ਫ਼ਰੀਦਕੋਟ (ਸਮਾਜ ਵੀਕਲੀ) ( ਸ਼ਿਵਨਾਥ) ਅੱਜ ਦਸਮੇਸ਼ ਡੈਂਟਲ ਹਸਪਤਾਲ ਫ਼ਰੀਦਕੋਟ ਦੇ ਸਫਾਈ ਸੇਵਕਾਂ ਵੱਲੋ ਲਗਾਤਾਰ ਤਿੰਨ ਦਿਨ ਤੋ ਆਪਣੀਆਂ ਮੰਗਾਂ ਨੂੰ ਲੈ ਕੇ ਚੱਲ ਰਿਹਾ। ਜਦੋ ਸਫਾਈ ਸੇਵਕਾਂ ਦੀ ਆਗੂ ਵੀਰਪਾਲ ਕੌਰ ਨੇ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਦੇ ਆਗੂ ਕਾਮਰੇਡ ਬਲਕਾਰ ਸਹੋਤਾ ਜੋ “ਦੀ ਫੋਰਥ ਕਲਾਸ ਯੂਨੀਅਨ ” ਦੇ ਜਰਨਲ ਸਕੱਤਰ ਤੇ ਓਨਾਂ ਨਾਲ ਨਰੇਗਾ ਰੁਜ਼ਗਾਰ ਪ੍ਰਾਪਤ ਮਜਦੂਰ ਯੂਨੀਅਨ ਦੇ ਜਿਲਾਂ ਪ੍ਰਧਾਨ ਕਾਮਰੇਡ ਵੀਰ ਸਿੰਘ ਕੰਮੇਆਣਾ ਜੀ ਨੇ ਸਮਰਥਨ ਦੇ ਮੰਗਾਂ ਮਨਾਉਣ ਵਿੱਚ ਪੂਰਨ ਸਹਿਯੋਗ ਦਿੱਤਾ। ਓਨਾਂ ਦਸਮੇਸ਼ ਡੈਂਟਲ ਹਸਪਤਾਲ ਦੇ ਪ੍ਰਸ਼ਾਸਨ ਨਾਲ ਸੁਖਾਲੇ ਮਾਹੌਲ ਵਿੱਚ ਮੀਟਿੰਗ ਕੀਤੀ ਅਤੇ ਗੱਲਬਾਤ ਰਾਹੀ ਸਫਾਈ ਸੇਵਕਾਂ ਦੀਆਂ ਮੰਗਾਂ ਨੂੰ ਮੂਹਰੇ ਰੱਖਿਆਂ ਤੇ ਪ੍ਰਸ਼ਾਸਨ ਨੇ ਆਗੂਆਂ ਨੂੰ ਭਰੋਸਾ ਦਵਾਇਆ ਕਿ ਏਨਾਂ ਦੀ ਹਰ ਮੁਸ਼ਕਲ ਦਾ ਹੱਲ ਕਰਾਂਗੇ। ਸਫਾਈ ਸੇਵਕਾਂ ਵੱਲੋ ਪਹੁੰਚੇ ਆਗੂਆਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਹ ਜਾਣਕਾਰੀ ਪ੍ਰੈਸ ਨਾਲ ਕਾਮਰੇਡ ਬਲਕਾਰ ਸਿੰਘ ਸਹੋਤਾ ਨੇ ਸਾਂਝੀ ਕੀਤੀ। ਇਸ ਸਮੇ ਹੋਰਨਾਂ ਤੇ ਇਲਾਵਾ ਨਰੇਗਾ ਦੇ ਜਰਨਲ ਸਕੱਤਰ ਸੁਖਮੰਦਰ ਸਿੰਘ ਢੁੱਡੀ, ਕਿਸਾਨ ਯੂਨੀਅਨ ਦੇ ਆਗੂ ਚਰਨਜੀਤ ਸਿੰਘ ਆਦਿ ਹਾਜ਼ਰ ਹੋਏ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






