HOME ਆਲਟੋਂ ਕਾਰ ਦਾ ਸੰਤੁਲਨ ਵਿਗੜਨ ਨਾਲ ਕਾਰ ਬੈਕਾਬੂ ਹੋ ਕੇ ਡਿਵਾਈਡਰ ਤੇ...

ਆਲਟੋਂ ਕਾਰ ਦਾ ਸੰਤੁਲਨ ਵਿਗੜਨ ਨਾਲ ਕਾਰ ਬੈਕਾਬੂ ਹੋ ਕੇ ਡਿਵਾਈਡਰ ਤੇ ਚੜ੍ਹਕੇ ਦੂਸਰੇ ਪਾਸੇ ਜਾ ਕੇ ਪਲਟਿਆ ਖਾਂਦੀ ਖੇਤਾਂ ਵਿੱਚ ਜਾ ਡਿੱਗੀ

3
ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਨੇੜੇ ਮੁੱਤੋਂ ਕੱਟ ਦੇ ਕੋਲ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਕੁਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਐਮ ਡੀ ਟੀ ਡਿਵਾਇਜ ਨਵਾਂਸ਼ਹਿਰ ਤੋਂ ਸੂਚਨਾ ਪ੍ਰਾਪਤ ਹੋਈ ਕਿ  ਗਿੱਲ ਢਾਬਾ, ਮੁੱਤੋਂ ਦੇ ਕੱਟ ਕੋਲ ਇੱਕ ਐਕਸੀਡੈਂਟ ਹੋਇਆ ਹੈ ਮੌਕੇ ਤੇ ਜਾ ਕੇ ਤੁਰੰਤ ਦੇਖਿਆ ਕਿ ਇਕ ਆਲਟੋਂ ਕਾਰ ਜਿਸ ਦਾ ਨੰਬਰ ਪੀ ਬੀ 10 ਸੀ ਪੀ 2055 ਜਿਸਨੂੰ  ਜਸਵੀਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਭਰਥਲਾ ਅਤੇ ਥਾਣਾ ਕਾਠਗੜ੍ਹ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਚਲਾ ਰਿਹਾ ਸੀ ਜੋ ਕੇ ਰੋਪੜ੍ਹ ਤੋਂ ਬਲਾਚੌਰ ਸਾਈਡ ਜਾ ਰਿਹਾ ਸੀ   ਜਦੋਂ ਇਹ ਕਾਰ ਮੁੱਤੋਂ ਕੱਟ ਦੇ ਕੋਲ ਪਹੁੰਚੀ ਤਾਂ ਅਚਾਨਕ ਕਾਰ ਦਾ ਸੰਤੁਲਨ ਵਿਗੜ ਗਿਆ ਜਿਸ ਨਾਲ ਕਾਰ ਬੈਕਾਬੂ ਹੋ ਡਿਵਾਈਡਰ ਤੇ  ਚੜ੍ਹਕੇ ਰੋਡ ਦੇ ਦੂਸਰੇ ਪਾਸੇ ਜਾ  ਪਲਟੀਆਂ  ਖਾਂਦੀ ਹੋਈ ਖੇਤਾਂ ਵਿੱਚ  ਜਾ ਕੇ ਪੁੱਠੀ ਹੋ ਗਈ । ਹਾਦਸੇ  ਵਿੱਚ ਕਾਰ ਸਵਾਰ ਦਾ ਵਾਲ ਵਾਲ ਬਚਾਅ ਹੋ ਗਿਆ   ਜਿਸਨੂੰ ਕੇ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹਾਦਸੇ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ । ਜਿਸ ਨੂੰ ਨੈਸ਼ਨਲ ਹਾਈਵੇ ਅਥਾਰਟੀ ਦੀ ਕ੍ਰੇਨ ਮੰਗਵਾ ਕੇ ਕਾਰ ਨੂੰ ਬਾਹਰ ਕਢਵਾਇਆ ਗਿਆ ਅਤੇ ਹਾਦਸੇ ਵਿੱਚ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ ਇਸ ਮੌਕੇ ਐਸ ਐਸ ਐਫ ਦੀ ਟੀਮ ਦੇ ਵਿੱਚ ਸੀ ਟੀ ਮਹੁੰਮਦ ਅਰਸ਼ਦ ਅਤੇ ਸੀ ਟੀ ਸਾਹਿਲ ਕੁਮਾਰ ਹਾਜ਼ਰ ਸਨ। ਹਾਦਸੇ ਸਬੰਧੀ ਐਸ ਐਸ ਐਫ ਦੀ ਟੀਮ ਵਲੋਂ ਕੰਟ੍ਰੋਲਰ ਰੂਮ ਨਵਾਂਸ਼ਹਿਰ ਅਤੇ ਥਾਣਾ ਕਾਠਗੜ੍ਹ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪਿੰਡ ਥੋਪੀਆ ਨੂੰ ਮਿਲੀ ਵੱਡੀ ਸੌਗਾਤ -34 ਲੱਖ ਦੀ ਲਾਗਤ ਨਾਲ ਬਣੇਗੀ ਆਧੁਨਿਕ ਡਿਸਪੈਂਸਰੀ, ਵਿਧਾਇਕਾ ਸੰਤੋਸ਼ ਕਟਾਰੀਆ ਵੱਲੋਂ ਨੀਂਹ ਪੱਥਰ*
Next articleਵਾਰਡ ਨੰਬਰ 26 ਦੇ ਵਿਕਾਸ ਲਈ ਮਨੀ ਫਰਵਾਹਾ ਨੇ ਸਾਥੀਆਂ ਸਮੇਤ ਕੀਤਾ ਤੂਫਾਨੀ ਦੌਰਾ ਮਿਲ ਰਿਹਾ ਭਰਵਾਂ ਹੁੰਗਾਰਾ