*ਸਹਿਜ, ਸਿਮਰਨ, ਸਚਾਈ, ਸਾਦਗੀ ਹੀ ਪ੍ਰਭੂ ਨੂੰ ਮਿਲਣ ਦਾ ਰਸਤਾ ਹੈ- ਬਾਬਾ ਜਸਪਾਲ ਸਿੰਘ*
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.)- ਗੁਰੂ ਨਾਨਕ ਸਿਮਰਨ ਕੇਂਦਰ, ਨੇੜੇ ਇਆਲੀ ਚੌਂਕ, ਲੁਧਿਆਣਾ ਵਿਖੇ ਸੰਤ ਸੁਖਬੀਰ ਸਿੰਘ ਜੀ ਖਾਲਸਾ ਦੀ ਸਰਪ੍ਰਸਤੀ ਅਤੇ ਤਰਨਜੀਤ ਸਿੰਘ ਨਿਮਾਣਾ ਦੇ ਪ੍ਰਬੰਧਾਂ ਹੇਠ ਹੋਏ ਗੁਰਮਤਿ ਸਮਾਗਮ ਵਿੱਚ ਮੁੱਖ ਤੌਰ ‘ਤੇ ਪ੍ਰਵਚਨ ਕਰਨ ਲਈ ਪਹੁੰਚੇ ਬਾਬਾ ਜਸਪਾਲ ਸਿੰਘ (ਅਮਰੀਕਾ ਵਾਲੇ), ਭਾਈ ਹਰਪ੍ਰੀਤ ਸਿੰਘ ਮੱਖੂ ਪ੍ਰਸਿੱਧ ਕਥਾਵਾਚਕ, ਜਦਕਿ ਇਸ ਸਮੇਂ ਮਹਾਨ ਯੋਧੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਕੁਰਬਾਨੀ ਅਤੇ ਦੇਣ ਨੂੰ ਦੇਸ਼ ਵਿਦੇਸ਼ ਵਿੱਚ ਪ੍ਰਚਾਰਨ ਵਾਲੇ ਕ੍ਰਿਸ਼ਨ ਕੁਮਾਰ ਬਾਵਾ ਪ੍ਰਧਾਨ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਇਸ ਸਮੇਂ ਸ਼੍ਰੀ ਬਾਵਾ ਨੇ ਪ੍ਰਸਿੱਧ ਸਿੱਖ ਇਤਿਹਾਸਕਾਰ ਅਤੇ ਲੇਖਕ ਅਨੁਰਾਗ ਸਿੰਘ ਵੱਲੋਂ ਲਿਖੀ ਅਤੇ ਵਿਸ਼ਵ ਪ੍ਰਸਿੱਧ ਆਰਟਿਸਟ ਆਰ.ਐਮ ਸਿੰਘ ਵੱਲੋਂ ਤਿਆਰ ਕੀਤੇ ਚਿੱਤਰਾਂ ਨਾਲ ਸੁਸ਼ੋਭਿਤ ਪੁਸਤਕ “ਇਲਾਹੀ ਗਿਆਨ ਦਾ ਸਾਗਰ, ਆਦਿ ਗੁਰੂ ਗ੍ਰੰਥ ਸਾਹਿਬ” ਵਿਸ਼ਵ ਪ੍ਰਸਿੱਧ ਸਮਾਜਸੇਵੀ ਐੱਸ.ਪੀ ਸਿੰਘ ਉਬਰਾਏ ਦੀ ਸਰਪ੍ਰਸਤੀ ਹੇਠ ਤਿਆਰ ਕੀਤੀ ਗਈ ਪੁਸਤਕ ਪੂਰਨ ਸ਼ਰਧਾ ਸਤਿਕਾਰ ਸਹਿਤ ਬਾਬਾ ਜਸਪਾਲ ਸਿੰਘ ਅਮਰੀਕਾ ਵਾਲੇ ਅਤੇ ਉੱਘੇ ਸਮਾਜਸੇਵੀ ਭੁਪਿੰਦਰ ਸਿੰਘ ਨੂੰ ਸਮਾਗਮ ਦੌਰਾਨ ਭੇਂਟ ਕੀਤੀ। ਇਸ ਪੁਸਤਕ ਵਿੱਚ 6 ਗੁਰੂ ਸਾਹਿਬਾਨ, 15 ਭਗਤ, 11 ਭੱਟ ਅਤੇ 4 ਗੁਰਸਿੱਖਾਂ ਦੇ ਚਿੱਤਰ ਗੁਰਬਾਣੀ ਦੇ ਸ਼ਬਦਾਂ ਨਾਲ ਸੁਸ਼ੋਭਿਤ ਹਨ। ਇਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਕਨਵੀਨਰ ਜਸਵੰਤ ਸਿੰਘ ਛਾਪਾ ਦਾ ਪੁਸਤਕ ਦੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ।
ਇਸ ਸਮੇਂ ਪ੍ਰਵਚਨ ਕਰਦੇ ਹੋਏ ਬਾਬਾ ਜੀ ਨੇ ਕਿਹਾ ਕਿ ਸਹਿਜ, ਸਿਮਰਨ, ਸਚਾਈ ਸਾਦਗੀ ਹੀ ਪ੍ਰਭੂ ਨੂੰ ਮਿਲਣ ਦਾ ਰਸਤਾ ਹੈ। ਇਸ ਸਮੇਂ ਸੁਖਪ੍ਰੀਤ ਸਿੰਘ ਮਨੀ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly





