HOME ‘ਪੰਜਾਬ 95’ (ਸਤਲੁਜ) ਫਿਲਮ ਸਿਰਫ਼ ਮਨੋਰੰਜਨ ਨਹੀਂ, ਸਗੋਂ ਪੰਜਾਬ ਦੇ ਸੱਚੇ ਇਤਿਹਾਸ...

‘ਪੰਜਾਬ 95’ (ਸਤਲੁਜ) ਫਿਲਮ ਸਿਰਫ਼ ਮਨੋਰੰਜਨ ਨਹੀਂ, ਸਗੋਂ ਪੰਜਾਬ ਦੇ ਸੱਚੇ ਇਤਿਹਾਸ ਦਾ ਦਸਤਾਵੇਜ਼: ਡਾ. ਗੁਰਪ੍ਰੀਤ ਕੌਰ ਥਿਆੜਾ

2
ਡਾ. ਗੁਰਪ੍ਰੀਤ ਕੌਰ ਥਿਆੜਾ
ਨਵਾਂਸ਼ਹਿਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ): ਪ੍ਰਸਿੱਧ ਸਮਾਜਿਕ ਸ਼ਖਸੀਅਤ ਡਾਕਟਰ ਗੁਰਪ੍ਰੀਤ ਕੌਰ ਥਿਆੜਾ ਨਵਾਂਸ਼ਹਿਰ ਨੇ ਚਰਚਿਤ ਫਿਲਮ ‘ਪੰਜਾਬ 95’ (ਸਤਲੁਜ) ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਚਾਰ ਸਾਲ ਰੁਕਣ ਤੋਂ ਬਾਅਦ ਹੁਣ ਇਹ ਫਿਲਮ ਸਾਡੇ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਸਵਾਲ ਸਿਰਫ਼ ਇੱਕ ਫਿਲਮ ਦਾ ਨਹੀਂ ਹੈ, ਸਗੋਂ ਸਵਾਲ ਉਸ ਇਤਿਹਾਸ ਦਾ ਹੈ ਜਿਸ ਨੂੰ ਜਾਣਨਾ ਅਤੇ ਸਮਝਣਾ ਹਰ ਪੰਜਾਬੀ ਦੀ ਨੈਤਿਕ ਜ਼ਿੰਮੇਵਾਰੀ ਹੈ। ਇਹ ਫਿਲਮ ਮਹਾਨ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਦੀ ਜ਼ਿੰਦਗੀ, ਉਨ੍ਹਾਂ ਦੀ ਸੱਚ ਦੀ ਲੜਾਈ ਅਤੇ ਅਦਾਲਤੀ ਸੰਘਰਸ਼ ‘ਤੇ ਆਧਾਰਿਤ ਹੈ। ਇਹ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਬਲਕਿ 1995 ਦੇ ਉਸ ਦੌਰ ਦੀ ਯਾਦ ਹੈ ਜਿਸ ਨੇ ਪੂਰੇ ਪੰਜਾਬ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਡਾ. ਥਿਆੜਾ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਦੀ ਵਿਚਾਰਧਾਰਾ ਵੱਖਰੀ ਹੋ ਸਕਦੀ ਹੈ, ਪਰ ਆਪਣੇ ਇਤਿਹਾਸ ਨੂੰ ਜਾਣਨ ਅਤੇ ਸਮਝਣ ਦਾ ਹੱਕ ਕਿਸੇ ਵੀ ਇਨਸਾਨ ਤੋਂ ਖੋਹਿਆ ਨਹੀਂ ਜਾ ਸਕਦਾ। ਉਨ੍ਹਾਂ ਸਮੂਹ ਪੰਜਾਬੀਆਂ, ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਉਹ ਇਸ ਫਿਲਮ ਨੂੰ ਜ਼ਰੂਰ ਦੇਖਣ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਆਪਣੇ ਇਤਿਹਾਸ ਨੂੰ ਕਿਤਾਬਾਂ, ਦਸਤਾਵੇਜ਼ਾਂ ਅਤੇ ਅਜਿਹੀਆਂ ਸੱਚੀਆਂ ਫਿਲਮਾਂ ਰਾਹੀਂ ਸਮਝਣਾ ਚਾਹੀਦਾ ਹੈ, ਉਸ ਬਾਰੇ ਸਵਾਲ ਪੁੱਛਣੇ ਚਾਹੀਦੇ ਹਨ ਅਤੇ ਆਪਣੇ ਅਸਲ ਇਤਿਹਾਸ ਦੀ ਪਛਾਣ ਕਰਨੀ ਚਾਹੀਦੀ ਹੈ। ਉਨ੍ਹਾਂ ਅਖੀਰ ਵਿੱਚ ਆਖਿਆ ਕਿ ਜਿਹੜੀ ਕੌਮ ਆਪਣੇ ਇਤਿਹਾਸ ਤੋਂ ਚੰਗੀ ਤਰ੍ਹਾਂ ਵਾਕਫ਼ ਹੁੰਦੀ ਹੈ, ਉਸ ਨੂੰ ਕੋਈ ਵੀ ਤਾਕਤ ਕਦੇ ਗੁੰਮਰਾਹ ਨਹੀਂ ਕਰ ਸਕਦੀ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleThe Bharat Scouts and Guides Successfully Conducted a Seven-Day Training Camp
Next articleਨੋਬਲ ਫਾਊਂਡੇਸ਼ਨ ਅਤੇ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸਹਿਯੋਗ ਨਾਲ, ਮੋਤੀ ਨਗਰ ਭਗਤ ਸਿੰਘ ਕਲੋਨੀ ਵਿਖੇ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