HOME ਸਰੀ ‘ਚ ਕਰਵਾਈ ਗਈ ਕੁਆਲੀ ਮਹਿਫਿਲ ‘ਚ ਪੁੱਜੇ ਸੈਂਕੜੇ ਲੋਕਾਂ ਨੇ ਆਨੰਦ...

ਸਰੀ ‘ਚ ਕਰਵਾਈ ਗਈ ਕੁਆਲੀ ਮਹਿਫਿਲ ‘ਚ ਪੁੱਜੇ ਸੈਂਕੜੇ ਲੋਕਾਂ ਨੇ ਆਨੰਦ ਮਾਣਿਆ

4
ਕੈਪਸ਼ਨ ਸੰਗੀਤਮਈ ਸ਼ਾਮ ਦੀਆਂ ਵੱਖ ਵੱਖ ਤਸਵੀਰਾਂ

ਸੋਨੂੰ ਬਾਜਵਾ ਦੇ ਗੀਤਾਂ ਤੇ ਝੂਮਦੇ ਨਜ਼ਰੀਂ ਆਏ ਬਹੁਗਿਣਤੀ ਸਰੋਤੇ

ਵੈਨਕੂਵਰ   (ਸਮਾਜ ਵੀਕਲੀ)   (ਮਲਕੀਤ ਸਿੰਘ)- ਅਮਰ ਢਿਲੋਂ ਪ੍ਰੋਡਕਸ਼ਨ ਅਤੇ ਸੋਨੂੰ ਬਾਜਵਾ ਮਿਊਜਿਕ ਗਰੁੱਪ ਦੇ ਸਾਂਝੇ ਉਦਮ ਸਦਕਾ ਸਰੀ ਦੇ ਬਾਹਰਵਾਰ ਖੁੱਲੇ ਮਾਹੌਲ ‘ਚ ਸਥਿਤ ਡੈਲਟਾ ਗੋਲਫ ਕੋਰਸ ਹਾਲ ਵਿੱਚ ਬੀਤੀ ਸ਼ਾਮ ਕਰਵਾਈ ਗਈ ਕੁਆਲੀ ਮਹਿਫਲ ‘ਚ ਸਰੀ ਤੋਂ ਇਲਾਵਾ ਵੈਨਕੂਵਰ,ਐਬਸਫੋਰਡ, ਡੈਲਟਾ ਅਤੇ ਰਿਚਮੰਡ ਆਦਿ ਸ਼ਹਿਰਾਂ ਤੋਂ ਪੁੱਜੇ ਸੈਂਕੜੇ ਲੋਕਾਂ ਨੇ ਸ਼ਿਰਕਤ ਕਰਕੇ ਖੂਬ ਆਨੰਦ ਮਾਣਿਆ । ਇਸ ਸੰਗੀਤਮਈ ਸ਼ਾਮ ਦਾ ਮੁੱਢ ਉੱਘੇ ਨੌਜਵਾਨ ਪੰਜਾਬੀ ਗਾਇਕ ਸੰਦੀਪ ਬਰਾੜ ਵੱਲੋਂ ਆਪਣੇ ਚੋਣਵੇਂ ਗੀਤਾਂ ਦੀ ਪੇਸ਼ਕਾਰੀ ਨਾਲ ਕੀਤਾ ਗਿਆ।ਇਸਤੋਂ ਬਾਅਦ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਉੱਘੇ ਕੁਆਲ ਸੋਨੂੰ ਬਾਜਵਾ ਨੇ ਆਪਣੇ ਚੋਣਵੇਂ ਗੀਤਾਂ ਦੀ ਪੇਸ਼ਕਾਰੀ ਨਾਲ ਹਾਜ਼ਰ ਸਰੋਤਿਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ ਹਲਕੀ ਬਰਸਾਤ ਦੀ ਆਮਦ ਨਾਲ ਖੁਸ਼ਗਵਾਰ ਬਣੇ ਮੌਸਮ ਦੌਰਾਨ ਮਹਿਫਲ ਦੀ ਇਹ ਸ਼ਾਮ ਹੋਰ ਵੀ ਰੰਗੀਨਮਈ ਬਣ ਗਈ। ਮਹਿਸੂਸ ਹੋਈ ਇਸ ਸੰਗੀਤਮਈ ਸ਼ਾਮ ਦਾ ਆਨੰਦ ਮਾਨਣ ਵਿੱਚ ਪੁੱਜੀਆਂ ਸ਼ਖਸ਼ੀਅਤਾਂ ਚ ਪੰਜਾਬੀ ਮੂਲ ਦੇ ਸਾਂਸਦ ਗੁਰਬਖਸ਼ ਸੈਣੀ, ਸੀਜੇ ਸਿੱਧੂ, ਕੁਲਦੀਪ ਬਾਂਸਲ, ਡਾ: ਜਸਵਿੰਦਰ ਸਿੰਘ ਭੁਰਜੀ, ਵਿਕਾਸ ਗੌਤਮ, ਕੰਵਲਜੀਤ ਮਾਨਾਵਾਲਾ, ਮਾਰਕੋਜ ਸਿਕਿਉਰਟੀ ਕੰਪਨੀ ਤੋਂ ਦਿਲਾਵਰ ਸਿੰਘ ਰੰਧਾਵਾ, ਅਮਿ੍ਤ ਢੋਟ, ਸਰੀ ਨਾਓ ਸਲੇਟ ਵੱਲੋਂ ਕੌਂਸਲਰ ਉਮੀਦਵਾਰ ਰਾਹੁਲ ਗਿੱਲ, ਵਿੱਕੀ ਸੇਤੀਆ, ਵਰਿੰਦਰ, ਸ਼ੈਲੀ, ਦਵਿੰਦਰ ਲਿਟ,ਆਕਾਸ਼ ਛੀਨਾ ਅਤੇ ਭੁਪਿੰਦਰ ਲਿਧੜ ਆਦਿ ਦੇ ਨਾਮ ਜ਼ਿਕਰਯੋਗ ਹਨ ਇਸ ਸਾਰੇ ਹੀ ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਦੀ ਜਿੰਮੇਵਾਰੀ ਨੌਜਵਾਨ ਗੌਰਵ ਵੱਲੋਂ ਬਾਖੂਬੀ ਨਿਭਾਈ ਗਈ।
ਇਹ ਸੰਗੀਤਮਈ ਸ਼ਾਮ ਦੀ ਸਮਾਪਤੀ ਉਪਰੰਤ ਅਯੋਜਕ ਅਮਰ ਢਿੱਲੋ ਵੱਲੋਂ ਸਾਰਿਆਂ ਦਾ ਇੱਥੇ ਪੁੱਜਣ ਤੇ ਧੰਨਵਾਦ ਕੀਤਾ ਗਿਆ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਕੀ ਪਸ਼ੂਆਂ ਦਾ ਦੁੱਧ ਇਨਸਾਨ ਲਈ ਫਾਇਦੇਮੰਦ ਹੈ ਜਾਂ ਨਹੀਂ
Next articleਨਵਾਂਸ਼ਹਿਰ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਸੰਜੀਵ ਚੌਧਰੀ ਚੇਚੀ ਨੇ ਦਿੱਲੀ ਵਿਖੇ ਮਨੀਸ਼ ਸਿਸੋਦੀਆ ਨਾਲ ਕੀਤੀ ਅਹਿਮ ਮੀਟਿੰਗ; ਬਲਾਚੌਰ, ਬੰਗਾ ਤੇ ਨਵਾਂਸ਼ਹਿਰ ਦੀਆਂ ਤਿੰਨੇ ਸੀਟਾਂ ‘ਤੇ ‘ਕਲੀਨ ਸਵੀਪ’ ਕਰਨ ਦਾ ਦਾਅਵਾ, ਕਿਹਾ— ਹਰ ਸੁਖ-ਦੁਖ ਵਿੱਚ ਵਲੰਟੀਅਰਾਂ ਨਾਲ ਚੱਟਾਨ ਵਾਂਗ ਖੜ੍ਹਾਂਗਾ