HOME *ਬਾਬਾ ਫਰੀਦ ਯੂਨੀਵਰਸਿਟੀ ਸਿਮੂਲੇਸ਼ਨ ਅਧਾਰਿਤ ਮੈਡੀਕਲ ਸਿੱਖਿਆ ਵਿੱਚ ਦੇਸ਼ ਦੀ ਅਗੇਤੀ ਸੰਸਥਾ...

*ਬਾਬਾ ਫਰੀਦ ਯੂਨੀਵਰਸਿਟੀ ਸਿਮੂਲੇਸ਼ਨ ਅਧਾਰਿਤ ਮੈਡੀਕਲ ਸਿੱਖਿਆ ਵਿੱਚ ਦੇਸ਼ ਦੀ ਅਗੇਤੀ ਸੰਸਥਾ ਵਜੋਂ ਉਭਰੀ – ਪ੍ਰੋ. (ਡਾ.) ਰਾਜੀਵ ਸੂਦ ਨੂੰ ‘ਵਾਈਸ ਚਾਂਸਲਰ ਆਫ਼ ਦਿ ਈਅਰ–2026’ ਐਵਾਰਡ ਨਾਲ ਕੀਤਾ ਗਿਆ ਸਨਮਾਨਿਤ*

2
ਪ੍ਰੋ. (ਡਾ.) ਰਾਜੀਵ ਸੂਦ
ਫ਼ਰੀਦਕੋਟ   (ਸਮਾਜ ਵੀਕਲੀ)   (ਸ਼ਿਵਨਾਥ) ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਫਰੀਦਕੋਟ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਰਾਜੀਵ ਸੂਦ ਨੇ ਆਪਣੇ ਦਫ਼ਤਰ ਵਿਖੇ ਆਯੋਜਿਤ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਇੱਕ ਮਹੀਨੇ ਦੌਰਾਨ ਯੂਨੀਵਰਸਿਟੀ ਵੱਲੋਂ ਕਰਵਾਈਆਂ ਗਈਆਂ ਅਕਾਦਮਿਕ ਅਤੇ ਸਕਿੱਲਿੰਗ ਗਤੀਵਿਧੀਆਂ ਸਫ਼ਲਤਾਪੂਰਵਕ ਆਪਣੇ ਸਿੱਟੇ ‘ਤੇ ਪਹੁੰਚੀਆਂ ਹਨ, ਜਿਨ੍ਹਾਂ ਨੇ ਪੰਜਾਬ ਦੇ ਹੈਲਥ ਕੇਅਰ ਸਿਸਟਮ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।ਉਨ੍ਹਾਂ ਕਿਹਾ ਕਿ ਬਾਬਾ ਫਰੀਦ ਯੂਨੀਵਰਸਿਟੀ ਦਾ ਉਦੇਸ਼ ਸਿਰਫ਼ ਪੰਜਾਬ ਜਾਂ ਭਾਰਤ ਤੱਕ ਸੀਮਿਤ ਨਹੀਂ, ਸਗੋਂ ਪੂਰੀ ਦੁਨੀਆ ਵਿੱਚ ਕੰਪੀਟੈਂਸੀ ਬੇਸਡ ਅਤੇ ਸਕਿੱਲ ਬੇਸਡ ਐਜੂਕੇਸ਼ਨ ਨੂੰ ਪ੍ਰੋਤਸਾਹਿਤ ਕਰਨਾ ਹੈ। ਅੱਜ ਦੀ ਮੈਡੀਕਲ ਸਿੱਖਿਆ ਵਿੱਚ ਹਰ ਵਿਦਿਆਰਥੀ ਅਤੇ ਹੈਲਥ ਕੇਅਰ ਪ੍ਰੋਫੈਸ਼ਨਲ ਲਈ ਲੋੜੀਂਦੀਆਂ ਕੰਪੀਟੈਂਸੀਜ਼ ਨੂੰ ਵਿਕਸਿਤ ਕਰਨਾ ਸਭ ਤੋਂ ਮਹੱਤਵਪੂਰਨ ਹੈ। ਚਾਹੇ ਮਰੀਜ਼ ਦਾ ਬਲੱਡ ਪ੍ਰੈਸ਼ਰ ਮਾਪਣਾ ਹੋਵੇ ਜਾਂ ਰੋਬੋਟਿਕ ਸਰਜਰੀ, ਅਲਟਰਾਸਾਊਂਡ ਗਾਈਡਡ ਇੰਟਰਵੈਂਸ਼ਨ, ਲੈਪਰੋਸਕੋਪੀ, ਆਈ.ਵੀ.ਐੱਫ., ਟ੍ਰਾਂਸਪਲਾਂਟ ਜਾਂ ਆਰਥੋਪੀਡਿਕ ਸਰਜਰੀ, ਹਰ ਪ੍ਰਕਿਰਿਆ ਲਈ ਵਿਗਿਆਨਕ ਅਤੇ ਹੱਥੋਂ-ਹੱਥ ਸਿਖਲਾਈ ਲਾਜ਼ਮੀ ਹੈ। ਪ੍ਰੋ. ਸੂਦ ਨੇ ਦੱਸਿਆ ਕਿ ਹਾਲ ਹੀ ਵਿੱਚ ਆਯੋਜਿਤ ਸਿਮੂਵਰਸ–2026 ਦੌਰਾਨ ਦੇਸ਼ ਭਰ ਤੋਂ ਆਏ ਟ੍ਰੇਨਰਾਂ ਅਤੇ ਟ੍ਰੇਨੀਜ਼ ਨੂੰ ਹਾਈ ਫਿਡੈਲਿਟੀ, ਏ.ਆਈ. ਇਨੇਬਲਡ (Artificial Intelligence Enabled) ਸਿਮੂਲੇਟਰਜ਼ ਅਤੇ ਮੈਨਿਕਿਨਜ਼ ਰਾਹੀਂ ਪ੍ਰੈਕਟੀਕਲ ਟ੍ਰੇਨਿੰਗ ਦਿੱਤੀ ਗਈ। ਇਹ ਆਧੁਨਿਕ ਸਿਮੂਲੇਟਰਜ਼ ਬਿਲਕੁਲ ਅਸਲੀ ਮਰੀਜ਼ ਵਾਂਗ ਪ੍ਰਤੀਕਿਰਿਆ ਦਿੰਦੇ ਹਨ, ਜਿਸ ਨਾਲ ਡਾਕਟਰ, ਨਰਸਾਂ ਅਤੇ ਹੋਰ ਹੈਲਥ ਕੇਅਰ ਪ੍ਰੋਫੈਸ਼ਨਲ ਅਸਲ ਮਰੀਜ਼ ‘ਤੇ ਕੰਮ ਕਰਨ ਤੋਂ ਪਹਿਲਾਂ ਪੂਰੀ ਤਰ੍ਹਾਂ ਮਾਹਰ ਬਣ ਸਕਦੇ ਹਨ। ਇਸ ਨਾਲ ਮਰੀਜ਼ਾਂ ਦੀ ਸੁਰੱਖਿਆ ਯਕੀਨੀ ਬਣਦੀ ਹੈ ਅਤੇ ਇਲਾਜ ਦੀ ਗੁਣਵੱਤਾ ਵਿੱਚ ਵੀ ਵੱਡਾ ਸੁਧਾਰ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਕਾਨਫਰੰਸ ਦੌਰਾਨ ਲੈਪਰੋਸਕੋਪੀ ਸਮੇਤ ਕੁੱਲ 28 ਐਡਵਾਂਸਡ ਸਿਮੂਲੇਸ਼ਨ ਮਾਡਿਊਲਜ਼ ‘ਤੇ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ। ਦੇਸ਼ ਦੀਆਂ ਪ੍ਰਮੁੱਖ ਸੰਸਥਾਵਾਂ ਜਿਵੇਂ ਏਮਜ਼ (AIIMS), ਰਾਜੀਵ ਗਾਂਧੀ ਕੈਂਸਰ ਹਸਪਤਾਲ ਅਤੇ ਹੋਰ ਅਗੇਤੀ ਮੈਡੀਕਲ ਸੰਸਥਾਵਾਂ ਦੇ ਮਾਹਿਰਾਂ ਨੇ ਰੋਬੋਟਿਕ ਸਰਜਰੀ, ਲੈਪਰੋਸਕੋਪਿਕ ਸਰਜਰੀ, ਗਾਇਨੀਕੋਲੋਜੀ, ਟ੍ਰਾਂਸਪਲਾਂਟ, ਕ੍ਰਿਟੀਕਲ ਕੇਅਰ ਅਤੇ ਹੋਰ ਵਿਸ਼ਿਆਂ ਵਿੱਚ ਸਿਖਲਾਈ ਪ੍ਰਦਾਨ ਕੀਤੀ।
