ਸਮਾਜ ਵੀਕਲੀ ਯੂ ਕੇ
ਸੰਦੀਪ ਸਿੰਘ ਬਖੋਪੀਰ: ਸਕੂਲ ਦੇ ਪ੍ਰਿੰਸੀਪਲ ਮੈਡਮ ਮਨਜੀਤ ਕੌਰ ਜੀ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸਕੂਲ ਦੇ ਹੋਣਹਾਰ ਵਿਦਿਆਰਥੀ ਜਪਕਿਰਤ ਸਿੰਘ ਨੇ ਬੀਤੇ ਦਿਨੀਂ ਸੰਗਰੂਰ ਵਿਖੇ ਹੋਏ 18ਵੇਂ ਓਪਨ ਰੈਫਰ ਸ਼ੂਟਿੰਗ ਮੁਕਾਬਲੇ ਵਿੱਚ ਭਾਗ ਲਿਆ ਜਿਸ ਵਿੱਚ ਏਅਰ ਪਿਸਟਲ ਅਤੇ ਏਅਰ ਰੈਫਲ ਸ਼ੂਟਿੰਗ ਮੁਕਾਬਲੇ ਵਿੱਚ ਕੁੱਲ 150 ਖਿਡਾਰੀ ਸ਼ਾਮਲ ਹੋਏ, ਜਿਨਾਂ ਵਿੱਚੋਂ 60 ਰੈਫਲਰ ਸ਼ੂਟਿੰਗ ਦੇ ਖਿਡਾਰੀਆਂ ਨਾਲ ਆਪਣੇ ਰਾਈਫਲ ਕੋਚ ਸਤਿਗੁਰ ਸਿੰਘ ਜੀ ਦੇ ਟੌਪ ਗੰਨ ਸ਼ੂਟਿੰਗ ਕਲੱਬ ਵਿੱਚੋਂ ਅਗਵਾਈ ਪ੍ਰਾਪਤ ਕਰਕੇ ਮੁਕਾਬਲਾ ਕਰਦੇ ਹੋਏ ਤੀਸਰਾ ਸਥਾਨ ਹਾਸਿਲ ਕੀਤਾ ।
ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ (ਦੇਹਰਾਦੂਨ) ਦੇ 315 ਵੇਂ ਓਪਨ ਇੰਡੀਆ ਟੂਰਨਾਮੈਂਟ ਵਿੱਚ 15 ਮਈ ਤੋਂ 23 ਮਈ 26 ਭਾਗ ਲਿਆ ਇਸ ਟੂਰਨਾਮੈਂਟ ਵਿੱਚ ਰਾਈਫਲ ਅਤੇ ਏਅਰ ਪਿਸਟਲ ਦੇ 280 ਖਿਡਾਰੀਆਂ ਨੇ ਭਾਗ ਲਿਆ ਜਪਕਿਰਤ ਵੱਲੋਂ ਆਪਣੀ ਕੈਟਾਗਰੀ ‘ਸਭ-ਯੂਥ’ ਵਿੱਚੋਂ ਪੰਜਵਾਂ ਅਤੇ ਦੂਸਰੀਆਂ ਵੱਖ-ਵੱਖ ਕੈਟਾਗਿਰੀਆਂ ਨੂੰ ਮਿਲਾ ਕੇ, ਪੂਰੇ ਟੂਰਨਾਮੈਂਟ ਵਿੱਚੋਂ ‘ਦਸਵਾਂ’ ਸਥਾਨ ਹਾਸਿਲ ਕੀਤਾ ।ਸਕੂਲ ਪਹੁੰਚਣ ਤੇ ਸਕੂਲ ਮੈਨੇਜਮੈਂਟ, ਅਤੇ ਪ੍ਰਿੰਸੀਪਲ ਮੈਡਮ ਮਨਜੀਤ ਕੌਰ ਜੀ ਸਕੂਲ ਦੇ ਡੀ.ਪੀ ਅਧਿਆਪਕ ਅਵਤਾਰ ਸਿੰਘ ਤਾਰੀ ਵੱਲੋਂ ਨਿੱਘਾ ਸਵਾਗਤ ਕਰਨ ਉਪਰੰਤ ਸਨਮਾਨਿਤ ਕੀਤਾ ਗਿਆ। ਮੌਕੇ ਉੱਤੇ ਪੰਜਾਬੀ ਅਧਿਆਪਕ ਸੰਦੀਪ ਸਿੰਘ, ਮੰਜੂ ਮੈਮ, ਰਜਨੀ ਮੈਮ, ਮਨੇਜਮੈਂਟ ਮੈਂਬਰ ਦਵਿੰਦਰ ਸਰ ਮੌਜੂਦ ਸਨ। ਸਕੂਲ ਚੇਅਰਮੈਨ ਬਾਬਾ ਕਿਰਪਾਲ ਸਿੰਘ ਜੀ, ਮੈਨੇਜਰ ਸਰਦਾਰ ਸਰਬਜੀਤ ਸਿੰਘ, ਪ੍ਰਬੰਧਕ ਡਰਾਇਕਟਰ ਡਾ: ਗੁਰਮੀਤ ਸਿੰਘ ਜੀ ਵੱਲੋਂ ਜਪਕਿਰਤ ਦੇ ਮਾਪਿਆਂ ਅਤੇ ਸਕੂਲ ਦੇ ਸਮੁੱਚੇ ਮਿਹਨਤੀ ਅਧਿਆਪਕਾਂ ਨੂੰ ਸ਼ੁਭਕਾਮਨਾਵਾਂ ਭੇਟ ਕੀਤੀਆਂ ਗਈਆਂ ਅਤੇ ਇਸ ਜੇਤੂ ਮੁਹਿੰਮ ਨੂੰ ਭਵਿੱਖ ਵਿੱਚ ਇਸੇ ਤਰ੍ਹਾਂ ਯਾਰੀ ਰੱਖਣ ਲਈ ਆਸ਼ੀਰਵਾਦ ਦਿੱਤਾ ਗਿਆ।







