ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)– ਚੋਣ ਕਮਿਸ਼ਨ ਪੰਜਾਬ ਮਾਨਯੋਗ ਡੀ ਸੀ ਜਲੰਧਰ ਅਤੇ ਮਾਨਯੋਗ ਐਸ ਡੀ ਐਮ ਫਿਲੌਰ ਸ੍ਰੀ ਦੀਪਕ ਭਾਟੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੈਕਟਰ ਅਫਸਰ ਸ੍ਰੀ ਜਸਪਾਲ ਸੰਧੂ ਦੀ ਅਗਵਾਈ ਵਿੱਚ ਹਰਜੀਤ ਸਿੰਘ ਟੈਕਨੀਕਲ ਅਸਿਸਟੈਂਟ, ਲਲਿਤਾ ਰਾਣੀ ਬੂਥ ਲੈਵਲ ਅਫਸਰ, ਮਨਦੀਪ ਸਿੰਘ ਬੂਥ ਲੈਵਲ ਅਫਸਰ, ਸੋਮਾ ਰਾਣੀ ਬੂਥ ਲੈਵਲ ਅਫ਼ਸਰ, ਅਨੁਰਾਧਾ ਰਾਣੀ ਬੂਥ ਲੈਵਲ ਅਫਸਰ, ਬੀ ਐਲ ਏ ਸੋਨੂ ਬਾਬਾ ਵਲੋਂ ਵੋਟਾਂ ਦੀ “ਵਿਸ਼ੇਸ਼ ਗਹਿਰੀ ਸੁਧਾਈ” ਸੰਬੰਧੀ ਦੋ ਦਿਨਾਂ ਵਿਸ਼ੇਸ਼ ਕੈਂਪ ਆਯੋਜਿਤ ਕੀਤਾ ਗਿਆ। ਇਸ ਮੌਕੇ ਸੈਕਟਰ ਅਫਸਰ ਜਸਪਾਲ ਸੰਧੂ ਨੇ ਦੱਸਿਆ ਕਿ ਸਾਰੇ ਵੋਟਰਾਂ ਨੂੰ ਉਹਨਾਂ ਦੇ ਫਾਰਮ ਵੰਡ ਦਿੱਤੇ ਗਏ ਹਨ ਅਤੇ ਹੁਣ ਉਹਨਾਂ ਕੋਲੋਂ ਇਕੱਠੇ ਕੀਤੇ ਜਾ ਰਹੇ ਹਨ। ਸਾਰੇ ਹੀ ਯੋਗ ਵੋਟਰਾਂ ਨੂੰ ਅਪੀਲ ਹੈ ਕਿ ਇਹ ਕੰਮ ਸਮਾਂਬੱਧ ਹੈ, ਇਸ ਕਰਕੇ ਹਰੇਕ ਨਾਗਰਿਕ ਆਪਣਾ ਫਾਰਮ ਵਾਪਿਸ ਬੀ ਐਲ ਜਾਂ ਬੀ ਐਲ ਓ ਕੋਲ ਜਲਦੀ ਤੋਂ ਜਲਦੀ ਜਮਾਂ ਕਰਵਾਵੇ ਤਾਂ ਕਿ ਉਹਨਾਂ ਦੀ ਵੋਟ ਕੱਟ ਨਾ ਹੋਵੇ । ਉਨਾਂ ਅੱਗੇ ਕਿਹਾ ਕਿ SIR (ਸਰ)”ਵਿਸ਼ੇਸ਼ ਗਹਿਰੀ ਸੁਧਾਈ” ਐਸ ਆਈ ਆਰ ਦਾ ਮੁੱਖ ਮਕਸਦ ਇਹ ਹੈ ਕਿ ਕੋਈ ਯੋਗ ਵੋਟਰ ਵੋਟਰ ਸੂਚੀ ਤੋਂ ਵਾਂਝਾ ਨਾ ਰਹਿ ਜਾਵੇ ਅਤੇ ਕਿਸੇ ਅਯੋਗ ਵੋਟਰ ਦੀ ਵੋਟ ਵੋਟਰ ਸੂਚੀ ਵਿੱਚ ਦਰਜ ਨਾ ਹੋਵੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly






