HOME ਸੇਵਾਮੁਕਤ ਕਰਮਚਾਰੀ ਐਸੋਸੀਏਸ਼ਨ ਰਜਿ. ਦੀ ਮਾਸਿਕ ਮੀਟਿੰਗ ਵਿੱਚ ਸਮਾਜਿਕ ਮੁੱਦਿਆਂ ‘ਤੇ ਗੰਭੀਰ...

ਸੇਵਾਮੁਕਤ ਕਰਮਚਾਰੀ ਐਸੋਸੀਏਸ਼ਨ ਰਜਿ. ਦੀ ਮਾਸਿਕ ਮੀਟਿੰਗ ਵਿੱਚ ਸਮਾਜਿਕ ਮੁੱਦਿਆਂ ‘ਤੇ ਗੰਭੀਰ ਚਰਚਾ, ਸਮਾਜ ਸੇਵਾ ਨੂੰ ਪਹਿਲ ਦੇਣ ਦਾ ਲਿਆ ਸੰਕਲਪ

2
ਬਲਾਚੌਰ    (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) : ਸੇਵਾਮੁਕਤ ਕਰਮਚਾਰੀ ਐਸੋਸੀਏਸ਼ਨ ਰਜਿ. ਦੀ ਮਾਸਿਕ ਮੀਟਿੰਗ ਸੰਸਥਾ ਦੇ ਦਫ਼ਤਰ ਰੱਤੇਵਾਲ ਵਿਖੇ ਸੰਸਥਾ ਦੇ ਪ੍ਰਧਾਨ ਰਮੇਸ਼ ਕੁਮਾਰ ਅਤੇ ਸੰਸਥਾ ਦੇ ਸਰਪ੍ਰਸਤ ਅਸ਼ੋਕ ਬਾਠ ਰੱਤੇਵਾਲ ਦੀ ਪ੍ਰਧਾਨਗੀ ਹੇਠ ਆਯੋਜਿਤ ਹੋਈ। ਮੀਟਿੰਗ ਵਿੱਚ ਕਈ ਮਹੱਤਵਪੂਰਨ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਨ੍ਹਾਂ ਵਿੱਚ ਸਰਕਾਰ ਵੱਲੋਂ ਕਰਮਚਾਰੀਆਂ ਨੂੰ ਡੀ.ਏ. ਨਾ ਦੇਣ ਅਤੇ ਇਸ ਮਾਮਲੇ ਨੂੰ ਮਾਨਯੋਗ ਉੱਚ ਅਦਾਲਤਾਂ ਤੱਕ ਲੈ ਕੇ ਜਾ ਕੇ ਲਟਕਾਉਣ ਦੀ ਨੀਤੀ, ਕਰਮਚਾਰੀ ਵਿਰੋਧੀ ਰਵੱਈਆ, ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਖ਼ਰਾਬ ਸਥਿਤੀ, ਗੈਂਗਸਟਰਾਂ ਵੱਲੋਂ ਆਮ ਵਿਅਕਤੀ ਨੂੰ ਧਮਕੀਆਂ ਦੇ ਕੇ ਫਿਰੌਤੀ ਦੀ ਮੰਗ ਕਰਨਾ, ਨਸ਼ਾ, ਰਿਸ਼ਵਤਖੋਰੀ ਅਤੇ ਸ਼ਰੇਆਮ ਮਿਲਾਵਟਖੋਰੀ, ਵਿਸ਼ੇਸ਼ ਤੌਰ ‘ਤੇ ਖਾਣ-ਪੀਣ ਦੀਆਂ ਵਸਤੂਆਂ ਜਿਵੇਂ ਦੁੱਧ, ਦਹੀਂ, ਪਨੀਰ, ਮੱਖਣ, ਦਾਲਾਂ, ਸਬਜ਼ੀਆਂ, ਘਿਓ ਆਦਿ ਵਿੱਚ ਮਿਲਾਵਟ ਵਰਗੇ ਗੰਭੀਰ ਵਿਸ਼ਿਆਂ ‘ਤੇ ਵਿਸਤਾਰ ਨਾਲ ਚਰਚਾ ਕੀਤੀ ਗਈ। ਸਾਰੇ ਬੁਲਾਰਿਆਂ ਨੇ ਇਨ੍ਹਾਂ ਉਪਰੋਕਤ ਮੁੱਦਿਆਂ ‘ਤੇ ਬੇਬਾਕੀ ਨਾਲ ਆਪਣੇ ਵਿਚਾਰ ਰੱਖੇ। ਆਪਣੇ ਸੰਬੋਧਨ ਵਿੱਚ ਅਸ਼ੋਕ ਬਾਠ ਰੱਤੇਵਾਲ ਨੇ ਕਿਹਾ ਕਿ ਸੇਵਾਮੁਕਤੀ ਤੋਂ ਬਾਅਦ ਹਰੇਕ ਸੇਵਾਮੁਕਤ ਕਰਮਚਾਰੀ ਦਾ ਇਹ ਫ਼ਰਜ਼ ਬਣਦਾ ਹੈ ਕਿ ਲੰਮੀ ਸਮਾਜ ਸੇਵਾ ਤੋਂ ਬਾਅਦ ਹੁਣ ਆਪਣੇ ਸਮਾਜ ਵਿੱਚ ਚੱਲ ਰਹੀਆਂ ਕੁਰੀਤੀਆਂ ਨੂੰ ਦੂਰ ਕਰਨ ਲਈ ਅਜਿਹੀਆਂ ਸੰਸਥਾਵਾਂ ਬਣਾ ਕੇ ਲੋਕਾਂ ਨੂੰ ਸੰਗਠਿਤ ਕੀਤਾ ਜਾਵੇ ਅਤੇ ਨੁੱਕੜ ਮੀਟਿੰਗਾਂ, ਛੋਟੇ-ਛੋਟੇ ਮੁਫ਼ਤ ਮੈਡੀਕਲ ਚੈੱਕਅਪ ਕੈਂਪਾਂ, ਖੇਡ ਮੁਕਾਬਲਿਆਂ, ਨਸ਼ੇ ‘ਤੇ ਖੁੱਲ੍ਹੀ ਬਹਿਸ ਅਤੇ ਹੋਰ ਸਮਾਜ ਭਲਾਈ ਕਾਰਜਾਂ ਦੇ ਮਾਧਿਅਮ ਰਾਹੀਂ ਸਮਾਜ ਨੂੰ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਅਜਿਹੇ ਕਾਰਜਾਂ ਨੂੰ ਪਹਿਲ ਦੇ ਆਧਾਰ ‘ਤੇ ਕਰੇਗੀ। ਮੀਟਿੰਗ ਵਿੱਚ ਨਵੇਂ ਸੇਵਾਮੁਕਤ ਹੋਏ ਮੈਂਬਰਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਨ੍ਹਾਂ ਵਿੱਚ ਸਤਨਾਮ ਸਿੰਘ ਰਾਜੂ ਮਾਜਰਾ (ਸੇਵਾਮੁਕਤ ਡੀ.ਐਸ.ਪੀ.), ਲਾਲ ਚੰਦ ਬਜਾੜ ਅਤੇ ਵਿਜੇ ਕੁਮਾਰ ਜਲਾਲਪੁਰ ਸ਼ਾਮਲ ਸਨ। ਮੀਟਿੰਗ ਵਿੱਚ ਸਟੇਜ ਸਕੱਤਰ ਦੀ ਭੂਮਿਕਾ ਕ੍ਰਿਸ਼ਨ ਚੌਧਰੀ ਬਨਾਂ ਨੇ ਨਿਭਾਈ, ਜਦੋਂਕਿ ਪ੍ਰੋਗਰਾਮ ਦਾ ਆਯੋਜਨ  ਅਜੀਤ ਰਾਮ, ਦਫ਼ਤਰ ਸਕੱਤਰ ਵੱਲੋਂ ਕੀਤਾ ਗਿਆ। ਇਸ ਮੌਕੇ ਹਾਜ਼ਰ ਮੈਂਬਰਾਂ ਲਈ ਖਾਣ-ਪੀਣ ਦਾ ਉੱਤਮ ਪ੍ਰਬੰਧ ਵੀ ਕੀਤਾ ਗਿਆ।
ਮੀਟਿੰਗ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਸਤਨਾਮ ਸਿੰਘ ਰਾਜੂ ਮਾਜਰਾ, ਰਾਜ ਕੁਮਾਰ ਖਟਾਣਾ, ਬਨਾਰਸੀ ਦਾਸ ਜਲਾਲਪੁਰ, ਪ੍ਰਧਾਨ ਰਮੇਸ਼ ਕੁਮਾਰ, ਕ੍ਰਿਸ਼ਨ ਚੌਧਰੀ ਅਤੇ ਵਿਜੇ ਜਲਾਲਪੁਰ ਸ਼ਾਮਲ ਸਨ। ਇਸ ਮੌਕੇ ਰਾਜ ਕੁਮਾਰ ਸੋਭੂਵਾਲ ,  ਹਰਬੰਸ ਭੋਲੇਵਾਲ, ਕਾਬਲ ਸਿੰਘ ਚੇਚੀ ਨਿੱਘੀ, ਬਲਦੇਵ ਰਾਜ ਬਜਾੜ, ਸੁਖਦੇਵ ਉਧਨਵਾਲ, ਸੁਭਾਸ਼ ਬਾਠ ਰੱਤੇਵਾਲ ਸਮੇਤ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬਲਾਚੌਰ ਪੁਲਿਸ ਵੱਲੋਂ ਮੋਟਰਸਾਈਕਲ ਚੋਰ ਕਾਬੂ; ਚੋਰੀ ਦਾ ਸਪਲੈਂਡਰ ਮੋਟਰਸਾਈਕਲ ਬਰਾਮਦ
Next articleसामाजिक कार्य, धर्म परिवर्तन और एनजीओ