ਫਿਲੌਰ/ਅੱਪਰਾ, (ਸਮਾਜ ਵੀਕਲੀ) (ਦੀਪਾ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਪੋਲੋ ਸ਼ਾਹ ਜੀ, ਮਸਤ ਬਾਬਾ ਗਿਆਨ ਜੀ ਦੇ ਪਵਿੱਤਰ ਦਰਬਾਰ ਤੇ ਸਲਾਨਾ ਜੋੜ ਮੇਲਾ ਗੱਦੀ ਨਸ਼ੀਨ ਸਾਈ ਹੁਕਮ ਸ਼ਾਹ ਜੀ ਅਤੇ ਸਮੂਹ ਪ੍ਰਬੰਧਕ ਕਮੇਟੀ , ਸਵ. ਸੁਖਦੇਵ ਸਿੰਘ ਫੌਜੀ ( ਸੇਵਾਦਾਰ) ਅਤੇ ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬੜੀ ਧੂਮ ਧਾਮ ਤੇ ਸ਼ਾਨੋ ਸ਼ੌਕਤ ਨਾਲ ਪਿੰਡ ਮੱਤਫੱਲੂ ( ਜਲੰਧਰ) ਵਿਖੇ ਮਨਾਇਆ ਗਿਆ। ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਸਾਈ ਕੁਲਵੀਰ ਸ਼ਾਹ ਜੀ ਨੇ ਦੱਸਿਆ ਕਿ ਮੇਲੇ ਦੇ ਪਹਿਲੇ ਦਿਨ ਝੰਡੇ ਅਤੇ ਚਿਰਾਗ ਰੋਸ਼ਨ ਕੀਤੇ ਗਏ। ਉਸ ਤੋਂ ਅਗਲੇ ਦਿਨ ਸੂਫੀਆਨਾ ਮਹਫ਼ਿਲ ਦਾ ਆਗਾਜ਼ ਕੀਤਾ ਗਿਆ ਜਿਸ ਵਿਚ ਸੂਫੀ ਸਿੰਗਰ ਸਰਤਾਜ ਅਲੀ ਨੇ ਸੰਗਤਾਂ ਦਾ ਖੂਬ ਮਨੋਰੰਜਨ ਕੀਤਾ। ਵਿਰਾਸਤੀ ਨਕਾਲ ਪਾਰਟੀ ਨੇ ਆਪਣਾ ਨਕਲਾਂ ਦਾ ਪ੍ਰੋਗਰਾਮ ਪੇਸ਼ ਕੀਤਾ। ਇਸ ਖੂਬਸੂਰਤ ਮੁਬਾਰਕ ਮੌਕੇ ਤੇ ਸੁਖਵਿੰਦਰ ਸਿੰਘ ਲਾਡੀ, ਸੇਵਾ ਸਿੰਘ, ਰਾਮ ਮੂਰਤੀ, ਗੁਰਨਾਮ ਸਿੰਘ, ਪਲਵਿੰਦਰ ਸਿੰਘ ਦੁਸਾਂਝ ( ਉੱਘੇ ਸਮਾਜ ਸੇਵਕ) ਪ੍ਰੇਮ ਪਾਲ, ਰਵੀ ਸੋਡੀ, ਸਾਜਨ ਮੱਤਫੱਲੂ, ਪੰਕਜ ਨੀਰ, ਅਤੇ ਗੁਰਦਾਸ ਰਾਮ ਆਦਿ ਹਾਜ਼ਰ ਸਨ। ਸੰਗਤਾਂ ਵਾਸਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ, ਚਾਪ ਪਕੌੜੇ, ਆਈਸਕ੍ਰੀਮ ਤੇ ਲੰਗਰ ਅਟੁੱਟ ਚਲਾਏ ਗਏ। ਆਏ ਹੋਏ ਮਹਿਮਾਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






