HOME 18 ਲੱਖ ਨਰੇਗਾ ਮਜਦੂਰਾਂ ਤੇ ਮੁਲਾਜਮਾਂ ਦਾ ਭਵਿੱਖ ਹਨੇਰੇ ‘ਚ “ਵਿਕਸਤ ਭਾਰਤ...

18 ਲੱਖ ਨਰੇਗਾ ਮਜਦੂਰਾਂ ਤੇ ਮੁਲਾਜਮਾਂ ਦਾ ਭਵਿੱਖ ਹਨੇਰੇ ‘ਚ “ਵਿਕਸਤ ਭਾਰਤ ਜੀ ਰਾਮ ਜੀ ਯੋਜਨਾ ” ਤਹਿਤ :- ਕਾਮਰੇਡ ਵੀਰ ਸਿੰਘ ਕੰਮੇਆਣਾ

4
ਫ਼ਰੀਦਕੋਟ   (ਸਮਾਜ ਵੀਕਲੀ)   (ਸ਼ਿਵਨਾਥ) ਅੱਜ ਕਾਮਰੇਡ ਅਮੋਲਕ ਭਵਨ ਫ਼ਰੀਦਕੋਟ ਵਿਖੇ ਨਰੇਗਾ ਰੁਜ਼ਗਾਰ ਪ੍ਰਾਪਤ ਮਜਦੂਰ ਯੂਨੀਅਨ (ਰਜਿ) ਦੇ ਜ਼ਿਲਾ ਪ੍ਰਧਾਨ ਕਾਮਰੇਡ ਵੀਰ ਸਿੰਘ ਕੰਮੇਆਣਾ ਜੀ ਦੀ ਪ੍ਰਧਾਨਗੀ ਹੇਠ, ਇਕ ਵੱਖ-ਵੱਖ ਪਿੰਡਾਂ ਦੇ ਮੇਟਾਂ ਮੀਟਿੰਗ ਸੱਦੀ ਗਈ। ਜਿਸ ਵਿਚ ਬੋਲਦਿਆਂ ਦੱਸਿਆ ਕਿ ਕੇਂਦਰ ਸਰਕਾਰ ਵੱਲੋ “ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਰੰਟੀ ਯੋਜਨਾ” ਦਾ ਨਾਂ ਬਦਲ ਕੇ “ਵਿਕਸਤ ਭਾਰਤ ਜੀ ਰਾਮ ਜੀ ਸਕੀਮ” 1 ਜੁਲਾਈ ਤੋ ਲਾਗੂ ਕਰ ਦਿੱਤੀ ਗਈ। ਜੇਕਰ ਅਸੀ ਗਰੰਟੀ ਦਾ ਮਤਲਬ ਸਮਝਾਈਏ ਤਾਂ ਪੱਕਾ ਹੁੰਦਾ ਹੈ , ਪਰ ਸਕੀਮ ਦਾ ਮਤਲਬ ਕਦੇ ਵੀ ਬਦਲ ਸਕਦੀ ਹੈ , ਕਦੇ ਵੀ ਬੰਦ ਹੋ ਸਕਦੀ ਹੈ। ਜਿਸ ਕਰਕੇ ਲੱਗ ਰਿਹਾ ਹੈ ਕਿ ਪੰਜਾਬ ਦੇ 18 ਲੱਖ ਮਜਦੂਰਾਂ ਤੇ ਮੁਲਾਜ਼ਮਾਂ ਦਾ ਭਵਿੱਖ ਹਨੇਰੇ ‘ਚ ਹੈ। ਇਸ ਸਕੀਮ ਤਹਿਤ ਕੇਂਦਰ ਸਰਕਾਰ ਵੱਲੋ ਸੂਬਾ ਸਰਕਾਰ ਨੂੰ ਇਸ ਵਿੱਚ 40 ਫੀਸਦੀ ਹਿੱਸਾ ਪਾਉਣ ਲਈ ਕਿਹਾ ਗਿਆ ਹੈ। ਪੰਜਾਬ ਸਰਕਾਰ ਨੇ ਤਾਂ ਪਹਿਲਾ ਮੁਲਾਜਮਾਂ ਮਜਦੂਰਾਂ ਦੇ ਪੱਲੇ ਕੁਝ ਨਹੀ ਪਾਇਆ। ਇਸ ਤੋ ਬਾਅਦ ਨਰੇਗਾ ਦੇ ਸਲਾਹਕਾਰ ਕਾਮਰੇਡ ਬਲਕਾਰ ਸਿੰਘ ਸਹੋਤਾ ਨੇ ਦੱਸਿਆ ਕਿ ਬਹੁਤ ਸਾਰੇ ਪਿੰਡਾਂ ਵਿਚ ਨਰੇਗਾ ਮਜਦੂਰਾਂ ਦੇ ਬਹੁਤ ਸਾਰੇ ਗਰੰਟੀ ਵਾਲੇ ਕੰਮ ਸਰਕਾਰਾਂ ਨੇ ਬੰਦ ਕਰ ਦਿੱਤੇ , ਹੁਣ 125 ਦਿਨ ਰੁਜ਼ਗਾਰ ਵਿੱਚ ਏਨਾਂ ਸਾਡੇ ਮਜਦੂਰਾਂ ਨੂੰ 50 ਦਿਨ ਰੁਜ਼ਗਾਰ ਨਹੀ ਦੇਣਾ। ਇਹ ਗੱਲ 125 ਦਿਨ ਰੁਜ਼ਗਾਰ ਦੀ ਕਰ ਰਹੇ ਨੇ। ਪੰਜਾਬ ਅੰਦਰ ਨਰੇਗਾ ਮੁਲਾਜ਼ਮਾਂ ਨੂੰ ਤਕਰੀਬਨ ਛੇ ਮਹੀਨੇ ਤੋ ਤਨਖਾਹ ਨਹੀ ਮਿਲੀ। ਓਹ ਲਗਾਤਾਰ ਧਰਨੇ-ਪ੍ਰਦਰਸ਼ਨ ਕਰ ਰਹੇ ਨੇ। ਸਾਡਾ ਸਹਿਰ ਫ਼ਰੀਦਕੋਟ ਪਾਵਨ ਪਵਿੱਤਰ ਬਾਬਾ ਫ਼ਰੀਦ ਜੀ ਦੀ ਚਰਨ ਛੋਹ ਧਰਤੀ, ਜੋ ਗੰਦਗੀ ਦੇ ਢੇਰਾਂ ਨਾਲ ਭਰੀ ਪਈ ਹੈ। 18 -19 ਸਾਲਾਂ ਤੋ ਮੁਲਾਜ਼ਮ ਮਜਦੂਰ ਲਗਾਤਾਰ ਆਪਣੀ ਤਨਦੇਹੀ ਡਿਊਟੀ ਨਿਭਾ ਰਹੇ ਹਨ। ਪਰ ਦੇਖ ਕੇ ਵੀ ਸਰਕਾਰਾਂ ਨੇ ਚੁੱਪ ਵੱਟੀ ਹੋਈ ਹੈ। ਇਸ ਸਮੇ ਸੁਖਮੰਦਰ ਸਿੰਘ ਮੇਟ ਢੁੱਡੀ, ਗੁਰਪ੍ਰੀਤ ਕੌਰ ਮੇਟ, ਕੁਲਦੀਪ ਕੌਰ ਮੇਟ ਕੋਟਸੁਖੀਆ, ਅੰਜੂ ਕੌਰ ਮੇਟ ਰਾਜੋਵਾਲਾ, ਕਰਮਜੀਤ ਕੌਰ ਮੇਟ ਗੋਲੇਵਾਲਾ, ਕਮਲਦੀਪ ਕੌਰ ਮੇਟ ਗੋਲੇਵਾਲਾ, ਤਰਲੋਕ ਸਿੰਘ ਰਾਜੋਵਾਲਾ, ਲਵਪ੍ਰੀਤ ਕੌਰ ਮੇਟ ਪਿਪਲੀ ਆਦਿ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleSocial Work, Conversions and NGO’s
Next articleSewer deaths cross 100 mark this year but government remains silent