ਹੁਸ਼ਿਆਰਪੁਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ )ਅੱਜ ਮਿਤੀ 03-07-2026 ਨੂੰ ਬਹੁਜਨ ਸਮਾਜ ਪਾਰਟੀ ਹਲਕਾ ਹੁਸ਼ਿਆਰਪੁਰ ਦੇ ਵਾਰਡ ਨੰਬਰ 12 ਤੋਂ ਨੰਦ ਲਾਲ ਬਿੱਲਾ ਜੀ ਕਾਂਗਰਸ ਪਾਰਟੀ ਨੂੰ ਛੱਡ ਕੇ ਬਸਪਾ ਵਿਚ ਸ਼ਾਮਿਲ ਹੋਏ, ਇਸ ਦੌਰਾਨ ਬਸਪਾ ਉਮੀਦਵਾਰ ਰਣਜੀਤ ਕੁਮਾਰ ਲੱਕੀ ਜੀ ਦੀ ਹਾਜਰੀ ਵਿੱਚ ਸਤਿਕਾਰ ਯੋਗ ਸੋਮ ਨਾਥ ਬੈਂਸ ਜਿਲਾ ਵਾਈਸ ਪ੍ਰਧਾਨ ਜੀ ਅਤੇ ਐਡਵੋਕੇਟ ਪਲਵਿੰਦਰ ਮਾਨਾ ਜੀ ਜਿਲਾ ਇੰਚਾਰਜ ਬਸਪਾ ਨੇ ਨੰਦ ਲਾਲ ਬਿੱਲਾ ਜੀ ਨੂੰ ਬਸਪਾ ਦਾ ਸਿਰਪਾਓ ਪਾ ਕੇ ਸਨਮਾਨ ਸਹਿਤ ਬਸਪਾ ਵਿਚ ਸ਼ਾਮਿਲ ਕੀਤਾ I ਇਸ ਮੌਕੇ ਨੰਦ ਲਾਲ ਬਿੱਲਾ ਜੀ ਨੇ ਕਿਹਾ ਕਿ ਵਾਰਡ ਨੰਬਰ 12 ਤੋਂ ਬਸਪਾ ਉਮੀਦਵਾਰ ਰਣਜੀਤ ਕੁਮਾਰ ਲੱਕੀ ਜੀ ਨੂੰ ਭਾਰੀ ਬਹੁਮਤ ਨਾਲ ਜਿਤਾਵਾਂਗੇ I ਇਸ ਮੌਕੇ ਹੋਰ ਵੀ ਬਸਪਾ ਦੇ ਆਗੂ ਸਹਿਬਾਨ ਤੇ ਸਾਥੀ ਹਾਜਰ ਸਨ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly




