HOME ਅੰਮ੍ਰਿਤਸਰ ਵਿਕਾਸ ਮੰਚ ਵਲੋਂ ਡਾ. ਇਕਬਾਲ ਕੌਰ ਸੌਂਦ ਦੇ ਅਕਾਲ ਚਲਾਣੇ ‘ਤੇ...

ਅੰਮ੍ਰਿਤਸਰ ਵਿਕਾਸ ਮੰਚ ਵਲੋਂ ਡਾ. ਇਕਬਾਲ ਕੌਰ ਸੌਂਦ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

3
ਡਾ. ਇਕਬਾਲ ਕੌਰ

ਅੰਮ੍ਰਿਤਸਰ   (ਸਮਾਜ ਵੀਕਲੀ)   (ਡਾ. ਚਰਨਜੀਤ ਸਿੰਘ ਗੁਮਟਾਲਾ)  :- ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਡਾ. ਇਕਲਾਬ ਕੌਰ ਸੌਂਦ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਪ੍ਰੈਸ ਨੂੰ ਜਾਰੀ ਇੱਕ ਸਾਂਝੇ ਬਿਆਨ ਵਿੱਚ ਮੰਚ ਦੇ ਸਰਪ੍ਰਸਤ ਪ੍ਰੋ. ਮੋਹਣ ਸਿੰਘ, ਮਨਮੋਹਨ ਸਿੰਘ ਬਰਾੜ, ਡਾ. ਚਰਨਜੀਤ ਸਿੰਘ ਗੁਮਟਾਲਾ, ਅੰਮ੍ਰਿਤ ਲਾਲ ਮੰਨਣ, ਕੁਲਵੰਤ ਸਿੰਘ ਅਣਖੀ, ਇੰਜ. ਹਰਜਾਪ ਸਿੰਘ ਔਜਲਾ, ਹਰਦੀਪ ਸਿੰਘ ਚਾਹਲ ,ਪ੍ਰਧਾਨ ਸੁਰਿੰਦਰਜੀਤ ਸਿੰਘ ਬਿੱਟੂ, ਸੀਨੀਅਰ ਮੀਤ ਪ੍ਰਧਾਨ ਡਾ. ਇੰਦਰਜੀਤ ਸਿੰਘ ਗੋਗੋਆਣੀ ਤੇ ਰਾਜਵਿੰਦਰ ਸਿੰਘ ਗਿੱਲ,  ਜਨਰਲ ਸਕੱਤਰ ਯੋਗੇਸ਼ ਕਾਮਰਾ ਤੇ ਮੰਚ ਦੇ ਮੋਢੀਆਂ ਵਿੱਚੋਂ ਡਾ. ਬਿਕਰਮ ਸਿੰਘ ਘੁੰਮਣ  ਅਤੇ ਸਮੂਹ ਮੈਂਬਰਾਨ ਵਲੋਂ ਜਾਰੀ ਇਕ  ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਡਾ. ਇਕਬਾਲ ਕੌਰ ਸੌਂਦ ਬਹੁਤ ਹੀ ਸੂਝਵਾਨ ਤੇ ਬਹੁਤ ਉੱਘੇ ਲੇਖਕ ਸਨ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਤੇ ਭਗਤ ਨਾਮਦੇਵ ਚੇਅਰ ਦੇ ਚੇਅਰਪ੍ਰਸਨ ਰਹੇ। ਉਨ੍ਹਾਂ ਨੇ ਦਰਜਨ ਦੇ ਕਰੀਬ ਕਿਤਾਬਾਂ ਲਿਖੀਆਂ। ਉਹ ਛੱਜਲਵੱਡੀ ਦੇ ਉਸ ਪਰਿਵਾਰ ਵਿੱਚੋਂ ਸਨ ਜੋ ਬਹੁਤ ਹੀ ਅਗਾਂਹਵਧੂ ਤੇ ਨਾਮਵਰ ਸੀ। ਇਸ ਪਰਿਵਾਰ ਵਿੱਚ ਸ. ਦਲੀਪ ਸਿੰਘ ਸੌਂਦ ਜਿਨ੍ਹਾਂ ਦਾ ਜਨਮ ਇਸ ਪਿੰਡ ਵਿੱਚ 20 ਸਤੰਬਰ 1899 ਨੂੰ ਹੋਇਆ ਨੇ 1920 ਵਿੱਚ ਅਮਰੀਕਾ ਦੇ ਕੈਲੀਫੋਰਨੀਆ ਸੂਬੇ   ਦੀ ਬਰਕਲੇ ਯੂਨੀਵਰਸਿਟੀ ਤੋਂ ਮਾਸਟਰ ਤੇ ਪੀ.ਐੱਚਡੀ. ਕੀਤੀ। ਉਹ ਕੈਲੀਫੋਰਨੀਆ ਦੀ ਇਮਪੀਰੀਅਲ ਵੈਲੀ ਵਿੱਚ ਬਤੌਰ ਕਿਸਾਨ ਰਹਿਣ ਲੱਗੇ। ਉਨ੍ਹਾਂ ਨੇ ਭਾਰਤੀਆਂ ਨੂੰ ਅਮਰੀਕੀ ਸਿਟੀਜ਼ਨਸ਼ਿਪ ਦਿਵਾਉਣ ਲਈ  ਇੰਡੀਅਨ ਐਸੋਸੀਏਸ਼ਨ ਆਫ ਅਮਰੀਕਾ ਬਣਾਈ। ਉਹ 1949 ਵਿੱਚ ਪਹਿਲੇ ਭਾਰਤੀ ਸਨ ਜਿਨ੍ਹਾਂ ਨੂੰ ਅਮਰੀਕੀ ਸਿਟੀਜ਼ਨਸ਼ਿਪ ਮਿਲੀ।ਉਨ੍ਹਾਂ ਨੇ ਅਮਰੀਕੀ ਸਿਆਸਤ ਵਿਚ ਹਿੱਸਾ ਲਿਆ ਤੇ ਬਤੌਰ ਕਾਂਗਰਸਮੈਨ  ਤਿੰਨ ਵਾਰ ਯੂ.ਐਸ. ਹਾਉਸ ਆਫ਼ ਰੀਪਰੀਜੈਂਟੇਟਿਵ ਦੀ ਚੋਣ ਜਿੱਤੀ। ਛਜਲਵੱਡੀ ਦੇ ਇਸ ਪਰਿਵਾਰ ਵਿੱਚ ਸ. ਕਰਨੈਲ ਸਿੰਘ ਸੌਂਦ ਰੇਲਵੇ ਬੋਰਡ ਦੇ ਚੇਅਰਮੈਨ ਰਹੇ।ਆਪ ਦੇ ਪਿਤਾ ਜੀ ਅਗਾਂਹਵਧੂ ਖਿਆਲਾਂ ਦੇ ਸਨ ਜਿਨ੍ਹਾਂ ਨੇ ਆਪਣੇ ਪਰਿਵਾਰ ਨੂੰ ਪੜਾਇਆ ਲਿਖਾਇਆ ਤੇ ਅਗਾਂਹ ਵਧੂ ਖਿਆਲਾਂ ਵਾਲੇ ਪਰਿਵਾਰਾਂ ਵਿੱਚ ਵਿਆਹਿਆ।ਆਪ ਦੇ ਪਿਤਾ ਦੇ  ਨਾਂ ਤੇ ਜੀ.ਟੀ. ਟਾਂਗਰਾ ਤੇ ਸਕੂਲ ਚੱਲ ਰਿਹਾ ਹੈ। ਡਾ. ਇਕਬਾਲ ਕੌਰ ਅੱਜ ਭਾਵੇਂ ਸਾਡੇ ਵਿੱਚ ਨਹੀਂ ਰਹੇ ਪਰ ਉਨ੍ਹਾਂ ਵਲੋਂ ਪੰਜਾਬੀ ਸਾਹਿਤ ਤੇ ਸਮਾਜ ਭਲਾਈ ਲਈ ਕੀਤੇ ਕੰਮਾਂ ਲਈ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਵੱਲੋਂ ਪਹਿਲੀ ਵਾਰ ਯੂਨੀਵਰਸਿਟੀ ਕੋਰਸਿਜ਼ ਪਾਲਿਸੀ ਜਾਰੀ।
Next articleਲਾਇਨ ਕਲੱਬ ਵੱਲੋਂ ਸਕੂਲ ਵਿੱਚ 51 ਫਲਦਾਰ ਪੌਦੇ ਲਗਾਏ