ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ) ਬੀਤੇ ਦਿਨੀਂ ਵਾਰਡ 47 ਦੇ ਮਿਉਂਸਪਲ ਕੌਂਸਲਰ ਸ੍ਰੀਮਤੀ ਪ੍ਰਿਅੰਕਾ ਮਿੱਤਲ ਦੇ ਪਤੀ ਦੀਪਕ ਮਿੱਤਲ ਨੇ ਉਹਨਾਂ ਦੇ ਪ੍ਰਤੀਨਿਧ ਦੇ ਤੌਰ ਤੇ 22 ਏਕੜ ਦੀ ਛੋਟੀ ਪਾਰਕ ਦੇ ਸਥਿਤ ਵਸਨੀਕਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੀਆਂ ਸਮੱਸਿਆਵਾਂ ਦੀ ਜਾਣਕਾਰੀ ਹਾਸਲ ਕੀਤੀ। ਮੁਹੱਲਾ ਵਾਸੀਆਂ ਨੇ ਉਹਨਾਂ ਨੂੰ ਆ ਰਹੀਆਂ ਦਰ ਪੇਸ਼ ਮੁਸ਼ਕਿਲਾਂ ਅਤੇ ਮੰਗਾਂ ਬਾਰੇ ਦੱਸਦਿਆਂ ਕਿਹਾ ਕਿ ਇਸ ਮੁਹੱਲੇ ਵਿਚਲੀ ਪਾਰਕ ਦੀ ਸਫਾਈ ਕਰਾਉਣ, ਘਾਹ ਲਗਾਉਣ ਅਤੇ ਰੰਗ ਰੋਗਨ ਕਰਨ ਦੀ ਬਹੁਤ ਸਖ਼ਤ ਜਰੂਰਤ ਹੈ ਤਾਂ ਕਿ ਪਾਰਕ ਵਿਚ ਬੱਚੇ ਖੇਡ ਸਕਣ ਅਤੇ ਮੁਹੱਲਾ ਵਾਸੀ ਪਾਰਕ ਵਿਚ ਬੈਠ ਸਕਣ। ਨਾਲ ਹੀ ਉਹਨਾਂ ਨੇ ਦੱਸਿਆ ਕਿ ਇਸ ਮੁਹੱਲੇ ਵਿਚ ਆਵਾਰਾ ਕੁੱਤਿਆਂ ਦੀ ਬਹੁਤਾਤ ਹੈ ਜਿਸ ਕਰਕੇ ਕਿਸੇ ਵਿਅਕਤੀ ਜਾਂ ਬੱਚੇ ਦਾ ਨੁਕਸਾਨ ਹੋ ਸਕਦਾ ਹੈ। ਉਹਨਾਂ ਪਾਣੀ ਦੇ ਨੀਵੇਂ ਹੋ ਰਹੇ ਪੱਧਰ ਤੇ ਚਿੰਤਾ ਪ੍ਰਗਟ ਕੀਤੀ। ਇਸ ਤੋਂ ਇਲਾਵਾ ਮੁਹੱਲੇ ਵਿੱਚ ਸਫ਼ਾਈ ਅਤੇ ਕੂੜਾ ਚੁੱਕਣ ਵਾਲੀ ਰੇਹੜੀ ਲਾਉਣ, ਬਿਜਲੀ ਅਤੇ ਕੇਬਲ ਦੀਆਂ ਵਿਛੀਆਂ ਤਾਰਾਂ ਨੂੰ ਠੀਕ ਕਰਨ ਅਤੇ ਵਾਧੂ ਤਾਰਾਂ ਹਟਾਉਣ, ਗਲੀਆਂ ਦੇ ਸਾਈਨ ਬੋਰਡ ਲਾਉਣ ਅਤੇ ਗੇਟ ਲਾਉਣ ਦੀ ਮੰਗ ਵੀ ਰੱਖੀ। ਦੀਪਕ ਮਿੱਤਲ ਹੁਰਾਂ ਮੁਹੱਲਾ ਵਾਸੀਆਂ ਨੂੰ ਭਰੋਸਾ ਦਵਾਇਆ ਕਿ ਉਹ ਪਾਰਕ ਦਾ ਕੰਮ ਜਲਦੀ ਕਰਵਾਉਣਗੇ ਅਤੇ ਜਿਹੜੇ ਕੰਮ ਨਗਰ ਨਿਗਮ ਦੇ ਅਧਿਕਾਰ ਖੇਤਰ ਦੇ ਹਨ, ਉਹ ਵੀ ਜਲਦੀ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਵਿਕਾਸ ਗਰਗ, ਅਸ਼ੋਕ ਕੁਮਾਰ , ਤੇਜਿੰਦਰ ਚੰਡਿਹੋਕ, ਸ਼ਿਵਰਾਜ ਸਿੰਘ, ਰਾਕੇਸ਼ ਕੁਮਾਰ ਟੋਨੀ, ਭਜਨ ਸਿੰਘ, ਸੁਰਜੀਤ ਕੁਮਾਰ, ਵਿਕਾਸ ਕੁਮਾਰ ਅਤੇ ਸੰਜੀਵ ਕੁਮਾਰ ਗਰਗ ਆਦਿ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






