ਧੂਰੀ (ਸਮਾਜ ਵੀਕਲੀ) ਪਿਛਲੇ 04 ਸਾਲਾਂ ਤੋਂ ਸਫ਼ਲਤਾ ਪੂਰਵਕ ਕੰਮ ਕਰ ਰਹੀ ਸੰਸਥਾ ਨਿਊ ਸੀਨੀਅਰ ਸਿਟੀਜਨ ਵੈੱਲਫੇਅਰ ਐਸੋਸੀਏਸ਼ਨ ਦੀ ਤੀਸਰੀ ਟਰਮ ਦੀ ਦੋ ਸਾਲਾ ਚੋਣ 15 ਜੁਲਾਈ 2026 ਦਿਨ ਬੁੱਧਵਾਰ ਨੂੰ ਗੋਲ਼ ਪਾਰਕ ਧੂਰੀ ਵਿਖੇ ਰੱਖੀ ਗਈ ਹੈ । 05 ਮੈਂਬਰੀ ਚੋਣ ਕਮੇਟੀ ਦੇ ਇੱਕ ਮੈਂਬਰ ਮੂਲ ਚੰਦ ਸ਼ਰਮਾ ( ਰੰਚਣਾਂ ) ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਚੋਣ ਦਾ ਸਮਾਂ ਸਵੇਰੇ 09 ਵਜੇ ਤੋਂ ਬਾਅਦ ਦੁਪਹਿਰ 02 ਵਜੇ ਤੱਕ ਦਾ ਹੈ । ਚੋਣ ਸਿਰਫ਼ ਪ੍ਰਧਾਨ ਅਤੇ ਜਨਰਲ ਸਕੱਤਰ ਲਈ ਹੀ ਹੋ ਰਹੀ ਹੈ ਬਾਕੀ ਅਹੁਦੇਦਾਰ ਅਤੇ ਕਾਰਜਕਾਰਨੀ ਮੈਂਬਰ ਉਨ੍ਹਾਂ ਦੋਵਾਂ ਵੱਲੋਂ ਬਾਅਦ ਵਿੱਚ ਨਾਮਜ਼ਦ ਕੀਤੇ ਜਾਣਗੇ । ਉਨ੍ਹਾਂ ਨੇ ਇਹ ਵੀ ਦੱਸਿਆ ਕਿ 400 ਤੋਂ ਉੱਪਰ ਮੈਂਬਰਾਂ ਵਾਲ਼ੀ ਇਸ ਸੰਸਥਾ ਦੇ ਪ੍ਰਧਾਨ ਦੇ ਅਹੁਦੇ ਲਈ ਸਰਬਜੀਤ ਸਿੰਘ ਸ਼ਰਮਾ , ਜਗਦੀਸ਼ ਚੰਦਰ ਸ਼ਰਮਾ ਅਤੇ ਚਰਨਜੀਤ ਸਿੰਘ ਕੈਂਥ ਤੇ ਜਨਰਲ ਸਕੱਤਰ ਲਈ ਗੁਰਦੀਪ ਸਿੰਘ , ਹਰਦੀਪ ਸਿੰਘ ਅਤੇ ਨਰਿੰਦਰ ਸਿੰਘ ਬਖ਼ਸ਼ੀ ਉਮੀਦਵਾਰ ਹਨ । ਨਤੀਜਾ ਓਸੇ ਦਿਨ ਸ਼ਾਮ ਨੂੰ ਐਲਾਨ ਦਿੱਤਾ ਜਾਵੇਗਾ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly






