HOME ਸਲਾਨਾ ਛਿੰਝ ਮੇਲਾ ਅਮਿੱਟ ਯਾਦਾਂ ਛੱਡਦਾ ਸਮਾਪਤ – ਪਟਕੇ ਦੀ ਕੁਸ਼ਤੀ ਪਲਵਿੰਦਰ...

ਸਲਾਨਾ ਛਿੰਝ ਮੇਲਾ ਅਮਿੱਟ ਯਾਦਾਂ ਛੱਡਦਾ ਸਮਾਪਤ – ਪਟਕੇ ਦੀ ਕੁਸ਼ਤੀ ਪਲਵਿੰਦਰ ਪੱਟੀ ਨੇ ਜਿੱਤੀ

2
ਫੋਟੋ: ਪਟਕੇ ਦੀ ਕੁਸ਼ਤੀ ਸ਼ੁਰੂ ਕਰਵਾਉਂਦੇ ਹੋਏ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨਾਲ ਰੁਸਤਮੇ ਹਿੰਦ ਪਹਿਲਵਾਨ ਪਰਮਿੰਦਰ ਦੂਮਛੇੜੀ ਤੇ ਹੋਰ ਮਹਿਮਾਨ
ਨਕੋਦਰ ਮਹਿਤਪੁਰ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਪਿਛਲੇ ਦਿਨ ਦਰਬਾਰ ਪੀਰ ਬਾਬਾ ਪੈਰੋ ਸ਼ਾਹ ਦੇ ਦਰਬਾਰ ਤੇ ਮੇਲਾ ਕਰਵਾਇਆ ਗਿਆ  ਜਿਸ ਦੇ ਸਬੰਧ ਵਿੱਚ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਛਿੰਝ ਗਰਾਉਂਡ ਮਹਿਤਪੁਰ ਵਿਖੇ ਛਿੰਝ ਮੇਲਾ ਕਰਵਾਇਆ ਗਿਆ ਜੋ ਕਿ ਅਮਿੱਟ ਯਾਦਾਂ ਛੱਡਦਾ ਸਮਾਪਤ ਹੋਇਆ ਛਿੰਝ ਮੇਲੇ ਵਿੱਚ ਮੁੱਖ ਮਹਿਮਾਨ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਭਾਜਪਾ ਬੁਲਾਰਾ ਪੰਜਾਬ ਡਾ: ਅਮਰਜੀਤ ਸਿੰਘ ਥਿੰਦ, ਪਹਿਲਵਾਨ ਪਰਮਿੰਦਰ ਡੂਮਛੇੜੀ ਵਿਸ਼ੇਸ਼ ਤੌਰ ਤੇ ਪਹੁੰਚੇ। ਕਮੇਟੀ ਵੱਲੋਂ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਛਿੰਝ ਮੇਲੇ ਚੋਂ 6 ਕੁਸ਼ਤੀਆਂ 31 31 ਹਜ਼ਾਰ ਦੀਆਂ ਕਰਵਾਈਆਂ ਗਈਆਂ ਜਿਸ ਵਿੱਚ ਇਲਾਕੇ ਦੇ ਸਹਿਯੋਗੀਆਂ ਵੱਲੋਂ ਯੋਗਦਾਨ ਪਾਇਆ ਗਿਆ ਪਟਕੇ ਦੀ 61000 ਦੀ ਕੁਸ਼ਤੀ ਰਕੇਸ਼ ਮਹਿਤਾ ਪਰਿਵਾਰ ਤੇ ਕੁਲਵਿੰਦਰ ਸਿੰਘ ਸੰਧੂ ਪਰਿਵਾਰ ਵੱਲੋਂ ਕਰਵਾਈ ਗਈ ਇਹ ਕੁਸ਼ਤੀ ਪਲਵਿੰਦਰ ਪੱਟੀ ਤੇ ਰੋਹਿਤ ਲਾਡਪੁਰ ਵਿਚਕਾਰ ਹੋਈ ਜਿਸ ਵਿੱਚ ਪਲਵਿੰਦਰ ਪੱਟੀ ਜੇਤੂ ਰਹੇ ਇਸ ਮੌਕੇ ਗੌਤਮ ਮਹਿਤਾ, ਸੰਦੀਪ ਮਰੋਕ ਐਮਸੀ, ਮਲਿਕ ਮਹਿਤਾ, ਰਮੇਸ਼ ਵਰਮਾ ਸਾਬਕਾ ਪ੍ਰਧਾਨ ਨਗਰ ਪੰਚਾਇਤ, ਹਰਪ੍ਰੀਤ ਸਿੰਘ ਸਾਬਕਾ ਐਮਸੀ, ਕੁਲਵਿੰਦਰ ਸਿੰਘ ਚੰਦੀ, ਹਰਜਿੰਦਰ ਸਿੰਘ ਸੰਗੋਵਾਲ, ਗਗਨਦੀਪ ਬਿਜਲੀ ਬੋਰਡ, ਹਰਜੋਤ ਬਿਜਲੀ ਬੋਰਡ, ਬਲਜਿੰਦਰ ਸਿੰਘ ਕੰਗ, ਖਾਲਸਾ ਦੰਗਲ ਕਮੇਟੀ ਮੈਂਬਰ ਆਦਿ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly 
Previous articleਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 17 ਜੁਲਾਈ ਨੂੰ ਜਲੰਧਰ ਫੇਰੀ ਇਤਿਹਾਸਕ ਹੋਵੇਗੀ: ਭਾਜਪਾ ਆਗੂ ਸੰਦੀਪ ਭਾਟੀਆ (ਸੋਨੂੰ) ਆਦੋਆਨਾ
Next articleਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਸੰਜੀਵ ਚੌਧਰੀ ਚੇਚੀ ਦਾ ਨਵਾਂਸ਼ਹਿਰ ਪਹੁੰਚਣ ‘ਤੇ ਸ਼ਾਨਦਾਰ ਸਵਾਗਤ; ਐਨ.ਐਮ.ਐਮ ਟੀਮ ਵੱਲੋਂ ਡੱਟ ਕੇ ਸਾਥ ਦੇਣ ਦਾ ਐਲਾਨ