸੀਨੀਅਰ ਪੱਤਰਕਾਰ ਮਹੇਸ਼ ਸ਼ਰਮਾ ਦੇ ਅਚਾਨਕ ਦੇਹਾਂਤ ‘ਤੇ ਪ੍ਰੈਸ ਕਲੱਬ ਰਾਏਕੋਟ ਵੱਲੋਂ...

ਸੀਨੀਅਰ ਪੱਤਰਕਾਰ ਮਹੇਸ਼ ਸ਼ਰਮਾ ਦੇ ਅਚਾਨਕ ਦੇਹਾਂਤ ‘ਤੇ ਪ੍ਰੈਸ ਕਲੱਬ ਰਾਏਕੋਟ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

3
ਰਾਏਕੋਟ,   (ਸਮਾਜ ਵੀਕਲੀ)   ਗੁਰਭਿੰਦਰ ਗੁਰੀ :- ਟ੍ਰਿਬਿਊਨ ਗਰੁੱਪ ਦੇ ਸੀਨੀਅਰ ਪੱਤਰਕਾਰ ਮਹੇਸ਼ ਸ਼ਰਮਾ ਦੀ ਹੋਈ ਅਚਾਨਕ ਮੌਤ ਨੇ ਸਭ ਨੂੰ ਸੁੰਨ ਕਰਕੇ ਰੱਖ ਦਿੱਤਾ ਹੈ। ਜਿਉੰ ਹੀ ਉਹਨਾਂ ਦੇ ਦੇਹਾਂਤ ਦੀ ਦੁਖਦਾਈ ਖਬਰ ਪਤਾ ਲੱਗੀ ਤਾਂ ਉਹਨਾਂ ਦੇ ਸਾਥੀ ਪੱਤਰਕਾਰਾਂ ਸਮੇਤ ਸਭ ਸਨੇਹੀਆਂ ਨੂੰ ਭਾਰੀ ਸਦਮਾਂ ਲੱਗਿਆ।ਮਹੇਸ਼ ਸਰਮਾ ਪ੍ਰੈਸ ਕਲੱਬ ਰਾਏਕੋਟ ਦੇ ਸੀਨੀਅਰ ਮੈੰਬਰ ਸਨ। ਉਨ੍ਹਾਂ ਦੀ ਪੱਤਰਕਾਰੀ ਹਮੇਸ਼ਾ ਹੀ ਸਚਾਈ, ਨਿਰਪੱਖਤਾ ਤੇ ਨਿਡਰਤਾ ਨਾਲ ਲਬਰੇਜ਼ ਰਹੀ ਹੈ, ਉਹਨਾਂ ਔਖੇ ਹਾਲਤਾਂ ਵਿੱਚ ਵੀ ਕਦੇ ਸੱਚ ਦਾ ਸਾਥ ਨਹੀਂ ਛੱਡਿਆ। ਮਹੇਸ਼ ਸ਼ਰਮਾ ਵਿਦਿਆਰਥੀ ਜੀਵਨ ਤੋਂ ਹੀ ਸਮਾਜਿਕ, ਸੱਭਿਆਚਾਰਕ ਅਤੇ ਵਿਗਿਆਨਕ ਵਿਸ਼ਿਆਂ ‘ਤੇ ਨਿਰਪੱਖ, ਤੱਥਾਂ-ਆਧਾਰਿਤ ਅਤੇ ਸੰਵੇਦਨਸ਼ੀਲ ਲੇਖਣੀ ਲਈ ਜਾਣੇ ਜਾਂਦੇ ਸਨ। ਉਹ ਇਮਾਨਦਾਰ, ਨਿਮਰ ਸੁਭਾਅ ਤੇ ਖੁੱਲ੍ਹੇ ਵਿਚਾਰਾਂ ਦੇ ਮਾਲਕ ਸਨ ਤੇ ਸਮਾਜ ਵਿੱਚ ਉਨ੍ਹਾਂ ਵਰਗੀ ਸ਼ਖ਼ਸੀਅਤ ਦੇ ਮਾਲਕ ਬਹੁਤ ਹੀ ਘੱਟ ਮਿਲਦੇ ਹਨ। ਸਾਬਕਾ ਸੰਸਦੀ ਸਕੱਤਰ ਬਿਕਰਮਜੀਤ ਸਿੰਘ ਖਾਲਸਾ ਨੇ ਸਮਾਜ ਪ੍ਰਤੀ ਉਨ੍ਹਾਂ ਦੇ ਯੋਗਦਾਨ ਨੂੰ ਸ਼ਰਧਾਂਜਲੀ ਭੇਂਟ ਕੀਤੀ। ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਕਿਹਾ ਕਿ ਮਹੇਸ਼ ਸ਼ਰਮਾ ਦੀ ਲੇਖਣੀ ਵਿੱਚ ਕਮਾਲ ਦਾ ਹੁਨਰ ਸੀ ਉਹ ਇਲਾਕੇ ਦੀ ਹਰ ਖ਼ਬਰ ਨੂੰ ਸੰਪੂਰਨਤਾ ਨਾਲ ਪ੍ਰਕਾਸ਼ਿਤ ਕਰਵਾਉਂਦੇ ਸਨ।ਮਹੇਸ਼ ਸ਼ਰਮਾ ਨੇ ਰਾਏਕੋਟ, ਮੰਡੀ ਅਹਿਮਦਗੜ੍ਹ, ਮਾਲੇਰਕੋਟਲਾ,  ਜਗਰਾਉਂ ਇਲਾਕੇ ਦੀਆਂ ਸਮੱਸਿਆਵਾਂ ਨੂੰ ਆਪਣੀ ਰਿਪੋਰਟਿੰਗ ਰਾਹੀਂ ਲੋਕਾਂ ਅਤੇ ਪ੍ਰਸ਼ਾਸਨ ਤੱਕ ਪਹੁੰਚਾਇਆ। ਉਹਨਾਂ ਦੇ ਜਾਣ ਨਾਲ ਪੱਤਰਕਾਰੀ ਖੇਤਰ ਨੂੰ ਵੱਡਾ ਘਾਟਾ ਪਿਆ ਹੈ। ਇਸ ਸਬੰਧੀ ਰਾਏਕੋਟ ਪ੍ਰੈਸ ਕਲੱਬ ਦੇ ਪ੍ਰਧਾਨ ਸੰਜੀਵ ਭੱਲਾ, ਇਕਬਾਲ ਸਿੰਘ.ਗੁਲਾਬ,  ਗੁਰਭਿੰਦਰ ਸਿੰਘ ਗੁਰੀ  , ਸੁਸ਼ੀਲ ਕੁਮਾਰ, ਰਘਬੀਰ ਸਿੰਘ ਜੱਗਾ, ਇਮਰਾਨ ਖਾਨ, ਅਮਿਤ ਪਾਸੀ, ਡਾ. ਪ੍ਰਵੀਨ ਅੱਗਰਵਾਲ, ਸੁਸ਼ੀਲ ਵਰਮਾ, ਆਤਮਾ ਸਿੰਘ ਲੋਹਟਬੱਦੀ, ਜਸਵੰਤ ਸਿੰਘ ਸਿੱਧੂ, ਨਾਮਪ੍ਰੀਤ ਗੋਗੀ, ਸ਼ਮਸ਼ੇਰ ਸਿੰਘ ਤੇ ਆਰ ਜੀ ਵਲੋਂ ਪਰਿਵਾਰ ਨਾਲ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਰੋਟਰੀ ਕਲੱਬ ਦੇ ਡਿਸਟ੍ਰਿਕਟ ਗਵਰਨਰ ਅਨਿਲ ਸਿੰਘਲ ਨੇ ਢਾਹਾਂ ਕਲੇਰਾਂ ਵਿਖੇ ਵਣ ਮਹਾਂਉਤਸਵ ਨੂੰ ਸਮਰਪਿਤ ਪੌਦੇ ਲਗਾ ਕੇ ਵਾਤਾਵਰਣ ਸੰਭਾਲ ਦਾ ਸੰਦੇਸ਼ ਦਿੱਤਾ
Next articleਮਨਰੇਗਾ ਮੁਲਾਜ਼ਮਾਂ ਅਤੇ ਮਜ਼ਦੂਰਾਂ ਤੇ ਪੰਜਾਬ ਪੁਲਿਸ ਵੱਲੋਂ ਅੰਨ੍ਹੇਵਾਹ ਤਸ਼ੱਦਦ ਕਰਨ ਦੀ ਸਖਤ ਨਿਖੇਧੀ।