  ਪ੍ਰੋ. ਸੂਦ ਨੇ ਕਿਹਾ ਕਿ ਇਸ ਕਾਨਫਰੰਸ ਦੀ ਸ਼ਲਾਘਾ ਦੇਸ਼ ਦੇ ਸਾਰੇ ਪ੍ਰਮੁੱਖ ਮੈਡੀਕਲ ਸਿੱਖਿਆ ਆਗੂਆਂ ਵੱਲੋਂ ਕੀਤੀ ਗਈ। ਨੈਸ਼ਨਲ ਮੈਡੀਕਲ ਕਮਿਸ਼ਨ (ਐਨ.ਐਮ.ਸੀ.) ਦੇ ਚੇਅਰਮੈਨ ਡਾ. ਅਭਿਜਾਤ ਸ਼ੇਠ, ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਦੇ ਨੈਸ਼ਨਲ ਪ੍ਰੈਜ਼ੀਡੈਂਟ ਡਾ. ਅਨਿਲ ਨਾਇਕ, ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨਜ਼ ਇਨ ਮੈਡੀਕਲ ਸਾਇੰਸਿਜ਼ (ਐਨ.ਬੀ.ਈ.ਐਮ.ਐੱਸ.) ਦੇ ਸੀਨੀਅਰ ਪ੍ਰਤੀਨਿਧੀਆਂ ਅਤੇ ਐਲਾਈਡ ਐਂਡ ਹੈਲਥ ਸਾਇੰਸਿਜ਼ ਨਾਲ ਜੁੜੇ ਕਈ ਪ੍ਰਮੁੱਖ ਮਾਹਿਰਾਂ ਨੇ ਬਾਬਾ ਫਰੀਦ ਯੂਨੀਵਰਸਿਟੀ ਦੇ ਇਸ ਉਪਰਾਲੇ ਨੂੰ ਦੇਸ਼ ਲਈ ਇੱਕ ਮਾਡਲ ਕਰਾਰ ਦਿੱਤਾ।
ਇਸ ਮੌਕੇ ਪ੍ਰੋ. ਸੂਦ ਨੇ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਉੱਚ ਸਿੱਖਿਆ ਅਤੇ ਨਵੀਨਤਾ ਦੇ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਲਈ ਰਾਸ਼ਟਰੀ ਪੱਧਰ ‘ਤੇ ‘ਵਾਈਸ ਚਾਂਸਲਰ ਆਫ਼ ਦਿ ਈਅਰ–2026’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਨਮਾਨ ਸਿਰਫ਼ ਉਨ੍ਹਾਂ ਦਾ ਨਹੀਂ, ਸਗੋਂ ਬਾਬਾ ਫਰੀਦ ਯੂਨੀਵਰਸਿਟੀ ਦੇ ਸਮੂਹ ਪਰਿਵਾਰ ਦਾ ਸਨਮਾਨ ਹੈ ਅਤੇ ਇਸ ਨਾਲ ਯੂਨੀਵਰਸਿਟੀ ਦਾ ਨਾਮ ਦੇਸ਼ ਭਰ ਦੀਆਂ ਲਗਭਗ 1400 ਯੂਨੀਵਰਸਿਟੀਆਂ ਵਿੱਚ ਹੋਰ ਉੱਚਾ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਨੂੰ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਅਧੀਨ ਪਲੈਟੀਨਮ ਸਟੇਟਸ ਪ੍ਰਾਪਤ ਹੋਇਆ ਹੈ। ਪੀ.ਐਮ.ਕੇ.ਵੀ.ਵਾਈ. (PMKVY) ਅਤੇ ਹੱਬ ਐਂਡ ਸਪੋਕ ਮਾਡਲ ਤਹਿਤ ਯੂਨੀਵਰਸਿਟੀ ਨੇ ਏਮਜ਼ ਅਤੇ ਪੰਜਾਬ ਦੀਆਂ ਹੋਰ ਸੰਸਥਾਵਾਂ ਨਾਲ ਮਿਲ ਕੇ ਹਜ਼ਾਰਾਂ ਨੌਜਵਾਨਾਂ ਨੂੰ ਸਕਿੱਲ ਟ੍ਰੇਨਿੰਗ ਦਿੱਤੀ ਹੈ। ਇਸ ਤੋਂ ਇਲਾਵਾ, ਯੂਨੀਵਰਸਿਟੀ ਨੇ ਲਗਭਗ 4,000 ਟ੍ਰੇਨਰਜ਼ ਨਾਲ ਨੈੱਟਵਰਕ ਤਿਆਰ ਕੀਤਾ ਹੈ ਅਤੇ ਦੇਸ਼ ਵਿੱਚ ਸਕਿੱਲ ਡਿਵੈਲਪਮੈਂਟ ਦੇ ਖੇਤਰ ਵਿੱਚ ਅਗੇਤੀ ਭੂਮਿਕਾ ਨਿਭਾ ਰਹੀ ਹੈ। ਪ੍ਰੋ. ਸੂਦ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਪਲੇਸਮੈਂਟ ਕੈਂਪਾਂ ਰਾਹੀਂ ਲਗਭਗ 60 ਤੋਂ 70 ਫ਼ੀਸਦੀ ਟ੍ਰੇਨੀਜ਼ ਨੂੰ ਟ੍ਰੇਨਿੰਗ ਪੂਰੀ ਹੋਣ ਤੋਂ ਤੁਰੰਤ ਬਾਅਦ ਹੀ ਰੋਜ਼ਗਾਰ ਪ੍ਰਾਪਤ ਹੋਇਆ ਹੈ। ਕਈ ਨੌਜਵਾਨਾਂ ਨੂੰ ₹17,000 ਤੋਂ ₹35,000 ਤੱਕ ਮਹੀਨਾਵਾਰ ਤਨਖ਼ਾਹ ਵਾਲੀਆਂ ਨੌਕਰੀਆਂ ਮਿਲੀਆਂ ਹਨ, ਜਦਕਿ ਕਈ ਹੋਰ ਸਵੈ-ਰੋਜ਼ਗਾਰ ਵੱਲ ਵੀ ਅੱਗੇ ਵਧੇ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੇ ਆਰਮੀ, ਉਦਯੋਗਿਕ ਅਦਾਰਿਆਂ, ਸਿਹਤ ਸੰਸਥਾਵਾਂ ਅਤੇ ਹੋਰ ਰਾਸ਼ਟਰੀ ਸੰਸਥਾਵਾਂ ਨਾਲ ਕਈ ਕੋਲੈਬੋਰੇਸ਼ਨਜ਼ ਅਤੇ ਟਾਈ-ਅਪਸ ਕੀਤੇ ਹਨ, ਜਿਸ ਨਾਲ ਸਕਿੱਲ ਡਿਵੈਲਪਮੈਂਟ, ਰਿਸਰਚ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋ ਰਹੇ ਹਨ।
