HOME ਪਲਸ ਪੋਲੀਓ ਮੁਹਿੰਮ ਦੇ ਤੀਜੇ ਦਿਨ ਝੁੱਗੀ-ਝੌਂਪੜੀਆਂ ‘ਚ ਰਹਿ ਰਹੇ 66 ਬੱਚਿਆਂ...

ਪਲਸ ਪੋਲੀਓ ਮੁਹਿੰਮ ਦੇ ਤੀਜੇ ਦਿਨ ਝੁੱਗੀ-ਝੌਂਪੜੀਆਂ ‘ਚ ਰਹਿ ਰਹੇ 66 ਬੱਚਿਆਂ ਨੂੰ ਪਿਲਾਈਆਂ ਗਈਆਂ ਪੋਲੀਓ ਬੂੰਦਾਂ

5

ਕਾਠਗੜ੍ਹ ਅਤੇ ਕੁਲਾਰ ਖੇਤਰ ਵਿੱਚ ਸਿਹਤ ਵਿਭਾਗ ਦੀ ਟੀਮ ਨੇ ਮੁਸਤੈਦੀ ਨਾਲ ਨਿਭਾਈ ਡਿਊਟੀ

ਬਲਾਚੌਰ /ਕਾਠਗੜ੍ਹ,  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ) : ਸਿਹਤ ਵਿਭਾਗ ਵੱਲੋਂ ਵਿੱਢੀ ਗਈ ਦੇਸ਼-ਵਿਆਪੀ ਪਲਸ ਪੋਲੀਓ ਮੁਹਿੰਮ ਦੇ ਤੀਜੇ ਅਤੇ ਆਖਰੀ ਦਿਨ ਅੱਜ ਕਾਠਗੜ੍ਹ ਇਲਾਕੇ ਵਿੱਚ ਝੁੱਗੀ-ਝੌਂਪੜੀਆਂ ਵਿੱਚ ਰਹਿ ਰਹੇ ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਦੀਆਂ ਬੂੰਦਾਂ ਪਿਲਾਈਆਂ ਗਈਆਂ। ਜ਼ਿਕਰਯੋਗ ਹੈ ਕਿ ਇਸ ਤਿੰਨ ਰੋਜ਼ਾ ਮੁਹਿੰਮ ਦੇ ਪਹਿਲੇ ਦਿਨ ਨਿਰਧਾਰਿਤ ਸੈਂਟਰਾਂ ‘ਤੇ, ਦੂਜੇ ਦਿਨ ਘਰ-ਘਰ (ਡੋਰ-ਟੂ-ਡੋਰ) ਜਾ ਕੇ ਅਤੇ ਅੱਜ ਤੀਜੇ ਦਿਨ ਵਿਸ਼ੇਸ਼ ਤੌਰ ‘ਤੇ ਮਜ਼ਦੂਰਾਂ ਅਤੇ ਪਛੜੇ ਤਬਕੇ ਦੀਆਂ ਝੁੱਗੀ-ਝੌਂਪੜੀਆਂ ਵਿਖੇ ਰਹਿ ਰਹੇ ਬੱਚਿਆਂ ਨੂੰ ਕਵਰ ਕੀਤਾ ਗਿਆ। ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਸੁਪਰਵਾਈਜ਼ਰ ਜਸਵਿੰਦਰ ਕੌਰ ਨੇ ਦੱਸਿਆ ਕਿ ਦੋ ਮੁੱਖ ਸੈਂਟਰ ਕਾਠਗੜ੍ਹ ਅਤੇ ਕੁਲਾਰ ਵਿਖੇ ਸਿਹਤ ਵਿਭਾਗ ਦੀ ਟੀਮ ਨੇ ਪਹੁੰਚ ਕਰਕੇ ਝੁੱਗੀਆਂ ਵਿੱਚ ਰਹਿ ਰਹੇ 66 ਬੱਚਿਆਂ ਨੂੰ ਦਵਾਈ ਦੀਆਂ ਬੂੰਦਾਂ ਪਿਲਾਈਆਂ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵੀ ਬੱਚਾ ਕਿਸੇ ਕਾਰਨ ਕਰਕੇ ਸੈਂਟਰਾਂ ਜਾਂ ਘਰਾਂ ਵਿੱਚ ਦਵਾਈ ਪੀਣ ਤੋਂ ਵਾਂਝਾ ਰਹਿ ਗਿਆ ਸੀ, ਤਾਂ ਟੀਮਾਂ ਨੇ ਖੁਦ ਉਨ੍ਹਾਂ ਤੱਕ ਪਹੁੰਚ ਕਰਕੇ ਕੋਈ ਵੀ ਬੱਚਾ ਵਾਂਝਾ ਨਹੀਂ ਰਹਿਣ ਦਿੱਤਾ। ਇਸ ਮੌਕੇ ਨਿਰਧਾਰਿਤ ਟੀਮ ਵਿੱਚ ਸੁਪਰਵਾਈਜ਼ਰ ਜਸਵਿੰਦਰ ਕੌਰ, ਪਰਵੀਨ ਕੁਮਾਰੀ, ਆਸ਼ਾ ਵਰਕਰ ਸੰਤੋਸ਼ ਰਾਣੀ ਅਤੇ ਕਨਵਲ ਕੁਮਾਰ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ, ਜਿਨ੍ਹਾਂ ਨੇ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪਿੰਡ ਪਨਿਆਲੀ ਕਲਾਂ ਵਿਖੇ ਭਗਤ ਕਬੀਰ ਜੀ ਦਾ 629ਵਾਂ ਪ੍ਰਕਾਸ਼ ਦਿਹਾੜਾ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ
Next article*ਨੀਟ ਦਾ ਪੇਪਰ ਲੀਕ ਹੋਣ ਕਰਕੇ ਦੇਸ਼ ਭਰ ਦੇ 22 ਲੱਖ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ‘ਚ ਪਿਆ- ਰਾਣਾ ਕੇ.ਪੀ. ਸਾਬਕਾ ਸਪੀਕਰ