HOME ਕਾਂਗਰਸ ਨੂੰ ਮਜ਼ਬੂਤ ਕਰਨ ਲਈ ਚਰਨਜੀਤ ਸਿੰਘ ਚੰਨੀ ਨੂੰ 2027 ਲਈ ਸੀ...

ਕਾਂਗਰਸ ਨੂੰ ਮਜ਼ਬੂਤ ਕਰਨ ਲਈ ਚਰਨਜੀਤ ਸਿੰਘ ਚੰਨੀ ਨੂੰ 2027 ਲਈ ਸੀ ਐਮ ਚਿਹਰਾ ਐਲਾਨਣਾ ਸਮੇਂ ਦੀ ਮੁੱਖ ਮੰਗ: ਵਿੱਕੀ ਚੌਧਰੀ ਕਾਠਗੜ੍ਹ

2
ਵਿੱਕੀ ਚੌਧਰੀ ਕਾਠਗੜ੍ਹ
ਨਵਾਂਸ਼ਹਿਰ    (ਸਮਾਜ ਵੀਕਲੀ)   (ਜਤਿੰਦਰਪਾਲ ਸਿੰਘ ਕਲੇਰ): ਪੰਜਾਬ ਵਿਧਾਨ ਸਭਾ ਚੋਣਾਂ 2027 ਨੂੰ ਲੈ ਕੇ ਸੂਬੇ ਦੀ ਸਿਆਸਤ ਹੁਣੇ ਤੋਂ ਗਰਮਾਉਣ ਲੱਗੀ ਹੈ। ਇਸੇ ਦੌਰਾਨ ਕਾਂਗਰਸ ਪਾਰਟੀ ਦੇ ਅੰਦਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਗਾਮੀ ਚੋਣਾਂ ਲਈ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦੀ ਉੱਠ ਰਹੀ ਮੰਗ ਨੂੰ ਉਸ ਵੇਲੇ ਵੱਡਾ ਬਲ ਮਿਲਿਆ, ਜਦੋਂ ਸੀਨੀਅਰ ਕਾਂਗਰਸੀ ਆਗੂ ਵਿੱਕੀ ਚੌਧਰੀ ਕਾਠਗੜ੍ਹ ਨੇ ਇਸ ਮੰਗ ਦਾ ਜ਼ੋਰਦਾਰ ਸਮਰਥਨ ਕੀਤਾ ਹੈ।ਮੀਡੀਆ ਨਾਲ ਗੱਲਬਾਤ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਵਿੱਕੀ ਚੌਧਰੀ ਕਾਠਗੜ੍ਹ ਨੇ ਕਿਹਾ ਕਿ ਅੱਜ ਪੰਜਾਬ ਦੀ ਜਨਤਾ ਅਤੇ ਕਾਂਗਰਸ ਦੇ ਆਮ ਵਰਕਰ ਦੀ ਇਹੋ ਪੁਕਾਰ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਦੁਬਾਰਾ ਅੱਗੇ ਲਿਆਂਦਾ ਜਾਵੇ।ਉਨ੍ਹਾਂ ਕਿਹਾ ਕਿ ਪਾਰਟੀ ਅੰਦਰ ਚੰਨੀ ਦੇ ਹੱਕ ਵਿੱਚ ਮੰਗ ਬਹੁਤ ਤੇਜ਼ ਹੋ ਚੁੱਕੀ ਹੈ। ਵਿੱਕੀ ਕਾਠਗੜ੍ਹ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ‘ਚੰਨੀ ਹੈ ਤਾਂ ਸੰਭਵ ਹੈ’ ਅਤੇ ਪੰਜਾਬ ਦਾ ਸੁਨਹਿਰੀ ਭਵਿੱਖ ਸਿਰਫ਼ ਚੰਨੀ ਦੀ ਅਗਵਾਈ ਵਿੱਚ ਹੀ ਸੁਰੱਖਿਅਤ ਹੈ। – ਗਰੀਬਾਂ ਦੇ ਮਸੀਹਾ ਅਤੇ ਲੋਕ-ਪੱਖੀ ਨੇਤਾ ਹਨ ਚੰਨੀ ਵਿੱਕੀ ਚੌਧਰੀ ਕਾਠਗੜ੍ਹ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਸਿਰਫ਼ ਇੱਕ ਦਲਿਤ ਚਿਹਰਾ ਨਹੀਂ, ਸਗੋਂ ਹਰ ਵਰਗ (ਮਜ਼ਦੂਰ, ਕਿਸਾਨ, ਵਪਾਰੀ ਅਤੇ ਮੁਲਾਜ਼ਮ) ਦੇ ਸਾਂਝੇ ਤੇ ਹਰਮਨਪਿਆਰੇ ਨੇਤਾ ਹਨ। ਉਨ੍ਹਾਂ ਦਾ ਜ਼ਮੀਨੀ ਜੁੜਾਅ ਅਜਿਹਾ ਹੈ ਕਿ ਉਹ ਹਰ ਆਮ ਨਾਗਰਿਕ ਦੇ ਦੁੱਖ-ਸੁੱਖ ਵਿੱਚ ਖੜ੍ਹਦੇ ਹਨ। – 112 ਦਿਨਾਂ ਦਾ ਬੇਦਾਗ਼ ਅਤੇ ਇਤਿਹਾਸਕ ਕਾਰਜਕਾਲ ਕਾਂਗਰਸੀ ਆਗੂ ਵਿੱਕੀ ਚੌਧਰੀ ਨੇ ਕਿਹਾ ਕਿ ਚੰਨੀ ਨੇ ਮੁੱਖ ਮੰਤਰੀ ਵਜੋਂ ਆਪਣੇ ਮਹਿਜ਼ 112 ਦਿਨਾਂ ਦੇ ਛੋਟੇ ਜਿਹੇ ਕਾਰਜਕਾਲ ਦੌਰਾਨ ਜੋ ਇਮਾਨਦਾਰੀ, ਤਜਰਬਾ ਅਤੇ ਮਜ਼ਬੂਤ ਲੀਡਰਸ਼ਿਪ ਦਿਖਾਈ ਸੀ, ਉਸ ਦੀ ਮਿਸਾਲ ਅੱਜ ਵੀ ਪੰਜਾਬ ਦੇ ਲੋਕ ਦਿੰਦੇ ਹਨ। ਬਿਜਲੀ ਸਸਤੀ ਕਰਨੀ, ਬਿੱਲ ਮੁਆਫ਼ ਕਰਨੇ ਅਤੇ ਹਰ ਵਰਗ ਨੂੰ ਰਾਹਤ ਦੇਣ ਵਰਗੇ ਇਤਿਹਾਸਕ ਫੈਸਲੇ ਚੰਨੀ ਦੀ ਪ੍ਰਸ਼ਾਸਨਿਕ ਪਕੜ ਨੂੰ ਸਾਬਤ ਕਰਦੇ ਹਨ। ਦਿੱਲੀ ਅੱਗੇ ਪੰਜਾਬ ਦੀ ਆਵਾਜ਼ ਬੁਲੰਦ ਕਰਨ ਵਾਲਾ ਆਗੂ ਕਾਠਗੜ੍ਹ ਨੇ ਅੱਗੇ ਕਿਹਾ ਕਿ ਪੰਜਾਬ ਨੂੰ ਇਸ ਵੇਲੇ ਇੱਕ ਅਜਿਹੇ ਦਲੇਰ ਨੇਤਾ ਦੀ ਲੋੜ ਹੈ ਜੋ ਸੂਬੇ ਦੇ ਹੱਕਾਂ ਲਈ ਹਮੇਸ਼ਾ ਆਵਾਜ਼ ਬੁਲੰਦ ਕਰ ਸਕੇ, ਚਾਹੇ ਦਿੱਲੀ ਦੇ ਸਾਹਮਣੇ ਹੀ ਕਿਉਂ ਨਾ ਖੜ੍ਹਨਾ ਪਵੇ। ਚੰਨੀ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਦੀ ਰਾਖੀ ਬਿਨਾਂ ਕਿਸੇ ਡਰ ਦੇ ਕੀਤੀ ਹੈ। – ਹਾਈਕਮਾਂਡ ਅੱਗੇ ਅਪੀਲ ਅਖੀਰ ਵਿੱਚ ਵਿੱਕੀ ਚੌਧਰੀ ਕਾਠਗੜ੍ਹ ਨੇ ਕਾਂਗਰਸ ਹਾਈਕਮਾਂਡ ਨੂੰ ਅਪੀਲ ਕਰਦਿਆਂ ਕਿਹਾ ਕਿ ਮੌਜੂਦਾ ਸਿਆਸੀ ਹਾਲਾਤ ਨੂੰ ਦੇਖਦੇ ਹੋਏ ਅਤੇ ਪੰਜਾਬ ਦੇ ਲੋਕਾਂ ਦੀ ਭਾਵਨਾਵਾਂ ਦੀ ਕਦਰ ਕਰਦੇ ਹੋਏ, ਬਿਨਾਂ ਦੇਰੀ ਕੀਤੇ ਚਰਨਜੀਤ ਸਿੰਘ ਚੰਨੀ ਨੂੰ 2027 ਦੀਆਂ ਚੋਣਾਂ ਲਈ ਕਾਂਗਰਸ ਵੱਲੋਂ ਸੀ ਐਮ ਚਿਹਰਾ ਐਲਾਨਿਆ ਜਾਵੇ, ਤਾਂ ਜੋ ਡੁੱਬ ਰਹੀ ਕਾਂਗਰਸ ਦੀ ਬੇੜੀ ਨੂੰ ਪਾਰ ਲਗਾਇਆ ਜਾ ਸਕੇ ਅਤੇ ਸੂਬੇ ਵਿੱਚ ਮੁੜ ਕਾਂਗਰਸ ਦੀ ਮਜ਼ਬੂਤ ਸਰਕਾਰ ਬਣਾਈ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਹਾਈਕਮਾਂਡ ਇਹ ਫੈਸਲਾ ਲੈਂਦੀ ਹੈ ਤਾਂ ਵਿਰੋਧੀ ਪਾਰਟੀਆਂ ਦੇ ਸਾਰੇ ਸਿਆਸੀ ਸਮੀਕਰਨ ਫੇਲ੍ਹ ਹੋ ਜਾਣਗੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleSAMAJ WEEKLY= 06/07/2025
Next articleਸਾਬਕਾ ਵਿਧਾਇਕ ਅੰਗਦ ਸਿੰਘ ਸੈਣੀ ਨੇ ਹਿੱਤਰਾਜ ਚੌਧਰੀ ਜੰਡੀ ਅਤੇ ਸੰਜੇ ਰਾਣਾ ਦਾ ਸਿਰੋਪਾਓ ਪਾ ਕੇ ਕੀਤਾ ਵਿਸ਼ੇਸ਼ ਸਨਮਾਨ