ਕੋਚਾ ਨੇ ਜਿਲਾ ਖੇਡ ਅਫਸਰਾਂ ਨੂੰ ਦਿੱਤੀ ਸਵਾਗਤੀ ਅਤੇ ਵਿਦਾਇਗੀ ਪਾਰਟੀ
ਲੁਧਿਆਣਾ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪੰਜਾਬ ਖੇਡ ਵਿਭਾਗ ਨੇ ਮਨਦੀਪ ਕੌਸ਼ਲ ਨੂੰ ਨਵੇਂ ਜਿਲ੍ਹਾ ਖੇਡ ਅਫਸਰ ਵਜੋਂ ਲੁਧਿਆਣਾ ਖੇਡ ਵਿਭਾਗ ਦੀ ਜਿੰਮੇਵਾਰੀ ਸੰਭਾਲੀ ਹੈ । ਮਨਦੀਪ ਕੌਸ਼ਲ ਨੇ ਅੱਜ ਜਿਲ੍ਹਾ ਖੇਡ ਅਫਸਰ ਵਜੋਂ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਜੁਆਇੰਨ ਕੀਤਾ।ਇਸ ਮੌਕੇ ਪੰਜਾਬ ਖੇਡ ਵਿਭਾਗ ਦੇ ਵੱਖ-ਵੱਖ ਖੇਡਾਂ ਨਾਲ ਸਬੰਧਿਤ ਕੋਚਾਂ ਨੇ ਜਿੱਥੇ ਪੁਰਾਣੇ ਜਿਲ੍ਹਾ ਖੇਡ ਅਫਸਰ ਕੁਲਦੀਪ ਚੁੱਗ ਨੂੰ ਉਹਨਾਂ ਦੀ ਜਿਲਾ ਮਲੇਰਕੋਟਲਾ ਵਿਖੇ ਬਦਲੀ ਹੋਣ ਤੇ ਵਿਦਾਇਗੀ ਪਾਰਟੀ ਦਿੱਤੀ ਉਥੇ ਨਵੇਂ ਖੇਡ ਅਫਸਰ ਮਨਦੀਪ ਕੌਸ਼ਲ ਦੀ ਆਮਦ ਤੇ ਉਹਨਾਂ ਦਾ ਨਿੱਘਾ ਸਵਾਗਤ ਵੀ ਕੀਤਾ।ਇਸ ਮੌਕੇ ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਅਤੇ ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਗਰੂਪ ਸਿੰਘ ਜਰਖੜ ਅਤੇ ਹੋਰ ਪ੍ਰਬੰਧਕਾਂ ਨੇ ਨਵੇਂ ਖੇਡ ਜਿਲ੍ਹਾ ਅਫਸਰ ਮਨਦੀਪ ਕੌਸ਼ਲ ਨੂੰ ਬੁੱਕੇ ਦੇਕੇ ਉਹਨਾਂ ਦੀ ਆਮਦ ਨੂੰ ਜੀ ਆਇਆ ਆਖਿਆ, ਅਤੇ ਪੁਰਾਣੇ ਖੇਡ ਅਫਸਰ ਕੁਲਦੀਪ ਚੁੱਗ ਦੀਆਂ ਜਿਲਾ ਲੁਧਿਆਣਾ ਨੂੰ ਦਿੱਤੀਆਂ ਖੇਡ ਸੇਵਾਵਾਂ ਦੀ ਸਲਾਘਾ ਕੀਤੀ । ਇਸ ਮੌਕੇ ਲੁਧਿਆਣਾ ਜਿਲੇ ਦੇ ਵੱਖ ਵੱਖ ਖੇਡਾਂ ਨਾਲ ਸਬੰਧਤ ਕੋਚਾਂ ਨੇ ਦੋਹਾਂ ਅਫਸਰ ਸਾਹਿਬਾਨਾ ਦੇ ਮਾਣ ਸਨਮਾਨ ਵਿੱਚ ਦੁਪਹਿਰ ਦੇ ਖਾਣੇ ਦਾ ਵੀ ਪ੍ਰਬੰਧ ਕੀਤਾ। ਇਸ ਮੌਕੇ ਅਜੀਤਪਾਲ ਸਿੰਘ ਸੁਪਰਵਾਈਜ਼ਰ ਨਰਸਰੀ ,ਸੀਨੀਅਰ ਕੋਚ ਸੰਜੀਵ ਕੁਮਾਰ ਸੋਨੂ , ਗੁਰ ਸਤਿੰਦਰ ਸਿੰਘ ਪ੍ਰਗਟ ਜਰਖੜ ਹਾਕੀ ਅਕੈਡਮੀ, ਕੋਚ ਗੁਰਜੀਤ ਸਿੰਘ,ਹਰਮੀਤ ਸਿੰਘ ਜਰਖੜ, ਇਕਵਿੰਦਰ ਕੌਰ ਕੋਚ ਮੁੰਡੀਆਂ ਹਾਕੀ ਸੈਂਟਰ,ਅਤੇ ਜਿਲੇ ਦੇ ਹੋਰ ਸਮੂਹ ਪ੍ਰਬੰਧਕ ਅਤੇ ਖੇਡ ਵਿਭਾਗ ਸਟਾਫ ਦੇ ਮੈਂਬਰ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






