HOME ਬਲਾਚੌਰ ਸਿਟੀ ਪੁਲਿਸ ਨੇ ਦੋ ਵਿਆਕਤੀਆ ਨੂੰ 50 ਨਸ਼ੀਲੀ ਗੋਲੀਆ ਨਾਲ...

ਬਲਾਚੌਰ ਸਿਟੀ ਪੁਲਿਸ ਨੇ ਦੋ ਵਿਆਕਤੀਆ ਨੂੰ 50 ਨਸ਼ੀਲੀ ਗੋਲੀਆ ਨਾਲ ਕੀਤਾ ਕਾਬੂ

3
ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰਪਾਲ ਸਿੰਘ ਕਲੇਰ )-ਬਲਾਚੌਰ ਸਿਟੀ ਪੁਲਿਸ  ਨੇ ਦੋ ਵਿਆਕਤੀਆਂ ਨੂੰ  ਕਾਬੂ ਕਰਕੇ ਉਨਾਂ ਦੇ ਕੋਲੋਂ 50 ਨਸ਼ੀਲੀਆਂ ਗੋਲੀਆ  ਬਰਾਮਦ ਕੀਤੀਆ | ਪੁਲਿਸ ਨੇ ਕਥਿਤ  ਦੋਨਾਂ ਆਰੋਪੀਆਂ ਦੇ ਖਿਲਾਫ ਐਨਡੀਪੀਐਸ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ | ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਮਾਮਲੇ ਦੇ ਜਾਂਚ ਅਧਿਕਾਰੀ ਐਸਆਈ ਪੁਸ਼ਵਿੰਦਰ ਸਿਘ ਨੇ ਦੱਸਿਆ ਕਿ ਉਨ੍ਹਾਂ ਦੀ ਅਗੁਵਾਈ ਵਿੱਚ ਪੁਲਿਸ ਪਾਰਟੀ  ਸ਼ੱਕੀ ਵਿਆਕਤੀਆਂ ਤੇ ਵਾਹਨਾਂ ਦੀ    ਚੈਕਿੰਗ ਕਰ ਰਹੀ ਸੀ  | ਇਸ ਦੌਰਾਨ ਪੁਲਿਸ ਪਾਰਟੀ ਬਲਾਚੌਰ ਦੇ ਭੁਲੇਖਾ ਚੌਕ ਵੱਲ ਨੂੰ  ਜਾ ਰਹੀ ਸੀ | ਜਦੋਂ ਪੁਲਿਸ ਪਾਰਟੀ ਨਵੀ ਲੱਕੜ ਮੰਡੀ ਤੋਂ ਹੀਰ ਗੁੱਜਰਾਂ ਦੇ ਡੇਰੇ ਵੱਲ ਮੁੜੀ ਤਾ ਹੀਰ ਗੁੱਜਰਾਂ ਦੇ ਡੇਰੇ ਵਲੋਂ ਦੋ ਨੌਜਵਾਨ  ਆਉਂਦੇ ਦਿਖਾਈ ਦਿੱਤੇ ਜੋ ਪੁਲਿਸ ਪਾਰਟੀ ਨੂੰ  ਦੇਖ ਕੇ ਪਿੱਛੇ ਨੂੰ  ਮੁੜਨ ਲੱਗੇ ਤਾਂ ਪੁਲਿਸ ਨੇ ਤੁਰੰਤ ਸ਼ੱਕ ਦੇ ਆਧਾਰ ਤੇ ਦੋਨਾਂ ਵਿਆਕਤੀਆਂ ਨੂੰ  ਕਾਬੂ ਕਰਕੇ ਜਦੋਂ ਉਨ੍ਹਾਂ ਦੇ  ਲਿਫਾਫੇ ਦੀ ਚੈਕਿੰਗ ਕੀਤੀ ਗਈ ਤਾਂ ਉਨ੍ਹਾਂ ਦੇ ਲਿਫਾਫੇ ਵਿੱਚੋਂ 50 ਨਸ਼ੀਲੀਆ ਗੋਲੀਆ ਟ੍ਰਾਮਾਡੋਲ ਜਿਨ੍ਹਾਂ ਤੇ ਐਕਸਪਾਇਰੀ ਡੇਟ  ਤੇ ਬੈੰਚ ਨੰਬਰ ਮਿਟੇ ਹੋਏ ਸਨ |  ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਦੋਨਾਂ ਕਥਿਤ  ਆਰੋਪੀਆਂ ਦੀ ਪਹਿਚਾਣ ਮਨਜੀਤ ਸਿੰਘ ਪੁੱਤਰ ਉਰਫ ਨਿੱਕੂ ਪੁੱਤਰ ਤਰਸੇਮ ਲਾਲ ਵਾਸੀ ਵਾਰਡ ਨੰਬ 8 ਬਲਾਚੌਰ, ਜਸਵਿੰਦਰ ਸਿੰਘ ਉਰਫ ਬੱਬੂ ਪੁਤਿਰ ਰਾਜਪਾਲ  ਵਾਸੀ ਵਾਰਡ ਨੰਬਰ 12 ਮਹਿੰਦੀਪੁਰ ਥਾਣਾ ਬਲਾਚੌਰ ਦੇ ਰੂਪ ਵਿੱਚ ਹੋਈ |
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸੈਕਰਡ ਹਾਰਟ ਕਾਨਵੈਂਟ ਸਕੂਲ ਵਿੱਚ ਸਿਸਟਰ ਬਲੇਸੀ ਨੇ ਪ੍ਰਿੰਸੀਪਲ ਦਾ ਅਹੁਦਾ ਸੰਭਾਲਿਆ
Next articleਨੋਟੀਫਾਈਡ ਏਰੀਆ ’ਚ ਬਿਨਾਂ ਮਨਜ਼ੂਰੀ ਟਿਊਬਵੈੱਲ ਤੇ ਸਬਮਰਸੀਬਲ ਪੰਪ ਲਗਾਉਣ ’ਤੇ ਪਾਬੰਦੀ