HOME ਦਰਬਾਰ ਪੀਰ ਬਾਬਾ ਮੁਲੱਖ ਸ਼ਾਹ ਜੀ ਦਾ 46 ਵਾਂ ਸਲਾਨਾ ਜੋੜ ਮੇਲਾ...

ਦਰਬਾਰ ਪੀਰ ਬਾਬਾ ਮੁਲੱਖ ਸ਼ਾਹ ਜੀ ਦਾ 46 ਵਾਂ ਸਲਾਨਾ ਜੋੜ ਮੇਲਾ ਪਿੰਡ ਖੱਸਣ, ਕਪੂਰਥਲਾ ਵਿਖੇ 

6

ਕਪੂਰਥਲਾ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਦਰਬਾਰ ਪੀਰ ਬਾਬਾ ਮੁਲੱਖ ਸ਼ਾਹ ਜੀ ਦੇ ਮੁੱਖ ਸੇਵਾਦਾਰ ਸ੍ਰੀ ਧਰਮਵੀਰ ਕਾਲੀਆ ਜੀ ( ਬਾਬਾ ਕਾਲੂ ਜੀ ) ਨੇ ਜਾਣਕਾਰੀ ਦਿੰਦਿਆ ਦਸਿਆ ਕਿ ਹਰ ਤਰ੍ਹਾ ਦੀ ਤਰ੍ਹਾ ਇਸ ਸਾਲ ਵੀ ਮਿਤੀ 3 ਅਤੇ 4 ਜੁਲਾਈ ਦਿਨ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਪੀਰ ਬਾਬਾ ਮੁਲਖ ਸ਼ਾਹ ਜੀ ਦਾ 48 ਵਾਂ ਸਲਾਨਾ ਜੋੜ ਮੇਲਾ ਪਿੰਡ ਖੱਸਣ, ਲਿੱਟਾਂ ਵਾਲਾ ਰੋਡ , ਕਪੂਰਥਲਾ ਵਿਖੇ ਬੜੀ ਹੀ ਸ਼ਰਧਾਪੂਰਵਕ ਮਨਾਇਆ ਜਾਵੇਗਾ । ਮੇਲੇ ਵਿਚ ਅਲਗ ਅਲਗ ਦਰਬਾਰ ਤੋ ਸੰਤ ਮਹਾਂਪੁਰਸ਼ ਪਹੁੰਚਣਗੇ । ਪੰਜਾਬ ਦੇ ਪ੍ਰਸਿੱਧ ਕਲਾਕਾਰ ਜਿਵੇਂ ਕਿ ਪੰਜਾਬੀ ਦੋਗਾਣਾ ਗਾਇਕ ਜੋੜੀ ਅਮਰੀਕ ਮਾਈਕਲ ਅਤੇ ਨੂਰ ਸਿੱਧੂ, ਦੋਗਾਣਾ ਗਾਇਕ ਜੋੜੀ ਆਰ ਕੇ ਮਹਿੰਦੀ ਅਤੇ ਮਾਹੀ ਖ਼ਾਨ , ਦਲਵਿੰਦਰ ਦਿਆਲਪੁਰੀ, ਸੁਰਿੰਦਰ ਲਾਡੀ , ਸ਼ਿੰਗਾਰ ਨਿਮਾਣਾ , ਸਾਬਰੀ ਬ੍ਰਦਰਜ਼, ਜਸਵਿੰਦਰ ਗੁਲਾਮ, ਸੁਰੰਜਨਾ ਸ਼ੀਮਾਰ, ਕੇ ਕੇ ਸਿੰਘ , ਰਮਜ਼ਾਨਾ ਹੀਰ, ਰਾਜੂ ਸ਼ਾਹ ਮਸਤਾਨਾ ਅਤੇ ਹੈਰੀ ਬਾਦਸ਼ਾਹ ,ਰਹਿਮਤ ਸੂਫ਼ੀ ਅਤੇ ਹੋਰ ਕਲਾਕਾਰ ਹਾਜ਼ਰੀ ਲਗਵਾਉਣਗੇ । ਸਟੇਜ ਸਕੱਤਰ ਦੀ ਭੂਮਿਕਾ ਸਾਬੀ ਬਰਾੜ ਵਲੋ ਨਿਭਾਈ ਜਾਵੇਗੀ । ਬਾਬਾ ਜੀ ਦਾ ਅਤੁੱਟ ਲੰਗਰ ਵਰਤਾਇਆ ਜਾਵੇਗਾ । ਬਾਬਾ ਕਾਲੂ ਜੀ ਵਲੋ ਸਾਰੀ ਸਾਧ ਸੰਗਤ ਅਤੇ ਨਗਰ ਨਿਵਾਸੀਆਂ ਨੂੰ ਪਹੁੰਚਣ ਦੀ ਬੇਨਤੀ ਕੀਤੀ ਗਈ ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਫ਼ੀਫ਼ਾ ਵਿਸ਼ਵ ਕੱਪ ਦੀ ਸੁਰੱਖਿਆ ‘ਚ ਤਾਇਨਾਤ ਕੁੱਤਿਆਂ ਤੋਂ ਲਈਆਂ ਜਾ ਰਹੀਆਂ ਨੇ ਅਹਿਮ ਸੇਵਾਵਾਂ
Next articleਬਾਬਾ ਹਾਲ ਮਸਤ ਜੀ ਦੇ ਮੇਲੇ ‘ਤੇ ਪ੍ਰਮੋਟਰ ਤੇ ਪ੍ਰੋਡਿਊਸਰ ਟਦਿਲਬਹਾਰ ਸ਼ੌਕਤ ਦਾ ਵਿਸ਼ੇਸ਼ ਸਨਮਾਨ ਅੱਜ-ਕੁਲਵਿੰਦਰ ਸਿੰਘ ਝੱਮਟ ਕਾਕਾ