(ਸਮਾਜ ਵੀਕਲੀ)
ਤੇਰੇ ਦਰ ਦੀ ਮਿੱਟੀ ਨੂੰ ਮੈਂ ਸੁਰਮਾ ਬਣਾ ਲਿਆ,
ਆਪਣੀਆਂ ਅੱਖਾਂ ਦਾ ਹਰ ਇੱਕ ਖ਼ੁਆਬ ਮਿਟਾ ਲਿਆ।
ਤੇਰੇ ਇਸ਼ਕ਼ ਨੇ ਰੂਹ ਨੂੰ ਐਸਾ ਨੂਰ ਬਖ਼ਸ਼ ਦਿੱਤਾ,
ਹਰ ਧੜਕਣ ਨੂੰ ਤੇਰਾ ਨਾਮ ਬਣਾ ਲਿਆ।
ਮੈਂ ਸਜਦੇ ਨਹੀਂ ਗਿਣੇ, ਮੈਂ ਹੰਝੂ ਨਹੀਂ ਗਿਣੇ,
ਤੇਰੀ ਰਜ਼ਾ ਨੂੰ ਹੀ ਆਪਣਾ ਕਲਾਮ ਬਣਾ ਲਿਆ।
ਨਾ ਤਖ਼ਤ ਦੀ ਖ਼ਾਹਿਸ਼, ਨਾ ਤਾਜ ਦੀ ਆਰਜ਼ੂ ਰਹੀ,
ਤੇਰੀ ਇੱਕ ਝਲਕ ਨੂੰ ਹੀ ਇਨਾਮ ਬਣਾ ਲਿਆ।
ਜਿਸ ਦਿਨ ਅਨਾ ਦਾ ਆਖ਼ਰੀ ਪਰਦਾ ਵੀ ਢਹਿ ਗਿਆ,
ਉਸ ਦਿਨ ਆਪਣੇ ਆਪ ਨੂੰ ਤੇਰਾ ਗੁਲਾਮ ਬਣਾ ਲਿਆ।
‘ਵੀਰਪਾਲ’ ਤੇਰੇ ਇਸ਼ਕ਼ ਵਿੱਚ ਆਪਣਾ ਨਾਮ ਵੀ ਭੁੱਲ ਗਈ,
ਹਰ ਸਾਹ ਨੂੰ ਤੇਰਾ ਪੈਗ਼ਾਮ ਬਣਾ ਲਿਆ।
ਵੀਰਪਾਲ ਭੱਠਲ






