ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਨਿਫਾ (NIFAA) ਦੀ ਉੱਤਰ ਪ੍ਰਦੇਸ਼ ਇਕਾਈ ਵੱਲੋਂ ‘ਸੰਵੇਦਨਾ-2’ ਵਰਲਡ ਬੁੱਕ ਆਫ ਐਕਸੀਲੈਂਸ ਇੰਗਲੈਂਡ ਰਿਕਾਰਡ ਦੇ ਸੰਬੰਧ ਵਿੱਚ ਇੱਕ ਵੱਡੇ ਸਨਮਾਨ ਸਮਾਰੋਹ ਦਾ ਆਯੋਜਨ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਯੂਨੀਵਰਸਿਟੀ ਲਖਨਊ ਵਿਖੇ ਕੀਤਾ ਗਿਆ। ਇਸ ਸਮਾਗਮ ਵਿੱਚ ਮਨੁੱਖਤਾ ਦੀ ਸੇਵਾ, ਖੂਨਦਾਨ ਅੰਦੋਲਨ ਅਤੇ ਸਮਾਜ ਭਲਾਈ ਲਈ ਵਿਲੱਖਣ ਯੋਗਦਾਨ ਪਾਉਣ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਗੌਰਵਮਈ ਮੌਕੇ ’ਤੇ ਨਿਫਾ ਪੰਜਾਬ ਦੇ ਪ੍ਰਧਾਨ, ਵਿਸ਼ਵ ਰਿਕਾਰਡ ਹੋਲਡਰ ਅਤੇ ਪ੍ਰਸਿੱਧ ਸਮਾਜ ਸੇਵਕ ਸ੍ਰ: ਸੱਚਪ੍ਰੀਤ ਸਿੰਘ ਖੇਹਰਾ ਬੇਟ ਨੂੰ ਪੰਜਾਬ ਵਿੱਚ ਖ਼ੂਨਦਾਨ, ਮਨੁੱਖੀ ਸੇਵਾ ਅਤੇ ਸਮਾਜ ਭਲਾਈ ਲਈ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਨਿਰੰਤਰ ਅਤੇ ਨਿਸ਼ਕਾਮ ਯਤਨਾਂ ਦੇ ਮੱਦੇਨਜ਼ਰ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ। ਇਹ ਸਨਮਾਨ ਉਨ੍ਹਾਂ ਨੂੰ ਸ਼੍ਰੀ ਨਟਵਰ ਗੋਇਲ ਜੀ, ਸਟੇਟ ਮਨਿਸਟਰ, ਉੱਤਰ ਪ੍ਰਦੇਸ਼ ਅਤੇ ਡਾ: ਬਬੀਤਾ ਸਿੰਘ ਚੌਹਾਨ ਜੀ, ਚੇਅਰਪਰਸਨ, ਉੱਤਰ ਪ੍ਰਦੇਸ਼ ਮਹਿਲਾ ਆਯੋਗ ਵੱਲੋਂ ਸਨਮਾਨ ਚਿੰਨ੍ਹ ਭੇਟ ਕਰਕੇ ਕੀਤਾ ਗਿਆ। ਇਸ ਮੌਕੇ ਨਿਫਾ ਦੀ ਨੈਸ਼ਨਲ ਪ੍ਰੈਜ਼ੀਡੈਂਟ ਮੈਡਮ ਅਸ਼ਵਨੀ ਸ਼ੈਟੀ ਜੀ ਨੇ ਕਿਹਾ, “ਸ੍ਰ: ਸੱਚਪ੍ਰੀਤ ਸਿੰਘ ਖੇਹਰਾ ਬੇਟ ਵੱਲੋਂ ਸਮਾਜ ਸੇਵਾ, ਖ਼ੂਨਦਾਨ ਅਤੇ ਮਨੁੱਖਤਾ ਦੀ ਭਲਾਈ ਲਈ ਕੀਤਾ ਜਾ ਰਿਹਾ ਨਿਸ਼ਕਾਮ ਯੋਗਦਾਨ ਪੂਰੇ ਨਿਫਾ ਪਰਿਵਾਰ ਲਈ ਮਾਣ ਅਤੇ ਪ੍ਰੇਰਣਾ ਦਾ ਸਰੋਤ ਹੈ। ਉਨ੍ਹਾਂ ਦੀ ਸੇਵਾ ਭਾਵਨਾ ਨੌਜਵਾਨ ਪੀੜ੍ਹੀ ਲਈ ਇੱਕ ਮਿਸਾਲ ਹੈ।” ਨਿਫਾ ਦੇ ਫਾਊਂਡਰ ਚੇਅਰਮੈਨ ਸ੍ਰ: ਪ੍ਰੀਤਪਾਲ ਸਿੰਘ ਪੰਨੂ ਜੀ ਨੇ ਆਪਣੇ ਸੰਦੇਸ਼ ਵਿੱਚ ਕਿਹਾ, “ਨਿਫਾ ਦਾ ਮਿਸ਼ਨ ਮਨੁੱਖਤਾ ਦੀ ਸੇਵਾ ਨੂੰ ਲੋਕ ਅੰਦੋਲਨ ਬਣਾਉਣਾ ਹੈ ਅਤੇ ਸ੍ਰ: ਸੱਚਪ੍ਰੀਤ ਸਿੰਘ ਖੇਹਰਾ ਬੇਟ ਵਰਗੇ ਸਮਰਪਿਤ ਸਾਥੀ ਇਸ ਮਿਸ਼ਨ ਦੀ ਅਸਲ ਤਾਕਤ ਹਨ। ਉਨ੍ਹਾਂ ਵੱਲੋਂ ਪੰਜਾਬ ਵਿੱਚ ਕੀਤੇ ਜਾ ਰਹੇ ਸੇਵਾ ਕਾਰਜ ਨਿਫਾ ਦੇ ਮੁੱਲਾਂ ਨੂੰ ਮਜ਼ਬੂਤੀ ਨਾਲ ਅੱਗੇ ਵਧਾ ਰਹੇ ਹਨ ਅਤੇ ਸਾਨੂੰ ਉਨ੍ਹਾਂ ’ਤੇ ਮਾਣ ਹੈ।” ਸਨਮਾਨ ਪ੍ਰਾਪਤ ਕਰਨ ਉਪਰੰਤ ਸ੍ਰ: ਸੱਚਪ੍ਰੀਤ ਸਿੰਘ ਖੇਹਰਾ ਬੇਟ ਨੇ ਕਿਹਾ, “ਇਹ ਸਨਮਾਨ ਸਿਰਫ਼ ਮੇਰਾ ਨਹੀਂ, ਸਗੋਂ ਨਿਫਾ ਪੰਜਾਬ ਦੀ ਪੂਰੀ ਟੀਮ, ਹਜ਼ਾਰਾਂ ਰਕਤਦਾਨੀਆਂ ਅਤੇ ਹਰ ਉਸ ਸਮਾਜ ਸੇਵਕ ਦਾ ਹੈ ਜੋ ਮਨੁੱਖਤਾ ਦੀ ਸੇਵਾ ਲਈ ਨਿਸ਼ਕਾਮ ਭਾਵਨਾ ਨਾਲ ਕੰਮ ਕਰ ਰਿਹਾ ਹੈ। ਮੈਂ ਸ਼੍ਰੀ ਨਟਵਰ ਗੋਇਲ ਜੀ, ਡਾ: ਬਬੀਤਾ ਸਿੰਘ ਚੌਹਾਨ ਜੀ, ਫਾਊਂਡਰ ਚੇਅਰਮੈਨ ਸ੍ਰ: ਪ੍ਰੀਤਪਾਲ ਸਿੰਘ ਪੰਨੂ ਜੀ ਅਤੇ ਨੈਸ਼ਨਲ ਪ੍ਰੈਜ਼ੀਡੈਂਟ ਮੈਡਮ ਅਸ਼ਵਨੀ ਸ਼ੈਟੀ ਜੀ ਦਾ ਦਿਲੋਂ ਧੰਨਵਾਦ ਕਰਦਾ ਹਾਂ। ਇਹ ਸਨਮਾਨ ਮੈਨੂੰ ਸਮਾਜ ਸੇਵਾ ਦੇ ਖੇਤਰ ਵਿੱਚ ਹੋਰ ਵੱਧ ਸਮਰਪਣ ਨਾਲ ਕੰਮ ਕਰਨ ਲਈ ਨਵੀਂ ਊਰਜਾ ਅਤੇ ਪ੍ਰੇਰਣਾ ਪ੍ਰਦਾਨ ਕਰੇਗਾ।”
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly





