HOME ਸਤੁੰਨਲ ਵਿਗੜਨ ਨਾਲ ਬਲੈਰੋ ਪਿੱਕਅਪ ਗੱਡੀ ਸੜਕ ਦੇ ਵਿਚਕਾਰ ਪਲਟੀ, ਜਾਨੀ ਨੁਕਸਾਨ...

ਸਤੁੰਨਲ ਵਿਗੜਨ ਨਾਲ ਬਲੈਰੋ ਪਿੱਕਅਪ ਗੱਡੀ ਸੜਕ ਦੇ ਵਿਚਕਾਰ ਪਲਟੀ, ਜਾਨੀ ਨੁਕਸਾਨ ਦਾ ਬਚਾ ਗੱਡੀ ਨੁਕਸਾਨੀ ਗਈ

5
ਬਲਾਚੌਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਨੇੜੇ ਪਨਿਆਲੀ (ਟੋਲ ਪਲਾਜ਼ਾ ਬੱਛੂਆਂ ) ਕੋਲ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਹਗੀਰ ਤੋਂ ਸੂਚਨਾ ਪ੍ਰਾਪਤ ਹੋਈ ਸੀ ਕਿ ਐਕਸੀਡੈਂਟ ਹੋ ਗਿਆ ਹੈ ਤਾਂ ਉਹਨਾਂ ਨੇ ਤਰੁੰਤ ਜਾ ਕੇ ਦੇਖਿਆ ਕਿ ਇੱਕ ਬਲੈਰੋ ਪਿੱਕਅਪ ਗੱਡੀ ਜਿਸ ਦਾ ਨੰਬਰ ਪੀ ਬੀ 12ਵਾਈ 0742 ਜਿਸਨੂੰ ਕਿ ਪ੍ਰਕਾਸ਼ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਮਾਜਰੀ,ਰੋਪੜ੍ਹ  ਚਲਾ ਰਿਹਾ ਸੀ ਜੋ ਕਿ ਰੋਪੜ੍ਹ ਤੌ ਬਲਾਚੌਰ ਸਾਈਡ ਆਪਣੀ ਗੱਡੀ ਵਿੱਚ ਲੱਕੜ ਲੋਡ ਕਰਕੇ ਲਿਜਾ  ਰਿਹਾ ਸੀ ਜਦੋਂ ਇਹ ਗੱਡੀ  ਪਨਿਆਲੀ ਨਜ਼ਦੀਕ ਪਹੁੰਚੀ ਤਾਂ ਅਚਾਨਕ ਗੱਡੀ ਸੰਤੁਲਨ ਵਿਗੜ ਗਿਆ ਜਿਸ ਨਾਲ ਇਹ ਗੱਡੀ ਸੜਕ ਦੇ ਵਿਚਕਾਰ  ਪਲਟ ਗਈ ਅਤੇ ਇਸ ਵਿੱਚ ਲੱਦੀ ਲੱਕੜ ਸੜਕ ਦੇ ਵਿਚਕਾਰ ਖਿੱਲਰ ਗਈ ਜਿਸ ਨਾਲ ਗੱਡੀ ਨੁਕਸਾਨੀ ਗਈ ਅਤੇ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ ਐਸ ਐਸ ਐਫ ਟੀਮ ਦੇ ਇੰਚਾਰਜ ਵਲੋਂ ਨੈਸ਼ਨਲ ਹਾਈਵੇ ਅਥਾਰਟੀ ਦੀ ਰਿਕਵਰੀ  ਦੀ ਮਦਦ ਨਾਲ ਗੱਡੀ ਨੂੰ ਸਿੱਧਾ ਕਰਵਾਕੇ ਸਾਈਡ ਕਰਵਾਇਆ ਗਿਆ ਅਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਬਹਾਲ ਚਲਾਇਆ ਗਿਆ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬਲਾਚੌਰ ਕੈਂਟਰ ਯੂਨੀਅਨ ਵੱਲੋਂ ਬ੍ਰਿਗੇਡੀਅਰ ਰਾਜ ਕੁਮਾਰ ਨੂੰ ਪੂਰਨ ਸਮਰਥਨ ਦਾ ਐਲਾਨ
Next articleਨਿੱਝਰ ਕਤਲ ਕੇਸ ਵਿੱਚ ਲਾਰੈਂਸ ਬਿਸ਼ਨੋਈ ‘ਤੇ ਦੋਸ਼, ਅਮਰੀਕਾ ਨੇ ਗੋਲਡੀ ਬਰਾੜ ‘ਤੇ 50,000 ਡਾਲਰ ਦਾ ਇਨਾਮ ਰੱਖਿਆ