HOME ਫਿਲੌਰ ਹਲਕੇ ਤੋਂ ਹਰਜੋਤ ਲੋਹਟੀਆ ਹੀ ਜਿੱਤ ਕੇ ਵਿਧਾਇਕ ਬਣਨਗੇ:-ਸਰਪੰਚ ਲਾਡੀ ਬਸਰਾ

ਫਿਲੌਰ ਹਲਕੇ ਤੋਂ ਹਰਜੋਤ ਲੋਹਟੀਆ ਹੀ ਜਿੱਤ ਕੇ ਵਿਧਾਇਕ ਬਣਨਗੇ:-ਸਰਪੰਚ ਲਾਡੀ ਬਸਰਾ

3
ਫਿਲੌਰ/ਅੱਪਰਾ,  (ਸਮਾਜ ਵੀਕਲੀ)   (ਦੀਪਾ)- ਹਲਕਾ ਫਿਲੌਰ ਅਧੀਨ ਪੈਂਦੇ ਦੇ ਪਿੰਡ ਵਿਰਕ ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਪਹੁੰਚੇ। ਹਰਜੋਤ ਕੌਰ ਲੋਹਟੀਆ ਤੇ ਪਿੰਡ ਵਾਸੀਆਂ ਵਲੋਂ ਫੁੱਲਾਂ ਦੀ ਵਰਖਾ ਕੀਤੀ ਗਈ। ਲੋਹਟੀਆ ਨੇ ਪਿੰਡ ਵਿਰਕ ਦੇ ਵਾਸੀਆਂ ਨਾਲ ਲੋਕ ਮਿਲਣੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਨੇ ਕਿਹਾ ਕਿ ਪਿੰਡ ਵਿਰਕ ‘ਚ ਜੋ ਮੀਟਿੰਗ ਰੱਖੀ ਗਈ ਇਸ ਮੀਟਿੰਗ ਨੇ ਰੈਲੀ ਦਾ ਰੂਪ ਧਾਰ ਲਿਆ ਇਸ ਪਿੰਡ ‘ਚ ਵਿਕਾਸ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਤੇ ਪਹਿਲਾਂ ਵੀ ਇਸ ਪਿੰਡ ਦਾ ਬਹੁਤ ਵਿਕਾਸ ਹੋਇਆ ਹੈ ਹੁਣ ਵੀ ਮੈਨੂੰ ਜੋ ਪਿੰਡ ਦੇ ਮਸਲੇ ਦੱਸੇ ਗਏ ਹਨ ਉਹ ਜਲਦੀ ਹੀ ਹੱਲ ਕੀਤੇ ਜਾਣਗੇ। ਲੋਹਟੀਆ ਨੇ ਕਿਹਾ ਕਿ ਇਕ ਹਫਤੇ ਬਾਅਦ ਫਿਲੌਰ ਹਲਕੇ ‘ਚ ਕਰੋੜਾਂ ਦੀ ਗਰਾਂਟ ਪਿੰਡਾਂ ਨੂੰ ਦਿੱਤੀ ਜਾਵੇਗੀ। ਬਲਾਕ ਰੁੜਕਾ ਕਲਾਂ ਦੇ ਚੇਅਰਪ੍ਰਸਨ ਸ਼੍ਰੀਮਤੀ ਵੀਨਾ ਬਸਰਾ ਨੇ ਲੋਹਟੀਆ ਨੂੰ ਲੋਈ ਭੇਂਟ ਕਰਕੇ ਸਨਮਾਨਿਤ ਕੀਤਾ। ਸਰਪੰਚ ਲਾਡੀ ਬਸਰਾ ਨੇ ਹਲਕਾ ਇੰਚਾਰਜ ਦਾ ਧੰਨਵਾਦ ਕੀਤਾ। ਇਸ ਮੌਕੇ ਸੰਜੇ ਅਟਵਾਲ ਸੰਗਠਨ ਹਲਕਾ ਇੰਚਾਰਜ ਫਿਲੌਰ, ਰੋਸ਼ਨ ਲਾਲ ਰੋਸ਼ੀ ਚੇਅਰਮੈਨ, ਹਰਮੇਸ਼ ਲਾਲ ਪ੍ਰਧਾਨ, ਰਾਹੁਲ ਪੁੰਜ ਵਾਈਸ ਪ੍ਰਧਾਨ, ਬਲਾਕ ਸੰਮਤੀ ਮੈਂਬਰ ਦੁਸਾਂਝ ਕਲਾਂ ਸ਼੍ਰੀਮਤੀ ‌ਗੁਰਪ੍ਰੀਤ ਕੌਰ, ਸਰਪੰਚ ਨਿਰਮਲ ਕੁਮਾਰ ਨਵੀਂ ਦੁਸਾਂਝ ਕਲਾਂ, ਦਲਜਿੰਦਰ ਸਿੰਘ ਜੁਗਨੂੰ, ਰਜਿੰਦਰ ਟਾਂਡਾ, ਸਰਪੰਚ ਸ਼੍ਰੀਮਤੀ ਕੁਲਵਿੰਦਰ ਕੌਰ ਲੇਹਲ, ਬਲਾਕ ਪ੍ਰਧਾਨ ਦੇਬੀ ਲੇਹਲ, ਸਰਪੰਚ ਦਲਵੀਰ ਸਿੰਘ ਕੋਟਲੀ ਖੱਖਿਆ, ਸਰਪੰਚ ਸ਼੍ਰੀਮਤੀ ਨੀਲਮ ਰਾਣੀ ਸਰਹਾਲ ਮੁੰਡੀ, ਸੋਨੀ ਸਰਹਾਲ ਮੁੰਡੀ, ਪਰਮਜੀਤ ਕੋਟ ਗਰੇਵਾਲ, ਸੁੱਖਾ ਕੋਟ ਗਰੇਵਾਲ, ਦੀਪਾ ਬੜਾ ਪਿੰਡ, ਤਰਲੋਕ ਸਿੰਘ ਵਿਰਕ, ਮਾਸਟਰ ਸੋਢੀ ਰਾਮ, ਹਰਕਮਲ ਸਿੰਘ ਸਰਪੰਚ, ਮਿੰਟੂ ਫਲਪੋਤਾ ਤੋਂ ਇਲਾਵਾਂ ਸੈਂਕੜਿਆਂ ਦੀ ਗਿਣਤੀ ਵਿੱਚ ਪਿੰਡ ਵਾਸੀ  ਅਤੇ ਪੰਤਵੰਤੇ ਸੱਜਣ ਆਦਿ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬਲਾਚੌਰ ਦੇ ਵੱਖ-ਵੱਖ ਪਿੰਡਾਂ ਵਿੱਚ ਕਾਠਗੜ੍ਹ ਪੁਲਿਸ ਫੋਰਸ ਵੱਲੋਂ ਤੜਕਸਾਰ ਮਾਰੀ ਗਈ ਰੇਡ, ਇਲਾਕੇ ਵਿੱਚ ਮਚਿਆ ਹੜਕੰਪ
Next articleਆਈਡਬਲਿਊਏ (ਜੀ.ਬੀ.) ਨੇ ਯੂਕੇ ਵਿੱਚ ਜਨਮੇ ਬੱਚਿਆਂ ਲਈ ਨਵੇਂ ਇਮੀਗ੍ਰੇਸ਼ਨ ਸੁਰੱਖਿਆ ਪ੍ਰਬੰਧਾਂ ਦਾ ਕੀਤਾ ਸਵਾਗਤ, ਗ੍ਰੈਜੂਏਟ ਵੀਜ਼ਾ ਦੀ ਮਿਆਦ ਘਟਾਉਣ ਦਾ ਕੀਤਾ ਵਿਰੋਧ