HOME DR Ambedkar International School ਦੀ ਬਿਲਡਿੰਗ ਸ਼ੁਰੂ ਕਰਨ ਲਈ ਅਤੇ ਨਾਲ ਲਗਦੀ...

DR Ambedkar International School ਦੀ ਬਿਲਡਿੰਗ ਸ਼ੁਰੂ ਕਰਨ ਲਈ ਅਤੇ ਨਾਲ ਲਗਦੀ ਜ਼ਮੀਨ ਖਰੀਦਣ ਵਾਸਤੇ ਅਪੀਲ

2

ਸਮਾਜ ਵੀਕਲੀ ਯੂ ਕੇ

ਫਗਵਾੜਾ-  ਸਾਰੇ ਹੀ ਸਤਿਕਾਰ ਯੋਗ ਸਾਥੀਓ ਜਿਵੇਂ ਆਪ ਸੱਭ ਨੂੰ ਪਤਾ ਹੀ ਹੈ ਕਿ ਫਗਵਾੜਾ ਵਿੱਖੇ ਸਮਾਜ ਦੀ ਆਉਣ ਵਾਲ਼ੀ ਪੀੜੀ ਦੀ foundation (ਨੀਂਹ) ਮਜ਼ਬੂਤ ਬਣਾਉਣ ਦੇ ਮਕਸਦ ਨਾਲ ਸਮਾਜ ਦੇ ਗਰੀਬ ਬੱਚਿਆਂ ਨੂੰ ਫ੍ਰੀ ਅਤੇ ਉੱਚੀ ਸਿੱਖਿਆ ਦੇਣ ਲਈ ਸਕੂਲ ਸ਼ੁਰੂ ਕਰਨ ਦਾ ਉਪਰਾਲਾ ਕੀਤਾ ਹੈ ਜਿਸ ਦੀ ਜ਼ਮੀਨ ਟਰੱਸਟ ਦੇ ਨਾਮ ਤੇ ਲੈਅ ਚੁਕੇ ਹਾਂ ਅਤੇ ਹੁਣ ਬਿਲਡਿੰਗ ਸ਼ੁਰੂ ਕਰਨ ਲਈ-
(1) ਨਕਸ਼ਾ ਪਾਸ ਕਰਵਾਉਣ ਲਈ,
(2) CLU (ਚੇਂਜ ਆਫ ਲੈਂਡ) ਕਰਵਉਣ ਲਈ
(3) ਸਕੂਲ ਦੀ ਬਿਲਡਿੰਗ ਬਣਾਉਣ ਲਈ
(4) ਨਾਲ ਲੱਗਦੀ ਹੋਰ ਜ਼ਮੀਨ ਖ਼ਰੀਦਣ ਵਾਸਤੇ,

ਇਹ ਸੱਭ ਕਰਨ ਲਈ 2 ਕਰੋੜ ਦੇ ਕਰੀਬ ਰੁਪਏ ਦੀ ਜ਼ਰੂਰਤ ਹੈ (ਘਬਰਾਓ ਨਹੀਂ) ਜਿੰਨੀ ਸਾਡੀ ਗਿਣਤੀ ਹੈ ਇਸ ਨੇਕ ਕੰਮ ਲਈ ਇਹ 2 ਕਰੋੜ ਕੁੱਝ ਵੀ ਨਹੀਂ ਅਗਰ ਹਰ ਸਾਥੀ ਆਪਣੀ ਗੁੰਜਾਇਸ਼ ਅਨੁਸਾਰ 50000 ਜਾਂ ਸਿਰਫ 20000 (ਵੀਹ ਹਜਾਰ) ਰੁਪਏ ਦਾ ਵੀ ਸਹਿਯੋਗ ਕਰੇ ਤਾਂ ਸਕੂਲ ਬਨਾਉਣ ‘ਚ ਕੋਈ ਪ੍ਰੇਸ਼ਾਨੀ ਨਹੀਂ ਆਵੇ ਗੀ, ਪਰ ਇਹ ਸੱਭ ਤੁਸੀ ਸਮਾਜ ਦੀ ਤਰਕੀ ਅਤੇ ਡਾ. ਅੰਬੇਡਕਰ ਜੀ ਦੇ ਮਿਸ਼ਨ ਲਈ ਕਿੰਨੇ ਸਮਰਪਿਤ ਹੋ ਇਸ ਗੱਲ ਤੇ ਨਿਰਭਰ ਕਰਦਾ ਹੈਂ ਸੋ ਤੁਸੀਂ ਸੱਭ ਸਾਥੀ ਜਿੰਨਾ ਤੋ ਅਸੀਂ ਇਸ ਨੇਕ ਉਪਰਾਲੇ ਲਈ ਆਸ ਅਤੇ ਉਮੀਦ ਰੱਖੀ ਹੈ ਉਸ ਉਮੀਦ ਨੂੰ ਨਹੀ ਤੋੜੋ ਗੇ, ਜਿੰਨਾ ਹੋ ਸਕੇ ਜਲਦ ਤੋਂ ਜਲਦ ਤੁਸੀਂ ਆਪਣੀ ਨੇਕ ਕਮਾਈ ਚੋ ਡਾ.ਅੰਬੇਡਕਰ ਜੀ ਦੇ ਮਿਸ਼ਨ ਅਤੇ ਆਪਣੇ ਸਮਾਜ ਦੀ ਆਉਣ ਵਾਲੀ ਪੀੜੀ ਦੀ ਮਜ਼ਬੂਤ ਨੀਂਹ ਵਾਸਤੇ ਬਣਨ ਜਾ ਰਹੇ ਸਕੂਲ ਵਾਸਤੇ ਜਰੂਰ ਦਾਨ ਕਰੋ ਅਤੇ ਟਰੱਸਟ ਨਾਲ ਜਲਦ ਤੋਂ ਜਲਦ ਸੰਪਰਕ ਕਰੋ ਤਾਂ ਜ਼ੋ ਅਸੀਂ ਉਨ੍ਹਾਂ ਨੂੰ Receive ਰਸੀਦ ਦੇ ਸਕੀਏ.

ਬੇਨਤੀ ਕਰਤਾ ==
DR AMBEDKAR TRUST FOR EDUCATION & LEARNING
9888458331 – 9815803616 – 9915286386 – 9815829370 – 9815412119

Previous articleਪਿੰਡ ਰੈਲਮਾਜਰਾ ਦੇ ਉੱਘੇ ਸਮਾਜ ਸੇਵੀ ਅਤੇ ਗਰੀਬਾਂ ਦੇ ਮਸੀਹਾ ਗੱਜਣ ਸਿੰਘ ਚੌਹਾਨ ਬਣੇ ‘ਪੰਜਾਬ ਬਾਜ਼ੀਗਰ ਸਭਾ’ ਦੇ ਪ੍ਰਧਾਨ, ਇਲਾਕੇ ਵਿੱਚ ਖੁਸ਼ੀ ਦੀ ਲਹਿਰ