HOME ਬੇਅਦਬੀ ਕਾਨੂੰਨ ਦੇ ਮੁੱਦੇ ‘ਤੇ ਸਿੰਘ ਸਾਹਿਬਾਨ ਜੀ ਵਲੋਂ ਪੁੱਛੇ ਸਵਾਲਾਂ ਨੇ...

ਬੇਅਦਬੀ ਕਾਨੂੰਨ ਦੇ ਮੁੱਦੇ ‘ਤੇ ਸਿੰਘ ਸਾਹਿਬਾਨ ਜੀ ਵਲੋਂ ਪੁੱਛੇ ਸਵਾਲਾਂ ਨੇ ਆਪ ਦੀ ਖੋਲੀ ਪੋਲ-ਜਥੇਦਾਰ ਅਮਰਜੀਤ ਸਿੰਘ ਕਟਾਣਾ

2
ਜਥੇਦਾਰ ਅਮਰਜੀਤ ਸਿੰਘ ਕਟਾਣਾ

ਫਿਲੌਰ/ਅੱਪਰਾ   (ਸਮਾਜ ਵੀਕਲੀ)   (ਦੀਪਾ)-ਅੱਜ ਅੱਪਰਾ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਮਰਜੀਤ ਸਿੰਘ ਕਟਾਣਾ ਪ੍ਰਧਾਨ ਅਕਾਲੀ ਦਲ (ਬ) ਸਰਕਲ ਅੱਪਰਾ ਨੇ ਕਿਹਾ ਕਿ ਬੇਅਦਬੀ ਕਾਨੂੰਨ ਦੇ ਮੁੱਦੇ ‘ਤੇ ਸਿੰਘ ਸਾਹਿਬਾਨ ਜੀ ਵਲੋਂ ਪੁੱਛੇ ਗਏ ਸਵਾਲਾਂ ਨੇ ਆਪ ਸਰਕਾਰ ਤੇ ਵਿਧਾਇਕਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਲੋਂ ਬਿਨਾਂ ਪੜ੍ਹੇ ਹੀ ਬੇਅਦਬੀ ਕਾਨੂੰਨ ਵਾਲੇ ਬਿੱਲ ਤੇ ਸਾਈਨ ਕਰਨਾ ਇਹ ਸਾਬਤ ਕਰਦਾ ਹੈ ਕਿ ਉਹ ਪੰਜਾਬ ਦੇ ਮਸਲਿਆਂ ਨੂੰ ਸੁਲਝਾਉਣ ਲਈ ਕਿੰਨੇ ਕੁ ਸੁਹਿਰਦ ਤੇ ਵਚਨਬੱਧ ਹਨ। ਉਨਾਂ ਨੇ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੇਅਦਬੀ ਕਾਨੂੰਨ ਬਾਰੇ ਦੁਬਾਰਾ ਮੁਲਾਂਕਣ ਕਰਨ ਦੇ ਆਦੇਸ਼ ਦਿੱਤੇ ਹਨ ਤੇ ਇੱਕ ਮਹੀਨੇ ਲਈ ਕਾਨੂੰਨ ਨੂੰ ਹੋਲਡ ਕਰਨ ਲਈ ਵੀ ਕਿਹਾ ਹੈ। ਆਪਉਨਾਂ ਕਿਹਾ ਕਿ ਸਰਕਾਰ ਦੇ ਵਿਧਾਇਕਾਂ ਨੇ ਵੀ ਸਿੰਘ ਸਾਹਿਬਾਨ ਜੀ ਦੇ ਅੱਗੇ ਮੰਨਿਆ ਕਿ ਉਨਾਂ ਨੇ ਪੂਰੇ ਕਾਨੂੰਨ ਨੂੰ ਪੜੇ ਬਿਨਾਂ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਬੇਅਦਬੀ ਕਾਨੂੰਨ ਦੇ ਵਿੱਚ ਕਈ ਮਦਾਂ ਅਜਿਹੀਆਂ ਹਨ, ਜਿਨ੍ਹਾਂ ਬਾਰੇ ਸਰਕਾਰ ਵੀ ਸਪੱਸ਼ਟ ਨਹੀਂ ਹੈ। ਸਿੰਘ ਸਾਹਿਬਾਨ ਜੀ ਵਲੋਂ ਸਰਕਾਰ ਨੂੰ ਇਹ ਆਦੇਸ਼ ਦੇਣਾ ਕਿ ਇੱਕ ਮਹੀਨੇ ਦੇ ਅੰਦਰ ਅੰਦਰ ਇਸ ਕਾਨੂੰਨ ਵਿੱਚ ਸੋਧ ਕੀਤੀ ਜਾਵੇ, ਸਰਕਾਰ ਦੀ ਵੱਡੀ ਨਾਕਾਮੀ ਨੂੰ ਸਾਬਤ ਕਰਦਾ ਹੈ। ਜਥੇਦਾਰ ਕਟਾਣਾ ਨੇ ਅੱਗੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਵੳੱਚ ਹਨ ਤੇ ਹਮੇਸ਼ਾ ਹੀ ਰਹਿਣਗੇ। ਪੂਰੀ ਦੁਨੀਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੇ ਧਰਮਾਂ ਦੇ ਲੋਕ ਸਤਿਕਾਰ ਕਰਦੇ ਹਨ। ਇਸ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਜਲਦਬਾਜ਼ੀ ਵਿੱਚ ਬੇਅਦਬੀ ਸਬੰਧੀ ਬਿਨਾਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਲਾਹ ਲਏ ਤੇ ਬਿਨਾਂ ਸਿੱਖ ਜਥੇਬੰਦੀਆਂ ਦੀ ਸਲਾਹ ਲਏ ਕਾਨੂੰਨ ਬਣਾਉਣਾ ਗਲਤ ਹੈ। ਇਸ ਲਈ ਸਰਕਾਰ ਨੂੰ ਪੰਜ ਸਿੰਘ ਸਾਹਿਬਾਨ ਜੀ ਵਲੋਂ ਦਿੱਤੇ ਗਏ ਆਦੇਸ਼ਾਂ ਨੂੰ ਮੰਨਣਾ ਚਾਹੀਦਾ ਹੈ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਭੂੰਗ ਨਾਲ ਲੋਡ ਟਰੈਕਟਰ ਟਰਾਲੀ ਦਾ ਅਚਾਨਕ ਟਾਇਰ ਫੱਟਣ ਕਾਰਨ ਨੈਸ਼ਨਲ ਹਾਈਵੇ ਤੇ ਪਲਟੀ, ਆਵਾਜਾਈ ਹੋਈ ਬੁਰੀ ਤਰ੍ਹਾਂ ਪ੍ਰਭਾਵਿਤ
Next articleਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਸੈਮੀਨਾਰ