HOME ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਸੈਮੀਨਾਰ

ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਸੈਮੀਨਾਰ

1
 ਸੰਗਰੂਰ   (ਸਮਾਜ ਵੀਕਲੀ)  ਮਾਸਟਰ ਪਰਮਵੇਦ :  ਆਲ ਇੰਡੀਆ ਬੀਐਸਐਨਐਲ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੀ ਨੈਣਾ ਦੇਵੀ ਮੰਦਰ ਧਰਮਸ਼ਾਲਾ ਸੰਗਰੂਰ ਵਿਖੇ ਇਕ ਸੈਮੀਨਾਰ ਕਰਵਾਇਆ ਗਿਆ। ਸ਼ੁਰੂਆਤ ਇਸ ਮਹੀਨੇ ਸਦੀਵੀ ਵਿਛੋੜਾ ਦੇ ਗਏ ਗੁਲਜਾਰ ਸਿੰਘ ਜੇਈ ਅਤੇ ਸ਼ਿੰਗਾਰਾ ਸਿੰਘ ਦੇ ਵੱਡੇ ਭਰਾ ਬੈਂਕ ਮੈਨੇਜਰ ਦੀ ਮੌਤ ਅਤੇ ਉੱਘੇ ਸਿੱਖਿਆ ਸ਼ਾਸਤਰੀ ਤੇ ਸਮਾਜ ਸੇਵੀ ਸਵਰਨ ਸਿੰਘ ਭੰਗੂ ਦੀ ਮੌਤ ਤੇ ਗਹਿਰੇ ਦੁੱਖ ਦਾ ਇਜਹਾਰ ਕੀਤਾ ਗਿਆ ਅਤੇ ਉਨ੍ਹਾਂ ਨਮਿਤ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ। ਉਸ ਤੋਂ ਬਾਅਦ ਸਾਧਾ ਸਿੰਘ ਵਿਰਕ ਨੇ ਸਿੱਖ ਧਰਮ ਦੇ ਪਹਿਲੇ ਸ਼ਹੀਦ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ, ਫਲਸਫੇ ਅਤੇ ਕੁਰਬਾਨੀ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ।ਹੈਲਪ ਪੇਜ ਇੰਡੀਆ ਦੁਆਰਾ ਸੰਚਾਲਤ ਐਲਡਰ ਲਾਈਨ ਦੇ ਫੀਲਡ ਰਿਸਪੌਂਸ ਲੀਡਰ ਮੈਡਮ ਪੂਜਾ ਦੇਵੀ ਨੇ ਆਪਣੀ ਸੰਸਥਾ ਵੱਲੋਂ 60 ਸਾਲ ਤੋਂ ਉੱਪਰ ਉਮਰ ਦੇ ਬਜ਼ੁਰਗਾਂ ਦੀਆਂ ਸਮਾਜਿਕ,ਆਰਥਿਕ ਅਤੇ ਸਰੀਰਕ ਸਮੱਸਿਆਵਾਂ ਸਬੰਧੀ ਉਹਨਾਂ ਨੂੰ ਕਨੂੰਨੀ ਜਾਗਰੂਕਤਾ ਅਤੇ ਹੋਰ ਸੁਖ ਸਹੂਲਤਾਂ ਪ੍ਰਦਾਨ ਕਰਨ ਬਾਰੇ ਆਪਣੀ ਸੰਸਥਾ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਬਹੁਤ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ. ਸ੍ਰੀ ਸ਼ਾਮ ਸੁੰਦਰ ਕੱਕੜ ਨੇ ਆਪਰੇਸ਼ਨ ਬਲੂ ਸਟਾਰ ਦੀ 42ਵੀਂ ਬਰਸੀ ਦੇ ਮੌਕੇ ਉਸ ਸਮੇਂ ਦੇ ਹਾਲਾਤ ਅਤੇ ਮਨੁੱਖੀ ਅਧਿਕਾਰਾਂ ਦੇ ਘਾਣ ਬਾਰੇ ਦੱਸਿਆ। ਉਹਨਾਂ ਨੇ ਪਟਿਆਲਾ ਵਿਖੇ ਬਿਜਲੀ ਕਾਮਿਆਂ ਵੱਲੋਂ ਕੀਤੇ ਜਾ ਰਹੇ ਸ਼ਾਂਤਮਈ ਧਰਨੇ ਉੱਤੇ ਪੁਲਿਸ ਤਸ਼ੱਦਦ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਸ੍ਰੀ ਰਘਵੀਰ ਸਿੰਘ ਛਾਜਲੀ ਨੇ ਬੀਐਸਐਨਲ ਦੇ 1269 ਕਰੋੜ ਦੇ ਤਿਮਾਹੀ ਘਾਟੇ ਦਾ ਜ਼ਿਕਰ ਕੀਤਾ ਅਤੇ ਦੱਸਿਆ ਕਿ ਇਹ ਘਾਟਾ ਸਿਰਫ਼ ਅੰਕੜਿਆ ਦਾ ਹੇਰ ਫੇਰ ਹੈ ਕਿਓਂਕਿ ਪਿੱਛਲੇ ਸਾਲ ਇਸੇ ਤਿਮਾਹੀ ਦੌਰਾਨ 280 ਕਰੋੜ ਦਾ ਪ੍ਰੋਫਿਟ ਦਿਖਾਇਆ ਗਿਆ ਸੀ ਜਿਸ ਤੋਂ ਸਾਫ ਜਾਹਿਰ ਹੈ ਕਿ ਬੀਐਸਐਨਲ ਮੈਨੇਜਮੈਂਟ ਤੀਜੀ ਪੇ ਰਵੀਜ਼ਨ ਅਤੇ ਹੋਰ ਭੱਤਿਆਂ ਤੋਂ ਆਪਣਾ ਪੱਲਾ ਝਾੜ ਰਹੀ ਹੈ। ਜ਼ਿਲਾ ਸਕੱਤਰ ਸ੍ਰੀ ਅਸ਼ਵਨੀ ਕੁਮਾਰ ਨੇ ਯੂਨੀਅਨ ਦੇ ਹਿਸਾਬ ਕਿਤਾਬ ਦਾ ਵੇਰਵਾ ਸਦਨ ਸਾਹਮਣੇ ਰੱਖਿਆ ਅਤੇ ਅਤੇ ਜੂਨ ਮਹੀਨੇ ਦੌਰਾਨ ਪੈਨਸ਼ਨਰ ਸਾਥੀਆਂ ਦੇ ਮੈਡੀਕਲ ਬਿਲਾਂ ਅਤੇ ਹੋਰ ਸੇਵਾਵਾਂ ਦੇਣ ਸਬੰਧੀ ਆਪਣੀ ਟੀਮ ਵੱਲੋਂ ਦਿੱਤੇ ਗਏ ਯੋਗਦਾਨ ਦਾ ਵੇਰਵਾ ਦਿੱਤਾ। ਸ੍ਰੀ ਪੀਸੀ ਬਾਘਾ ਨੇ ਸੁਪਰੀਮ ਕੋਰਟ ਸੀ ਜੇ ਆਈ ਮਿਸਟਰ ਸੂਰੀਆ ਕਾਂਤ ਵੱਲੋਂ ਇੱਕ ਵਿਵਾਦਤ ਬਿਆਨ ਦੇਣ ਕਾਰਨ ਹੋਂਦ ਵਿੱਚ ਆਈ ਕੋਕਰੋਚ ਜਨਤਾ ਪਾਰਟੀ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਅਹਿਮ ਸ਼ਖਸ਼ੀਅਤਾਂ ਨੂੰ ਇਸ ਤਰ੍ਹਾਂ ਦੇ ਘਟੀਆ ਬਿਆਨ ਦੇ ਕੇ ਮਾਹੌਲ ਨਹੀਂ ਵਿਗਾੜਨਾ ਚਾਹੀਦਾ।ਸ਼੍ਰੀ ਬਲਦੇਵ ਸਿੰਘ ਠੁੱਲੇਵਾਲ ਨੇ ਆਪਣੀ ਪਤਨੀ ਦੇ ਇਲਾਜ ਦੌਰਾਨ ਐਸੋਸੀਏਸ਼ਨ ਵੱਲੋਂ ਦਿੱਤੇ ਗਏ ਸਹਿਯੋਗ ਦੀ ਭਰਪੂਰ ਸਰਾਹਣਾ ਕੀਤੀ।ਸ੍ਰੀ ਵੀਕੇ ਮਿੱਤਲ ਨੇ ਸੰਗਰੂਰ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਇਸ ਉਮਰ ਵਿੱਚ ਸਾਨੂੰ ਇੱਕ ਦੂਜੇ ਦੀ ਸਹਾਇਤਾ ਕਰਕੇ ਆਪਣਾ ਦਾਇਰਾ ਹੋਰ ਵਿਸ਼ਾਲ ਕਰਨਾ ਚਾਹੀਦਾ ਹੈ । ਲੋਕ ਗਾਇਕ ਬਹਾਦਰ ਸਿੰਘ ਮਲੇਰ ਕੋਟਲਾ ਨੇ ਇੱਕ ਲੋਕ ਗੀਤ ਸੁਣਾ ਕੇ ਖੂਬ ਰੰਗ ਬੰਨਿਆ। ਮੰਚ ਸੰਚਾਲਨ ਸ੍ਰੀ ਸਾਧਾ ਸਿੰਘ ਵਿਰਕ ਵੱਲੋਂ ਕੀਤਾ ਗਿਆ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬੇਅਦਬੀ ਕਾਨੂੰਨ ਦੇ ਮੁੱਦੇ ‘ਤੇ ਸਿੰਘ ਸਾਹਿਬਾਨ ਜੀ ਵਲੋਂ ਪੁੱਛੇ ਸਵਾਲਾਂ ਨੇ ਆਪ ਦੀ ਖੋਲੀ ਪੋਲ-ਜਥੇਦਾਰ ਅਮਰਜੀਤ ਸਿੰਘ ਕਟਾਣਾ
Next articleਸੈਲਫ ਹੈਲਪ ਗਰੁੱਪ ਦੀਆਂ ਔਰਤਾਂ ਲਈ ਸਾਇਨ ਪ੍ਰੋਗਰਾਮ ਤਹਿਤ ਜਾਗਰੂਕਤਾ ਸੈਮੀਨਾਰ ਆਯੋਜਿਤ