HOME ਡੀਜ਼ਲ, ਫੀਡ ਅਤੇ ਤੂੜੀ ਦੇ ਰੇਟ ਵਧਣ ਕਾਰਨ ਡੇਅਰੀ ਫਾਰਮਰ ਆਰਥਿਕ ਮੰਦਹਾਲੀ...

ਡੀਜ਼ਲ, ਫੀਡ ਅਤੇ ਤੂੜੀ ਦੇ ਰੇਟ ਵਧਣ ਕਾਰਨ ਡੇਅਰੀ ਫਾਰਮਰ ਆਰਥਿਕ ਮੰਦਹਾਲੀ ਦੇ ਕੰਢੇ, ਵੇਰਕਾ ਤੇ ਪੀ.ਡੀ.ਐੱਫ.ਏ. ਨਾਲ ਗੱਲ ਕਰਕੇ ਜਲਦ ਵਧਵਾਵਾਂਗੇ ਦੁੱਧ ਦੇ ਰੇਟ: ਐਡਵੋਕੇਟ ਸੰਜੀਵ ਚੌਧਰੀ ਚੇਚੀ

2
ਐਡਵੋਕੇਟ ਸੰਜੀਵ ਚੌਧਰੀ ਚੇਚੀ
ਨਵਾਂਸ਼ਹਿਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ) : ਮੌਜੂਦਾ ਸਮੇਂ ਅਸਮਾਨੀ ਚੜ੍ਹ ਰਹੀ ਮਹਿੰਗਾਈ ਨੇ ਡੇਅਰੀ ਫਾਰਮਿੰਗ ਦੇ ਕਿੱਤੇ ਨਾਲ ਜੁੜੇ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਡੀਜ਼ਲ, ਪਸ਼ੂ ਖ਼ੁਰਾਕ (ਫੀਡ), ਤੂੜੀ ਅਤੇ ਸਾਈਲੇਜ ਸਮੇਤ ਹਰ ਚੀਜ਼ ਦੇ ਰੇਟ ਲਗਾਤਾਰ ਵਧ ਰਹੇ ਹਨ, ਜਦਕਿ ਦੁੱਧ ਦੇ ਰੇਟ ਓਥੇ ਹੀ ਖੜ੍ਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਚੇਅਰਮੈਨ ਸੰਜੀਵ ਚੌਧਰੀ ਚੇਚੀ ਕਾਠਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਲਾਕੇ ਦੇ ਡੇਅਰੀ ਫਾਰਮਰਾਂ ਦੀਆਂ ਮੁਸ਼ਕਿਲਾਂ ਨੂੰ ਮੁੱਖ ਰੱਖਦਿਆਂ ਇੱਕ ਵਿਸ਼ੇਸ਼ ਬਿਆਨ ਜਾਰੀ ਕਰਦਿਆਂ ਕੀਤਾ। ਚੇਅਰਮੈਨ ਐਡਵੋਕੇਟ ਸੰਜੀਵ ਚੌਧਰੀ ਚੇਚੀ ਨੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਡੀਜ਼ਲ ਦੀਆਂ ਕੀਮਤਾਂ ਵਧਣ ਕਾਰਨ ਜਿੱਥੇ ਹਰ ਤਰ੍ਹਾਂ ਦਾ ਕਿਰਾਇਆ ਅਤੇ ਢੋਆ-ਢੁਆਈ ਦਾ ਖ਼ਰਚਾ ਵਧ ਗਿਆ ਹੈ, ਉੱਥੇ ਹੀ ਪਸ਼ੂ ਪਾਲਕਾਂ ਲਈ ਲੋੜੀਂਦਾ ਹੋਰ ਸਾਰਾ ਸਾਮਾਨ ਵੀ ਬੇਹੱਦ ਮਹਿੰਗਾ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਹਰ ਪਾਸੇ ਤੋਂ ਲਾਗਤ ਖ਼ਰਚੇ ਵਧਣ ਕਾਰਨ ਸਾਡੇ ਇਲਾਕੇ ਦੇ ਜਿਹੜੇ ਲੋਕ ਡੇਅਰੀ ਫਾਰਮਿੰਗ ਦੇ ਧੰਦੇ ਨਾਲ ਜੁੜੇ ਹੋਏ ਹਨ, ਉਹ ਲਗਾਤਾਰ ਆਰਥਿਕ ਪੱਖੋਂ ਪਛੜ ਰਹੇ ਹਨ ਅਤੇ ਇਹ ਸਹਾਇਕ ਕਿੱਤਾ ਦਿਨ-ਬ-ਦਿਨ ਥੱਲੇ ਵੱਲ ਜਾ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਗੰਭੀਰ ਮੁੱਦੇ ਨੂੰ ਹੱਲ ਕਰਵਾਉਣ ਲਈ ਉਹ ਨਿੱਜੀ ਤੌਰ ‘ਤੇ ਪੂਰੀ ਕੋਸ਼ਿਸ਼ ਕਰ ਰਹੇ ਹਨ। ਇਸ ਸਬੰਧੀ ਵੇਰਕਾ ਦੇ ਉੱਚ ਅਧਿਕਾਰੀਆਂ ਅੱਗੇ ਜ਼ੋਰਦਾਰ ਤਰੀਕੇ ਨਾਲ ਗੱਲ ਰੱਖੀ ਗਈ ਹੈ ਤਾਂ ਜੋ ਫਾਰਮਰਾਂ ਦੇ ਹਿੱਤਾਂ ਦੀ ਰਾਖੀ ਲਈ ਦੁੱਧ ਦੇ ਰੇਟਾਂ ਵਿੱਚ ਤੁਰੰਤ ਵਾਧਾ ਕੀਤਾ ਜਾ ਸਕੇ। ਇਸ ਦੇ ਨਾਲ ਹੀ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ (ਪੀ.ਡੀ.ਐੱਫ.ਏ.) ਨਾਲ ਵੀ ਲਗਾਤਾਰ ਰਾਬਤਾ ਕਾਇਮ ਰੱਖਿਆ ਜਾ ਰਿਹਾ ਹੈ। ਚੇਅਰਮੈਨ ਚੇਚੀ ਨੇ ਭਰੋਸਾ ਦਿਵਾਇਆ ਕਿ ਵੇਰਕਾ ਅਤੇ ਹੋਰ ਸਬੰਧਤ ਅਦਾਰਿਆਂ ਨਾਲ ਮਿਲ ਕੇ ਇਸ ਮੁੱਦੇ ਨੂੰ ਜਲਦੀ ਤੋਂ ਜਲਦੀ ਹੱਲ ਕਰਵਾਇਆ ਜਾਵੇਗਾ ਅਤੇ ਆਉਂਦੇ ਕੁਝ ਹੀ ਦਿਨਾਂ ਦੇ ਅੰਦਰ-ਅੰਦਰ ਦੁੱਧ ਦੇ ਰੇਟ ਵਧਵਾ ਕੇ ਕਿਸਾਨਾਂ ਅਤੇ ਡੇਅਰੀ ਫਾਰਮਰਾਂ ਨੂੰ ਵੱਡੀ ਰਾਹਤ ਦਿੱਤੀ ਜਾਵੇਗੀ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleSAMAJ WEEKLY = 03/07/2026
Next article* “ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ” ਪੁਸਤਕ ਬਾਬਾ ਜਸਪਾਲ ਸਿੰਘ (ਅਮਰੀਕਾ ਵਾਲੇ) ਅਤੇ ਉੱਘੇ ਸਮਾਜ ਸੇਵੀ ਭੁਪਿੰਦਰ ਸਿੰਘ ਨੂੰ ਫਾਊਂਡੇਸ਼ਨ ਵੱਲੋਂ ਸੰਤ ਸੁਖਬੀਰ ਸਿੰਘ, ਬਾਵਾ ਅਤੇ ਨਿਮਾਣਾ ਨੇ ਭੇਂਟ ਕੀਤੀ*