ਪ੍ਰੋ. ਸੂਦ ਨੇ ਇੱਕ ਹੋਰ ਮਾਣ ਵਾਲੀ ਪ੍ਰਾਪਤੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਇੱਕ ਅੰਤਰਰਾਸ਼ਟਰੀ ਯੂਰੋਲੋਜੀ ਸੋਸਾਇਟੀ ਵੱਲੋਂ ਵੀ ਵਿਸ਼ੇਸ਼ ਸਨਮਾਨ ਲਈ ਚੁਣਿਆ ਗਿਆ ਹੈ। ਇਹ ਐਵਾਰਡ ਉਨ੍ਹਾਂ ਨੂੰ ਨਵੰਬਰ 2026 ਵਿੱਚ ਫਲੋਰੈਂਸ (ਇਟਲੀ) ਵਿਖੇ ਪ੍ਰਦਾਨ ਕੀਤਾ ਜਾਵੇਗਾ, ਜਿੱਥੇ ਉਹ ਭਾਰਤ ਦੇ ਚੁਣਿੰਦੇ ਮਾਹਿਰਾਂ ਵਿੱਚੋਂ ਇਕੱਲੇ ਯੂਰੋਲੋਜਿਸਟ ਵਜੋਂ ਸਨਮਾਨਿਤ ਹੋਣਗੇ। ਅੰਤ ਵਿੱਚ ਪ੍ਰੋ. (ਡਾ.) ਰਾਜੀਵ ਸੂਦ ਨੇ ਕਿਹਾ ਕਿ ਬਾਬਾ ਫਰੀਦ ਯੂਨੀਵਰਸਿਟੀ ਭਵਿੱਖ ਵਿੱਚ ਵੀ ਕੰਪੀਟੈਂਸੀ ਬੇਸਡ, ਟੈਕਨੋਲੋਜੀ ਡ੍ਰਿਵਨ, ਸਿਮੂਲੇਸ਼ਨ ਬੇਸਡ ਅਤੇ ਗਲੋਬਲ ਸਟੈਂਡਰਡਜ਼ ਅਨੁਸਾਰ ਮੈਡੀਕਲ ਸਿੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਲਈ ਨਿਰੰਤਰ ਕੰਮ ਕਰਦੀ ਰਹੇਗੀ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਨਵਾਂਸ਼ਹਿਰ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਸੰਜੀਵ ਚੌਧਰੀ ਚੇਚੀ ਨੇ ਦਿੱਲੀ ਵਿਖੇ ਮਨੀਸ਼ ਸਿਸੋਦੀਆ ਨਾਲ ਕੀਤੀ ਅਹਿਮ ਮੀਟਿੰਗ; ਬਲਾਚੌਰ, ਬੰਗਾ ਤੇ ਨਵਾਂਸ਼ਹਿਰ ਦੀਆਂ ਤਿੰਨੇ ਸੀਟਾਂ ‘ਤੇ ‘ਕਲੀਨ ਸਵੀਪ’ ਕਰਨ ਦਾ ਦਾਅਵਾ, ਕਿਹਾ— ਹਰ ਸੁਖ-ਦੁਖ ਵਿੱਚ ਵਲੰਟੀਅਰਾਂ ਨਾਲ ਚੱਟਾਨ ਵਾਂਗ ਖੜ੍ਹਾਂਗਾ
Next articleਐਲ.ਬੀ.ਸੀ.ਟੀ. ਵੱਲੋਂ ਵਾਇਸ ਚਾਂਸਲਰ ਡਾ. ਸੂਦ ਦੀਆਂ ਸੇਵਾਵਾਂ ਦੀ ਸ਼ਲਾਘਾ : ਢੋਸੀਵਾਲ