HOME ਸਰਕਾਰ ਜੀ ਜਰਾ ਇੱਧਰ ਵੀ ਧਿਆਨ ਦਿਉ ਆਖਰ ਕਦੋਂ ਹੋਵੇਗਾ ਭੋਲੇਵਾਲ...

ਸਰਕਾਰ ਜੀ ਜਰਾ ਇੱਧਰ ਵੀ ਧਿਆਨ ਦਿਉ ਆਖਰ ਕਦੋਂ ਹੋਵੇਗਾ ਭੋਲੇਵਾਲ ਦੇ ਸਰਕਾਰੀ ਸਮਾਰਟ ਸਕੂਲ ਅੱਗੇ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਦਾ ਹੱਲ

12
ਫੋਟੋ ਕੈਪਸ਼ਨ ਸਰਕਾਰੀ ਸਮਾਰਟ ਸਕੂਲ ਅੱਗੇ ਪਿੰਡ ਦੇ ਗੰਦੇ ਦੂਸ਼ਿਤ ਪਾਣੀ ਦਾ ਲੱਗਿਆ ਛੱਪੜ ਦਾ ਦ੍ਰਿਸ਼

 ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਪਿੰਡਾਂ ਦੇ ਵਿਕਾਸ ਕਾਰਜਾਂ ਦੀ ਨਿਕਲੀ ਫੂਕ ਇੱਕ ਪਾਸੇ ਤਾਂ ਪੰਜਾਬ ਸਰਕਾਰ ਢੰਡੋਰਾ ਪਿੱਟ ਰਹੀ ਹੈ ਕਿ ਅਸੀਂ ਪਿੰਡਾਂ ਦੇ ਵਿੱਚ ਵਿਕਾਸ ਕਾਰਜਾਂ ਦੀ ਤੀਜੀ ਲਿਆਏ ਹੋਏ ਹਨ ਜਾਣਕਾਰੀ ਮੁਤਾਬਕ  ਪਿੰਡ ਭੋਲੇਵਾਲ ਦੇ ਸਰਕਾਰੀ ਸਮਾਰਟ ਸਕੂਲ ਅੱਗੇ ਗੰਦੇ ਪਾਣੀ ਦੀ ਸਮੱਸਿਆ ਕਾਫੀ ਲੰਬੇ ਸਮੇਂ ਤੋਂ ਚਲਦੀ ਆ ਰਹੀ ਹੈ ਇਸ ਦੀ ਸਫਾਈ ਅਰਜੀ ਤੌਰ ਤੇ ਕਰਵਾ ਦਿੱਤੀ ਜਾਂਦੀ ਹੈ ਪਰ ਇਸ ਦਾ ਕੋਈ ਪੱਕਾ ਹੱਲ ਨਹੀਂ ਕੀਤਾ ਜਾਂਦਾ  ਜਿੱਥੇ ਸਕੂਲ ਆਉਣ ਜਾਣ ਵਿੱਚ ਛੋਟੇ ਛੋਟੇ ਬੱਚਿਆਂ ਅਤੇ ਸਕੂਲ ਅਧਿਆਪਕਾਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਾਣਕਾਰੀ ਮੁਤਾਬਕ  ਪਿੰਡ ਦੇ ਗੰਦੇ ਦੂਸ਼ਿਤ ਪਾਣੀ ਦੇ ਕਾਰਨ ਮੱਖੀਆਂ ਮੱਛਰ ਦੀ ਪਰਮਾਰ ਲੱਗੀ ਹੋਈ ਹੈ ਜਿਸ ਕਾਰਨ ਸਕੂਲੀ ਬੱਚੇ ਵੀ ਕਿਸੀ ਗੰਭੀਰ ਬਿਮਾਰੀ ਦੀ ਚਪੇਟ ਵਿੱਚ ਆ ਸਕਦੇ ਹਨ ਸਕੂਲ ਚ ਪੜ੍ਹ ਰਹੇ ਬੱਚਿਆਂ ਦੇ ਮਾਪਿਆਂ ਨੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਸਕੂਲ ਦੇ ਅੱਗਿਓਂ ਲੰਘ ਰਹੇ ਗੰਦੇ ਪਾਣੀ ਦੇ ਨਿਕਾਸੀ ਵਾਲੇ ਨਾਲੇ ਨੂੰ ਚੰਗੀ ਤਰ੍ਹਾਂ ਸਾਫ ਕਰਾਇਆ ਜਾਵੇ ਅਤੇ ਨਕਾਸੀ ਪਾਣੀ ਦਾ ਪੱਕਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਸਕੂਲ ਜਾਣ ਲਈ ਬੱਚਿਆਂ ਨੂੰ ਕਿਸੀ ਵੀ ਤਰਾਂ ਦਾ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleThe Growing Crisis on the Kho River
Next article16 ਐੱਨ.ਸੀ.ਸੀ. ਕੈਡਿਟਸ ਪੀ.ਟੀ.ਯੂ ਦੇ ਕੈਟਸ ਕੈਂਪ ਵਿੱਚ ਕਰ ਰਹੀਆਂ ਹਨ ਸ਼ਮੂਲੀਅਤ