HOME ਮਨਦੀਪ ਕੌਸ਼ਲ ਨੇ ਨਵੇਂ ਜ਼ਿਲ੍ਹਾ ਖੇਡ ਅਫਸਰ ਲੁਧਿਆਣਾ ਵਜੋਂ ਅਹੁਦਾ ਸੰਭਾਲਿਆ

ਮਨਦੀਪ ਕੌਸ਼ਲ ਨੇ ਨਵੇਂ ਜ਼ਿਲ੍ਹਾ ਖੇਡ ਅਫਸਰ ਲੁਧਿਆਣਾ ਵਜੋਂ ਅਹੁਦਾ ਸੰਭਾਲਿਆ

5

ਕੋਚਾਂ ਨੇ ਜ਼ਿਲ੍ਹਾ ਖੇਡ ਅਫਸਰਾਂ ਨੂੰ ਦਿੱਤੀ ਸਵਾਗਤੀ ਅਤੇ ਵਿਦਾਇਗੀ ਪਾਰਟੀ 

ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਪੰਜਾਬ ਖੇਡ ਵਿਭਾਗ ਨੇ ਮਨਦੀਪ ਕੌਸ਼ਲ ਨੂੰ ਨਵੇਂ ਜ਼ਿਲ੍ਹਾ ਖੇਡ ਅਫਸਰ ਵਜੋਂ ਲੁਧਿਆਣਾ ਖੇਡ ਵਿਭਾਗ ਦੀ ਜ਼ਿੰਮੇਵਾਰੀ ਸੰਭਾਲੀ ਹੈ । ਮਨਦੀਪ ਕੌਸ਼ਲ ਨੇ ਅੱਜ ਜ਼ਿਲ੍ਹਾ ਖੇਡ ਅਫਸਰ ਵਜੋਂ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਜੁਆਇੰਨ ਕੀਤਾ।   ਇਸ ਮੌਕੇ ਪੰਜਾਬ ਖੇਡ ਵਿਭਾਗ ਦੇ ਵੱਖ-ਵੱਖ ਖੇਡਾਂ ਨਾਲ ਸੰਬੰਧਿਤ ਕੋਚਾਂ ਨੇ ਜਿੱਥੇ ਪੁਰਾਣੇ ਜ਼ਿਲ੍ਹਾ ਖੇਡ ਅਫਸਰ ਕੁਲਦੀਪ ਚੁੱਗ ਨੂੰ ਉਹਨਾਂ ਦੀ ਜ਼ਿਲ੍ਹਾ ਮਲੇਰਕੋਟਲਾ ਵਿਖੇ ਬਦਲੀ ਹੋਣ ਤੇ ਵਿਦਾਇਗੀ ਪਾਰਟੀ ਦਿੱਤੀ ਉਥੇ ਨਵੇਂ ਖੇਡ ਅਫਸਰ ਮਨਦੀਪ ਕੌਸ਼ਲ ਦੀ ਆਮਦ ਤੇ ਉਹਨਾਂ ਦਾ ਨਿੱਘਾ ਸਵਾਗਤ ਵੀ ਕੀਤਾ।ਇਸ ਮੌਕੇ ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਅਤੇ ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਗਰੂਪ ਸਿੰਘ ਜਰਖੜ ਅਤੇ ਹੋਰ ਪ੍ਰਬੰਧਕਾਂ ਨੇ ਨਵੇਂ ਖੇਡ ਜ਼ਿਲ੍ਹਾ ਅਫਸਰ ਮਨਦੀਪ ਕੌਸ਼ਲ ਨੂੰ ਬੁੱਕੇ ਦੇ ਕੇ ਉਹਨਾਂ ਦੀ ਆਮਦ ਨੂੰ ਜੀ ਆਇਆਂ ਆਖਿਆ,  ਅਤੇ ਪੁਰਾਣੇ ਖੇਡ ਅਫਸਰ ਕੁਲਦੀਪ ਚੁੱਗ ਦੀਆਂ ਜ਼ਿਲ੍ਹਾ ਲੁਧਿਆਣਾ ਨੂੰ ਦਿੱਤੀਆਂ ਖੇਡ ਸੇਵਾਵਾਂ ਦੀ ਸ਼ਲਾਘਾ ਕੀਤੀ । ਇਸ ਮੌਕੇ ਲੁਧਿਆਣਾ ਜ਼ਿਲ੍ਹੇ ਦੇ ਵੱਖ-ਵੱਖ ਖੇਡਾਂ ਨਾਲ ਸੰਬੰਧਿਤ ਕੋਚਾਂ ਨੇ ਦੋਹਾਂ ਅਫਸਰ ਸਾਹਿਬਾਨਾਂ ਦੇ ਮਾਣ ਸਨਮਾਨ ਵਿੱਚ ਦੁਪਹਿਰ ਦੇ ਖਾਣੇ ਦਾ ਵੀ ਪ੍ਰਬੰਧ ਕੀਤਾ। ਇਸ ਮੌਕੇ ਅਜੀਤਪਾਲ ਸਿੰਘ ਸੁਪਰਵਾਈਜ਼ਰ ਨਰਸਰੀ, ਸੀਨੀਅਰ ਕੋਚ ਸੰਜੀਵ ਕੁਮਾਰ ਸੋਨੂੰ, ਗੁਰਸਤਿੰਦਰ ਸਿੰਘ ਪ੍ਰਗਟ ਜਰਖੜ ਹਾਕੀ ਅਕੈਡਮੀ, ਕੋਚ ਗੁਰਜੀਤ ਸਿੰਘ, ਹਰਮੀਤ ਸਿੰਘ ਜਰਖੜ, ਇਕਵਿੰਦਰ ਕੌਰ ਕੋਚ ਮੁੰਡੀਆਂ ਹਾਕੀ ਸੈਂਟਰ, ਜ਼ਿਲ੍ਹੇ ਦੇ ਹੋਰ ਸਮੂਹ ਪ੍ਰਬੰਧਕ ਅਤੇ ਖੇਡ ਵਿਭਾਗ ਸਟਾਫ਼ ਦੇ ਮੈਂਬਰ ਹਾਜ਼ਰ ਸਨ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕੁਲਬੀਰ ਸਿੰਘ ਖੈੜਾ ਕਾਂਗਰਸ ਕਿਸਾਨ ਸੈੱਲ ਦੇ ਜਿਲ੍ਹਾ ਪ੍ਰਧਾਨ ਨਿਯੁਕਤ
Next articleSAMAJ WEEKLY = 08/07/2026