ਸਮਾਜ ਵੀਕਲੀ ਯੂ ਕੇ
ਜਲੰਧਰ (ਹਰਭਜਨ ਸਾਂਪਲਾ 10/07/2026): ਚਾਨਣ ਰਾਮ ਸਾਂਪਲਾ ਚੈਰੀਟੇਬਲ ਹਸਪਤਾਲ (ਰਜਿ.) ਰਹਿਮਾਨਪੁਰ ਜਲੰਧਰ ਪੰਜਾਬ ਵੱਲੋਂ ਸਰਧਾਂਜਲੀ ਸਭਾ ਦਾ ਆਯੋਜਨ ਕੀਤਾ ਗਿਆ ਅਤੇ ਮਰਹੂਮ ਸ੍ਰੀ ਚੰਨਣ ਰਾਮ ਸਾਂਪਲਾ ਨੂੰ ਉਹਨਾਂ ਦੀ ਬਰਸੀ ਮੌਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਸ੍ਰੀ ਮੁਲਖ ਰਾਜ, ਪਰਸ ਰਾਮ ਸਾਂਪਲਾ ਆਦਿ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਸ਼੍ਰੀ ਭਗਤ ਰਾਮ ਸਾਂਪਲਾ ਅਤੇ ਉਨ੍ਹਾਂ ਦਾ ਪਰਿਵਾਰ ਆਪਣੇ ਪਿਤਾ ਸ਼੍ਰੀ ਚੰਨਣ ਰਾਮ ਸਾਂਪਲਾ ਦੀ ਯਾਦ ਵਿੱਚ ਪਿਛਲੇ 46 ਸਾਲਾਂ ਤੋਂ ਚੰਨਣ ਰਾਮ ਸਾਂਪਲਾ ਚੈਰੀਟੇਬਲ ਹਸਪਤਾਲ, ਰਹਿਮਾਨਪੁਰ ਜਲੰਧਰ ਨੂੰ ਬੜੀ ਸਫਲਤਾ ਨਾਲ ਚਲਾ ਰਿਹਾ ਹੈ। ਸਮੂਹ ਹਾਜ਼ਰੀਨ ਨੇ ਭਗਤ ਰਾਮ ਸਾਂਪਲਾ ਪਰਿਵਾਰ ਦਾ ਧੰਨਵਾਦ ਕੀਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly






